News

ਭੁੱਲਰ ਦੀ ਅਗਵਾਈ ‘ਚ ਹੋਵੇਗਾ ਜੰਗੀ ਪੱਧਰ ‘ਤੇ ਵਿਕਾਸ - ਪਹੂਵਿੰਡ, ਚੂੰਗ

October 16, 2018 09:58 PM
General

ਭੁੱਲਰ ਦੀ ਅਗਵਾਈ ‘ਚ ਹੋਵੇਗਾ ਜੰਗੀ ਪੱਧਰ ‘ਤੇ ਵਿਕਾਸ - ਪਹੂਵਿੰਡ, ਚੂੰਗ
ਭਿੱਖੀਵਿੰਡ 16 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਪੰਜਾਬ ਕੈਪਟਨ
ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡਾਂ ਦੇ ਵਿਕਾਸ ਕੰਮਾਂ ਲਈ
ਭੇਜੀਆਂ ਜਾ ਰਹੀਆਂ ਗਰਾਂਟਾ ਨਾਲ ਹਲਕੇ ਦੀ ਨੁਹਾਰ ਬਦਲ ਜਾਵੇਗੀ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਬਲਜੀਤ ਸਿੰਘ
ਚੂੰਗ, ਜੱਸ ਵਾਂ, ਰਵੀ ਬਾਸਰਕੇ ਨੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਹਲਕਾ ਵਿਧਾਇਕ
ਸੁਖਪਾਲ ਸਿੰਘ ਭੁੱਲਰ ਦੀ ਉਸਾਰੂ ਸੋਚ ਹੈ ਕਿ ਸਮੁੱਚੇ ਹਲਕਾ ਖੇਮਕਰਨ ਦਾ ਜੰਗੀ ਪੱਧਰ
‘ਤੇ ਵਿਕਾਸ ਕਰਵਾ ਕੇ ਪੰਜਾਬ ਵਿਚੋਂ ਨੰਬਰ ਵਨ ਹਲਕਾ ਬਣਾਇਆ ਜਾਵੇ ਅਤੇ ਉਹਨਾਂ ਦੀ ਸੋਚ
ਨੂੰ ਪੂਰਾ ਕਰਨ ਲਈ ਪਿੰਡਾਂ ਦੇ ਮੋਹਤਬਾਰ ਵਿਅਕਤੀ ਸਖਤ ਮਿਹਨਤ ਕਰ ਰਹੇ ਹਨ। ਉਪਰੋਕਤ
ਆਗੂਆਂ ਨੇ ਕਿਹਾ ਕਿ ਅਗਲੇ ਨਵੰਬਰ ਮਹੀਨੇ ਵਿਚ ਹਲਕੇ ਦੇ ਸਾਰੇ ਪਿੰਡਾਂ ਵਿਚ ਡੈਪੋ
ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਦੇ ਵੀ ਸਾਰਥਿਕ ਨਤੀਜੇ ਸਾਹਮਣੇ ਆਉਣਗੇ,
ਕਿਉਂਕਿ ਪੰਜਾਬ ਸਰਕਾਰ ਵੱਲੋਂ ਡੈਪੋ ਟੀਮਾਂ ਤੇ ਕਮੇਟੀਆਂ ਪਿੰਡਾਂ ਵਿਚ ਮੀਟਿੰਗਾਂ
ਕਰਕੇ ਲੋਕਾਂ ਨੂੰ ਮਾਰੂ ਨਸ਼ਿਆਂ ਤੋਂ ਜਾਗਰੂਕ ਕਰਨਗੀਆਂ। ਕਾਂਗਰਸੀ ਆਗੂਆਂ ਨੇ ਪਿੰਡਾਂ
ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੈਪੋ ਮੀਟਿੰਗਾਂ ਨੂੰ ਸਫਲ ਬਣਾਉਣ ਲਈ ਆਪਣਾ
ਸਹਿਯੋਗ ਕਰਨ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਸੁਖਪਾਲ ਸਿੰਘ
ਭੁੱੱਲਰ ਦੀ ਸੋਚ ਨੂੰ ਅੱਗੇ ਵਧਾਇਆ ਜਾ ਸਕੇ।

Have something to say? Post your comment

More News News

ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ 'ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ ਪੁਸਤਕ 'ਜੇਹਾ ਬੀਜੈ ਸੋ ਲੁਣੈ' ਲੋਕ ਅਰਪਣ CAPT AMARINDER LED PUNJAB GOVT SIGNS MoU TO ALLOT 100 ACRES TO HERO CYCLES IN LUDHIANA CYCLE VALLEY ਹਰਸ਼ਾ ਛੀਨਾ ਵਿਖੇ 20 ਜਨਵਰੀ ਨੂੰ ਲੱਗੇਗਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਕੈਂਪ-ਡਿਪਟੀ ਕਮਿਸ਼ਨਰ ਸੁਖਬੀਰ ਬਾਦਲ ਦਾ ਜੰਡਿਆਲਾ ਗੁਰੂ ਆਉਣ ਦੇ ਸਬੰਧ ਵਿਚ ਸਮੂਹ ਅਕਾਲੀ ਵਰਕਰਾ ਦੀ ਮੀਟਿੰਗ ਹੋਈ । ਜੱਪ ਰਿਕਾਰਡਜ਼ ਕੰਪਨੀ ਦੇ ਬੈਨਰ ਅਤੇ ਨਵਦੀਪ ਕੰਧਵਾਲੀਆ ਦੀ ਨਿਰਦੇਸ਼ਨਾਂ ਹੇਠ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੇ ਕੰਮਾਂ ਦਾ ਔਜਲਾ ਨੇ ਲਿਆ ਗੰਭੀਰ ਨੋਟਿਸ ਪੈ ਰਹੀ ਠੰਡ ਕਣਕ ਦੀ ਫਸਲ ਲਹੀ ਲਾਹੇਵੰਦ - ਮੁੱਖ ਖੇਤੀਬਾੜੀ ਅਫਸਰ ਬੇਟੀ ਬਚਾਓ ਬੇਟੀ ਪੜਾਓ ਅਧੀਨ ਬਲਾਕ ਟਾਸ੍ਕ ਫੋਰਸ ਦੀ ਹੋਈ ਮੀਟਿੰਗ। ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ
-
-
-