Poem

ਬੇਘਰ ਜੇਹਾ ਸਾਧ---ਮਨਪ੍ਰੀਤ ਕੌਰ

October 28, 2018 10:49 PM
General

ਬੇਘਰ ਜੇਹਾ ਸਾਧ ਨਾ ਕਹਿ ਮੈਨੂੰ
ਮੈਂ ਅੱਲਾਹ ਦੇ ਘਰ ਪਨਾਹ ਲਈ ਆ,
ਸੜਕਾਂ ਤੇ ਰੁਲਦਾ ਰਹਿਣ ਦੇ ਮੈਨੂੰ
ਹਰ ਘਰ ਘੁਟਣ ਅਥਾਹ ਹੋਈ ਆ,
ਮੈਥੋਂ ਬਦਲਿਆ ਨੀ ਗਿਆ ਰੋਜ਼ ਰੰਗ ਤਾਹੀਂ
ਚਿੱਟੇ ਰੰਗ ਦੀ ਪਗੜੀ ਸਜਾ ਲਈ ਆ,
ਸਿਆਸਤ ਦਾ ਕਿਤੇ ਜ਼ਰੀਆ ਨਾ ਬਣਜਾਂ
ਨਾਮ ਤੇ ਧਰਮ ਦੀ ਹਕੀਕਤ ਹੀ ਛੁਪਾ ਲਈ ਆ,
ਸਾਧ ਸਾਧ ਹੀ ਸੁਣਿਆ ਸੀ ਮੈਂ
ਜਿਹਨੂੰ ਚਿੰਤਾ ਪ੍ਰੇਸ਼ਾਨੀ ਜ਼ਰਾ ਨਹੀਂ ਆ,
ਏਸ ਰਾਹ ਤੁਰ ਕੇ ਪਤਾ ਲੱਗਿਆ
ਆਵਦੀ ਛੱਡ ਹੁਣ
ਜੱਗ ਦੀ ਚਿੰਤਾ ਕਮਾ ਲਈ ਆ....

Have something to say? Post your comment