Article

ਕੌਮ ਦੀ ਲੱਥੀ ਪੱਗ ਮੁੱੜ ਕੌਮ ਦੇ ਸਿਰ 'ਤੇ ਰੱਖਣ ਵਾਲੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੇ 34ਵੇਂ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼//ਮੇਜਰ ਸਿੰਘ

October 31, 2018 09:09 PM
General

ਸਹੀਦ ਬੇਅੰਤ ਸਿੰਘ ਜੀ ਦਾ ਜਨਮ   ਸਾਲ 6 ਜਨਵਰੀ  1959 ਵਿੱਚ  ਚੰਡੀਗੜ 'ਚ ਪੈਂਦੇ ਪਿੰਡ ਮਲੋਆ ਵਿਖੇ ਪਿਤਾ ਸ੍ਰ. ਸੁੱਚਾ ਸਿੰਘ  ਮਲੋਆ ਮਾਤਾ ਸ੍ਰੀ ਮਤੀ ਕਰਤਾਰ ਕੌਰ  ਦੀ ਕੁੱਖੋਂ ਹੋਇਆ ਸੀ।


ਸ੍ਰ. ਬੇਅੰਤ ਸਿੰਘ ਬਚਪਨ ਵਿੱਚ ਪਿੰਡ ਮਲੋਆ ਚੰਡੀਗੜ ਦੇ ਪ੍ਰਾਇਮਰੀ ਸਕੂਲ ਵਿਚ ਪੰਜਵੀ ਤਕ ਪੜਾਈ ਕੀਤੀ, ਅਠਵੀ ਕਲਾਸ ਉਹਨਾਂ ਲਾਗਲੇ ਪਿੰਡ ਤੀੜਾ ਤੋਂ ਕੀਤੀ। 


ਫਿਰ ਖਰੜ ਤੋਂ 9ਵੀ ਅਤੇ10ਵੀ ਦੀ  ਪੜਾਈ ਕੀਤੀ। ਪੜਾਈ ਦੇ ਨਾਲ ਉਹ ਜੋ ਬਾਲੀਵਾਲ , ਹਾਕੀ  ਅਤੇ ਕਬੱਡੀ ਦੇ ਚੰਗੇ ਖਿਡਾਰੀ ਵੀ ਸਨ। ਚੰਡੀਗੜ ਤੋਂ 11ਵੀ  ਅਤੇ ਸੈਕਟਰ 11 ਦੇ ਕਾਲਜ ਵਿਚੋ ਬੀ.ਏ ਕੀਤੀ। ਫਿਰ ਉਹ ਦਿੱਲੀ ਪੁਲਿਸ ਵਿੱਚ  ਡਾਇਰੈਕਟ ਬਤੌਰ ਇੰਸਪੈਕਟਰ ਭਰਤੀ ਹੋ ਗਏ।  

  

ਉਹਨਾਂ ਦੀ ਡਿਊਟੀ ਅੰਗ ਰੱਖਿਅਕ ਵਜੋ ਉਸ ਸਮੇਂ ਦੇਸ ਦੀ ਮੋਜੂਦਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨਾਲ ਲੱਗ ਗਈ। ਉਹਨਾਂ ਦਾ ਵਿਆਹ ਦਿੱਲੀ ਪੁਲਿਸ ਲਾਈਨ ਹਾਉਸ ਨੰ 6 ਦੀ ਵਸਨੀਕ  ਸ੍ਰੀ ਮਤੀ ਬਿਮਲ ਕੋਰ ਨਾਲ    ਸਾਲ .1976 ਵਿੱਚ ਹੋਇਆ । ਬਿਮਲ ਕੌਰ ਉਸ ਵੇਲੇ ਲੇਡੀ ਗਾਰਡਿੰਗ ਹਸਪਤਾਲ ਬਤੌਰ ਨਰਸ ਵਜੋਂ ਸੇਵਾ ਨਿਭਾਅ ਰਹੇ ਸਨ। ਉਹਨਾਂ ਦੇ ਤਿੰਨ ਬੱਚੇ ਹਨ, ਜਿੰਨਾਂ ਦੇ ਨਾਂਮ ਵੱਡਾ  ਕਾਕਾ ਸਰਬਜੀਤ ਸਿੰਘ , ਛੋਟਾ ਜਸਵਿੰਦਰ ਸਿੰਘ  ਅਤੇ ਬੇਟੀ ਅੰਮਿੰਤ ਕੌਰ ਰਖੇ ਗਏ। ਜੂਨ 1984 ਵਿਚ ਭਾਰਤੀ ਫੋਜ਼ ਵਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਢਹਿ ਢੇਰੀ ਕੀਤੇ ਜਾਣ ਦਾ ਉੋਹਨਾ 'ਤੇ ਬਹੁਤ ਜਿਆਦਾ ਅਸਰ ਹੋਇਆ  । ਉਹਨਾਂ ਬੰਗਲਾ ਸਾਹਿਬ ਗੁਰਦੁਆਰੇ ਜਾ ਕੇ ਅਰਦਾਸ ਕਰਾਈ  ਅਤੇ ਹੁਕਮਨਾਮਾ ਸਾਹਿਬ ਸਰਵਣ ਕੀਤਾ ਅਤੇ ਉਹਨਾਂ  ਦਿੱਲੀ ਬੰਗਲਾ ਸਹਿਬ ਗੁਰਦੁਆਰੇ ਤੋਂ ਅੰਮ੍ਰਿਤ ਛਕਿਆ , ਉਹਨਾ ਅਮ੍ਰਿਤ ਛਕਣ ਤੋਂ ਬਾਅਦ ਆਪਣੀ ਅਗੁੰਠੀ ਅਤੇ ਕੜਾ ਸ੍ਰ. ਕੇਹਰ ਸਿੰਘ ਨੂੰ ਸੌਪ ਦਿੱਤੇ ਸਨ।


ਭਾਈ ਬੇਅੰਤ ਸਿੰਘ ,ਭਾਈ ਸਤਵੰਤ ਸਿੰਘ ਅਤੇ ਸ. ਕੇਹਰ ਸਿੰਘ  ਜਦੋਂ ਦਰਬਾਰ ਸਾਹਿਬ ਗਏ ਤਾਂ ਉੱਥੇ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ  ਦੇ ਹੋਏ ਨੁਕਸਾਨ ਨੂੰ ਦੇਖ ਕੇ ਉਹਨਾਂ ਇੰਦਰਾ ਨੂੰ ਮਾਰਨ ਦੀ ਸਲਾਹ ਕਰ ਲਈ। ਜਦੋ ਦਰਬਾਰ ਸਹਿਬ  ਵਿਖੇ ਅਰਦਾਸ ਕਰਾਈ ਤਾਂ ਉਹਨਾਂ ਨੂੰੰ 5 ਫੁੱਲ ਮਿਲੇ ਸਨ। ਉਹਨਾਂ ਆਪਣੇ ਪਤਨੀ ਸ੍ਰੀ ਮਤੀ ਬਿਮਲ ਕੋਰ  ਨੂੰ ਕਿਹਾ ਕਿ ਤੂੰ ਵੀ ਅੰ੍ਿਰਮਤ ਛਕ ਤਾਂ ਹੀ ਤੂੰ ਮੇਰੀ ਪਤਨੀ ਬਣ ਸਕਦੀ ਹਾਂ। ਸ੍ਰੀ ਮਤੀ ਬਿਮਲ ਕੋਰ ਵਲੋ  ਵੀ ਅੰਮ੍ਰਿਤ ਛਕਿਆ ਤੇ ਉਹ ਬਿਮਲਾ ਤੋਂ ਬਿਮਲ ਕੌਰ ਖਾਲਸਾ ਬਣ ਗਏ। ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਜਦੋਂ 31 ਅਕਤੂਬਰ 1984 ਨੂੰ ਡਿਊਟੀ 'ਤੇ ਪਹੁੰਚੇ  ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਦਫਤਰ  ਤੋ ਨਿਕਲੀ ਬੇਅੰਤ ਸਿੰਘ ਨੇ ਪੰਜ ਗੋਲੀਆਂ ਨਾਲ ਵਾਰ ਕਰ ਦਿੱਤਾ ਫਿਰ ਸਤਵੰਤ ਸਿੰਘ ਨੇ ਆਪਣੀ ਸਟੇਨ ਗੰਨ ਨਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ। ਇਸ ਮੌਕ ਭਾਈ ਬੇਅੰਤ ਸਿੰਘ ਪੁਲੀਸ ਦੀਆਂ ਗੋਲੀਆਂ ਨਾਲ ਸਹੀਦ ਹੋ ਗਏ ਅਤੇ ਸ੍ਰ. ਸਤਵੰਤ ਸਿੰਘ ਵੀ ਜਖਮੀ ਹੋ ਗਏ। ਇਸ ਤਰਾਂ ਕੌਮ ਦੀ ਲੱਥੀ ਹੋਈ ਪੱਗ ਮੁੜ ਕੌਮ ਦੇ ਸਿਰ ਰੱਖ ਭਾਈ ਬੇਅੰਤ ਸਿੰਘ ਸ਼ਹੀਦੀ ਜਾਮਾ ਪੀ ਗਏ। ਸ਼ਹੀਦ ਭਾਈ ਬੇਅੰਤ ਸਿੰਘ ਦਾ 34ਵਾਂ ਸ਼ਹੀਦੀ ਦਿਹਾੜਾ ਅੱਜ ਉਨਾਂ ਦੇ ਜੱਦੀ ਪਿੰਡ ਮਲੋਆ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ 'ਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਸ਼ਰਧਾ ਪੁਰਬਕ ਮਨਾਇਆ ਜਾ ਰਿਹਾ ਹੈ। ਜਿਸ ਵਿਚ ਢਾਡੀ ਵਾਰਾਂ, ਸ਼ਹੀਦੀ ਵਰਤਾਰੇ 'ਤੇ ਕਥਾ ਤੋਂ ਇਲਾਵਾ ਪੰਥਕ ਆਗੂ ਸ਼ਮੂਲੀਅਤ ਕਰਨਗੇ।

Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-