News

ਬ੍ਰਿਸਬੇਨ ਵਿਖੇ ਮਰਹੂਮ ਮਨਮੀਤ(ਅਲੀਸ਼ੇਰ)ਨੂੰ ਸ਼ਰਧਾਜ਼ਲੀ ਦੇਣ ਪਹੁੰਚੇ ਪ੍ਰਸਿੱਧ ਸੂਫ਼ੀ ਗਾਇਕ ਕੰਨਵਰ ਗਰੇਵਾਲ

October 29, 2018 02:50 PM
General

ਬ੍ਰਿਸਬੇਨ (ਸੁਰਜੀਤ ਸੰਧੂ)—ਬੀਤੇ ਦਿਨੀਂ ਆਸਟ੍ਰੇਲੀਆ ਦੇ ਬ੍ਰਿਸਬੇਨ ਸਹਿਰ ‘ਚ ਹੈਰੀਟੇਜ ਬੈਨਰਜ਼ ਟੀਮ ਵੱਲੋਂ ਫੋਕ ਤੇ ਸੂਫ਼ੀ ਪ੍ਰੋਗਰਾਮ 'ਤੇ ਆਏ  ਪ੍ਰਸਿੱਧ ਸੂਫ਼ੀ ਗਾਇਕ ਕੰਨਵਰ ਗਰੇਵਾਲ ਵਲੋਂ 22ਅਕਤੂਬਰ ਨੂੰ ਉਚੇਚੇ ਤੌਰ ਤੇ ਮਰਹੂਮ ਮਨਮੀਤ  (ਅਲੀਸ਼ੇਰ) ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬ੍ਰਿਸਬੇਨ ਦੇ ਸ਼ਹਿਰ ਮਰੂਕਾ ਵਿਖੇ ਘਟਨਾ ਸਥਾਨ 'ਤੇ ਗਏ।ਪ੍ਰਸਿੱਧ ਸੂਫ਼ੀ ਗਾਇਕ ਕੰਨਵਰ ਗਰੇਵਾਲ ਨੇ 21 ਅਕਤੂਬਰ ਨੂੰ ਖੱਚਾ-ਖੱਚ ਭਰੇ ਹਾਲ ਵਿੱਚ ਗੀਤਕਾਰ ਸੁਰਜੀਤ ਸੰਧੂ ਵੱਲੋਂ ਲਿਖਿਆ ਗੀਤ “ਮਨਮੀਤ  ਯਾਦ  ਰਹੂਗਾ” ਦਰਦ ਭਰੀ ਆਵਾਜ਼ ਗਾ ਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਨਮੀਤ ਬਹੁਤ ਹੀ ਪਿਆਰਾ ਤੇ ਹੱਸਮੁੱਖ ਇਨਸਾਨ ਸੀ। ਉਹ ਹਮੇਸ਼ਾ ਸਾਡੇ ਦਿਲਾਂ ਵਿਚ ਵੱਸਦਾ ਰਹੇਗਾ।ਉਨ੍ਹਾਂ ਕਿਹਾ ਮਨਮੀਤ ਅਲੀਸ਼ੇਰ ਆਸਟ੍ਰੇਲੀਆ ਦੀ ਪੰਜਾਬੀ ਕਮਿਊਨਿਟੀ ਵਿਚ ਬਹੁਤ ਹਰਮਨ ਪਿਆਰਾ ਸੀ। 28 ਅਕਤੂਬਰ 2016 ਦੀ ਸਵੇਰ ਨੂੰ ਇੱਥੋਂ ਦੇ ਇਕ ਸਥਾਨਕ ਨਿਵਾਸੀ ਐਨਥਨੀ ਓ ਡੋਨੋਹੀਓ ਵੱਲੋਂ ਮਾਰੂਕਾ ਬੱਸ ਅੱਡੇ ਤੇ ਬੱਸ ਦੀ ਡਰਾਈਵਰ ਦੀ ਸੀਟ ਤੇ ਬੈਠੇ ਮਰਹੂਮ ਤੇ ਪੈਟਰੋਲ ਅਤੇ ਡੀਜ਼ਲ ਸੁੱਟ ਕੇ ਉਸ ਨੂੰ ਥਾਂਹੇ ਜਲਾ ਦਿੱਤਾ ਸੀ।ਮਨਮੀਤ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਮੌਕੇ ਗਾਇਕ ਕੰਵਰ ਗਰੇਵਾਲ ਦੇ ਨਾਲ ਪੀ.ਆਰ.ਟੀ ਸੀ. ਦੇ ਸਾਬਕਾ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ, ਵਿਜੈ ਗਰੇਵਾਲ, ਵਰਿੰਦਰ ਅਲੀਸ਼ੇਰ, ਗੀਤਕਾਰ ਸੁਰਜੀਤ ਸੰਧੂ, ਤਜਿੰਦਰਜੀਤ ਗਰੇਵਾਲ ਸਮੇਤ ਕਈ ਸਖਸ਼ੀਅਤਾਂ ਹਾਜ਼ਰ ਸਨ

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-