Poem

ਖਾ ਗੀ ਪਰਾਲੀ ਜੱਟਾਂ ਨੂੰ//ਮੱਖਣ ਸ਼ੇਰੋਂ ਵਾਲਾ.

October 31, 2018 09:11 PM
General

ਕਦੇ ਵੇਖੋ ਤਾਂ ਸਹੀ ਬੜਾ ਔਖਾ ਚੱਲੇ ਕਾਰੋਬਾਰ ਓਏ..
ਸੰਦ ਖੇਤੀ ਦੇ ਨਾ ਜੁੜਦੇ ਕਿਥੋਂ ਲਈਏ ਹਥਿਆਰ ਓਏ.
ਖੇਤਾਂ ਵਿੱਚ ਰੁਲਦੇ ਹਰ ਗੀਤ ਚ ਫੜਾਤੀ ਦੁਨਾਲੀ ਜੱਟਾਂ ਨੂੰ.
ਇੱਕ ਮਹਿੰਗਾਈ ਦੀ ਮਾਰ ਜਮਾਂ ਹੀ ਮਾਰਗੀ.
ਦੂਜੀ ਖਾ ਗਈ ਏ ਚੰਦਰੀ ਪਰਾਲੀ ਜੱਟਾਂ ਨੂੰ..
2.ਗਾਓਂਣ ਵਾਲਿਓਂ ਆਪਣੀ ਜੁਬਾਨ ਕਿਓਂ ਨੀ ਰੋਕਦੇ.
ਬਿਨ ਸੋਚੇ ਸਮਝੇ ਕਿਓਂ ਰਹੋਂ ਗਾਣਿਆਂ ਵਿਚ ਭੌਂਕਦੇ.
ਮੌਜਾਂ ਕਿਥੇ ਕਰਦਾ ਮੌਤ ਵੀ ਆਓਂਦੀ ਨਾ ਸੁਖਾਲੀ ਜੱਟਾਂ ਨੂੰ.
ਇੱਕ ਮਹਿੰਗਾਈ ਦੀ ਮਾਰ ਜਮਾਂ ਹੀ ਮਾਰਗੀ.
ਦੂਜੀ ਖਾ ਗਈ ਏ ਚੰਦਰੀ ਪਰਾਲੀ ਜੱਟਾਂ ਨੂੰ..
3.ਕਿਥੇ ਥਾਰ ਖਰਚਾ ਤਾਂ ਚੁੱਲੇ ਦਾ ਵੀ ਔਖ ਨਾਲ ਚੱਲਦਾ.
ਕਿਵੇਂ ਵਕਤ ਗੁਜਾਰੇ ਕਦੇ ਕੀਤਾ ਨਾ ਜਿਕਰ ਏਸ ਗੱਲਦਾ.
ਧੀ ਕੁਆਰੀ ਕੱਚਾ ਘਰ ਜਮੀਨ ਗਹਿਣੇ ਫਿਕਰ ਵਾਹਲੀ ਜੱਟਾਂ ਨੂੰ.
ਇੱਕ ਮਹਿੰਗਾਈ ਦੀ ਮਾਰ ਜਮਾਂ ਹੀ ਮਾਰਗੀ.
ਦੂਜੀ ਖਾ ਗਈ ਏ ਚੰਦਰੀ ਪਰਾਲੀ ਜੱਟਾਂ ਨੂੰ..
4.ਜਿਵੇਂ ਅੱਗ ਲਾਓਂਣੀ ਪਰਾਲੀ ਨੂੰ ਕੀਤੀ ਬੰਦ ਓਏ.
ਮੱਖਣ ਕਕੇ ਖੌਰੇ ਏਹ ਕਦੋਂ ਰੁਕੂ ਜੋ ਗਾਓਂਦੇ ਤੁਸੀਂ ਗੰਦ ਓਏ.
ਸ਼ੇਰੋਂ ਵਾਲਾ ਕਹੇ ਕਿ ਸੋਗ ਵਾਂਗ ਹੁੰਦੀ ਲੋਹੜੀ ਕੀ ਦੀਵਾਲੀ ਜੱਟਾਂ ਨੂੰ.
ਇੱਕ ਮਹਿੰਗਾਈ ਦੀ ਮਾਰ ਜਮਾਂ ਹੀ ਹਾਏ ਮਾਰਗੀ.
ਦੂਜੀ ਆਹ ਖਾ ਗਈ ਏ ਚੰਦਰੀ ਪਰਾਲੀ ਜੱਟਾਂ ਨੂੰ..


ਮੱਖਣ ਸ਼ੇਰੋਂ ਵਾਲਾ.

Have something to say? Post your comment