Poem

ਤਾਰਾ// ਪ੍ਰੀਤ ਰਾਮਗੜ੍ਹੀਆ

October 28, 2018 10:57 PM
General

ਟੁੱਟਦਾ ਹੋਇਆ ਤਾਰਾ , ਮੈਨੂੰ ਦੇਖ ਕੇ ਹੱਸ ਪਿਆ
ਕਹਿਣ ਲੱਗਾ ਮੈਨੂੰ , ਮੰਗ ਕੀ ਚਾਹੀਦਾ ਤੈਨੂੰ
ਚੁੱਪ ਖੜ੍ਹਾ ਕਿਉਂ ਦੇਖ ਰਿਹਾ , ਮੰਗਦੀ ਦੁਨੀਆ ਸਾਰੀ
ਇੰਤਜ਼ਾਰ ਕਰਦੇ , ਕਦ ਟੁੱਟਾਂ ਮੈਂ ਕਦ ਟੁੱਟਾਂ
ਭਰ ਜਾਏ ਉਹਨਾਂ ਦੀ ਝੋਲੀ..........
ਬੋਲਿਆ ਮੈਂ ਉਸਨੂੰ , ਦੁੱਖ ਦੀ ਘੜੀ ਚ ਵੇ ਤਾਰਿਆ ਤੂ
ਕਿੰਝ ਮੰਗਾਂ ਆਪਣੀਆਂ ਮੁਰਾਦਾਂ , ਖੋ ਰਿਹਾਂ ਵਜੂਦ ਤੂ
ਫਿਰ ਵੀ ਵੰਡ ਰਿਹਾ ਖੁਸ਼ੀਆਂ ਸੌਗਾਤਾਂ......
ਕਹਿੰਦਾ , " ਪ੍ਰੀਤ " ਸਮਝ ਨਾ ਤੈਨੂੰ ਦੁਨੀਆ ਦੀ
ਰੀਤ ਪੁਰਾਣੀ ਚਲੀ ਆਈ
ਮਿਟਦਾ , ਟੁੱਟਦਾ ਦੇਖ ਦੁਨੀਆ ਇਹ ਹੱਸਦੀ ਏ
ਆਪਣੇ ਹਿੱਸੇ ਦੀ ਖੁਸ਼ੀ ਨਾ ਸੁੱਖ ਦਿੰਦੀ
ਖੋਹ ਕੇ ਲਈ , ਜੋ ਸੁੱਖ ਦਿੰਦੀ ਏ....
ਅੱਛਾ ਅਲਵਿਦਾ ਏ ਦੋਸਤ
ਤੈਥੋਂ ਵਿਦਾ ਹੋਣ ਦਾ , ਵਕਤ ਹੁਣ ਹੋ ਚੱਲਿਆ
ਚਮਕਦਾ ਰਹੀਂ ਸਦਾ , ਦੂਆ ਤੈਨੂੰ ਦੇ ਚੱਲਿਆ....
                                 
                            ਪ੍ਰੀਤ ਰਾਮਗੜ੍ਹੀਆ
                           ਲੁਧਿਆਣਾ

Have something to say? Post your comment