News

ਬਰਤਾਨਵੀ ਸੰਸਦ ‘ਚ ਐਡਵੋਕੇਟ ਹਰੀ ਸਿੰਘ ਦੀ ਸਵੈਜੀਵਨੀ ਲੋਕ ਅਰਪਣ ਕਰਨ ਹਿਤ ਸਮਾਗਮ ਦਾ ਆਯੋਜਨ

October 31, 2018 09:30 PM
General

 ਬਰਤਾਨਵੀ ਸੰਸਦ ‘ਚ ਐਡਵੋਕੇਟ ਹਰੀ ਸਿੰਘ ਦੀ ਸਵੈਜੀਵਨੀ ਲੋਕ ਅਰਪਣ ਕਰਨ ਹਿਤ ਸਮਾਗਮ ਦਾ ਆਯੋਜਨ
-ਹਰੀ ਸਿੰਘ ਨੇ ਆਪਣੇ ਕਿੱਤੇ ਦੀ ਪਵਿੱਤਰਤਾ ਨੂੰ ਕਾਇਮ ਰੱਖਿਐ- ਐੱਮ. ਪੀ. ਵੀਰੇਂਦਰ ਸ਼ਰਮਾ
-ਕਿਤਾਬ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਖੈਰਾਤੀ ਕੰਮਾਂ ਲਈ ਵਰਤਣ ਦਾ ਐਲਾਨ
ਲੰਡਨ (ਮਨਦੀਪ ਖੁਰਮੀ) “ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਬਰਤਾਨੀਆ ਦੀ ਮਜ਼ਬੂਤ ਆਰਥਿਕਤਾ ਵਿੱਚ ਹੀ ਆਪਣਾ ਬਣਦਾ ਯੋਗਦਾਨ ਨਹੀਂ ਪਾਇਆ ਸਗੋਂ ਰਾਜਨੀਤਕ ਖੇਤਰ ਦੇ ਨਾਲ ਨਾਲ ਹਰ ਖੇਤਰ ਵਿੱਚ ਆਪਣੀ ਧਾਂਕ ਜਮਾ ਕੇ ਸ਼ਾਨਾਮੱਤੇ ਰੁਤਬੇ ਹਾਸਲ ਕੀਤੇ ਹਨ। ਐਡਵੋਕੇਟ ਹਰੀ ਸਿੰਘ ਵੱਲੋਂ ਆਪਣੇ ਕਾਨੂੰਨੀ ਖੇਤਰ ਦੇ ਤਜ਼ਰਬਿਆਂ ਨੂੰ ਇੱਕ ਕਿਤਾਬ ਦਾ ਰੂਪ ਦੇਣਾ ਇਹ ਦੱਸਦਾ ਹੈ ਕਿ ਉਹਨਾਂ ਨੇ ਸੰਘਰਸ਼ ਦੇ ਦੌਰ ‘ਚੋਂ ਗੁਜ਼ਰਦਿਆਂ ਕਿਵੇਂ ਆਪਣੇ ਕਿੱਤੇ ਨਾਲ ਇਨਸਾਫ਼ ਕੀਤਾ ਹੈ। ਉਹਨਾਂ ਦੀ ਇਹ ਸਵੈ-ਜੀਵਨੀ ਇਤਿਹਾਸਕ ਦਸਤਾਵੇਜ ਦਾ ਰੁਤਬਾ ਹਾਸਲ ਕਰਨ ਦੀ ਕਾਮਨਾ ਕਰਦਾ ਹਾਂ।“, ਉਕਤ ਵਿਚਾਰਾਂ ਦਾ ਪ੍ਰਗਟਾਵਾ ਐੱਚ. ਐੱਸ. ਲਾਅ ਸੋਲਿਸਟਰਜ਼ ਐਂਡ ਨੋਟਰੀਜ਼ ਦੇ ਮਾਲਕ ਐਡਵੋਕੇਟ ਹਰੀ ਸਿੰਘ ਦੀ ਸਵੈ-ਜੀਵਨੀ ਨੂੰ ਲੋਕ ਅਰਪਣ ਕਰਨ ਹਿਤ ਹੋਏ ਸਮਾਗਮ ਦੌਰਾਨ ਇੰਗਲੈਂਡ ਦੇ ਲੇਬਰ ਪਾਰਟੀ ਮੈਂਬਰ ਪਾਰਲੀਮੈਂਟ, ਸ਼ੈਡੋਅ ਚਾਂਸਲਰ ਆਫ਼ ਐਕਸਚੈਕਰ ਜੌਹਨ ਮੈਕਡਾਨਲਡ ਨੇ ਆਪਣੀ ਭਾਵਪੂਰਤ ਤਕਰੀਰ ਦੌਰਾਨ ਕੀਤਾ। ਬਰਤਾਨਵੀ ਸੰਸਦ ਵਿੱਚ ਆਯੋਜਿਤ ਹੋਏ ਇਸ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਸਾਬਕਾ ਅਟਾਰਨੀ ਜਨਰਲ ਮੈਂਬਰ ਪਾਰਲੀਮੈਂਟ ਡੌਮੇਨਿਕ ਗ੍ਰੀਵ, ਗ੍ਰੁਟਰ ਲੰਡਨ ਅਸੰਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਈਲਿੰਗ ਕੌਂਸਲ ਦੇ ਮੇਅਰ ਤਜਿੰਦਰ ਸਿੰਘ ਧਾਮੀ, ਫਾਰਮੂਲਾ ਵੰਨ ਦੇ ਡਾ: ਟੀ.  ਵੀ. ਲਕਸ਼ਮੀ ਕਾਨਥਮ, ਗਾਡਫਾਦਰ ਆਫ਼ ਭੰਗੜਾ ਵਜੋਂ ਜਾਣੇ ਜਾਂਦੇ ਗਾਇਕ ਚੰਨੀ ਸਿੰਘ ਅਲਾਪ (ਓ. ਬੀ. ਈ.), ਮੈਂਬਰ ਪਾਰਲੀਮੈਂਟ ਸਟੀਫਨ ਪਾਡ, ਸਾਬਕਾ ਡਿਪਟੀ ਲੀਡਰ ਈਲਿੰਗ ਕੌਂਸਲ ਰਣਜੀਤ ਧੀਰ, ਕੌਂਸਲਰ ਰਾਜੂ ਸੰਸਾਰਪੁਰੀ, ਪ੍ਰਸਿੱਧ ਲੇਖਕ ਸਾਥੀ ਲੁਧਿਆਣਵੀ, ਤਜਿੰਦਰ ਸਿੰਘ ਸੇਖੋਂ, ਸੁਖਦੇਵ ਕੋਮਲ, ਇੰਡੀਅਨ ਵਰਕਰਜ਼ ਐਸੋ: ਸਾਊਥਾਲ ਦੇ ਸਕੱਤਰ ਇਕਬਾਲ ਵੈਦ, ਸੈਂਸੀਅਲ ਸੋਲਿਸਟਰ ਦੇ ਸਾਜ਼ਿਦ ਏ ਸ਼ੇਖ ਆਦਿ ਬੁਲਾਰਿਆਂ ਨੇ ਹਰੀ ਸਿੰਘ ਦੇ ਕਾਨੂੰਨੀ ਖੇਤਰ ਵਿੱਚ ਪਾਈਆਂ ਅਮਿੱਟ ਪੈੜਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀਆਂ ਸੇਵਾਵਾਂ ਨੂੰ ਬੇਮਿਸ਼ਾਲ ਕਿਹਾ। ਆਪਣੀ ਸਵੈਜੀਵਨੀ “ਲੁਕਿੰਗ ਬੈਕ ਵਿਦ ਡਿਲਾਈਟ“ ਦੇ ਸੰਬੰਧ ‘ਚ ਹਾਜ਼ਰੀਨ ਦੇ ਮੁਖਾਤਿਬ ਹੁੰਦਿਆਂ ਐਡਵੋਕੇਟ ਹਰੀ ਸਿੰਘ ਨੇ ਜਿੱਥੇ ਆਪਣੇ ਸੰਘਰਸ਼ ਦੀ ਦਾਸਤਾਨ ਸੰਖੇਪ ਸ਼ਬਦਾਂ ਵਿੱਚ ਸੁਣਾ ਕੇ ਤਾੜੀਆਂ ਦੇ ਖ਼ਜ਼ਾਨੇ ਲੁੱਟੇ ਉੱਥੇ ਉਹਨਾਂ ਐਲਾਨ ਕੀਤਾ ਕਿ ਇਸ ਕਿਤਾਬ ਦੀ ਵਿਕਰੀ ਤੋਂ ਇਕੱਠੀ ਹੋਈ ਮਾਇਆ ਨੂੰ ਉਹ ਖੈਰਾਤੀ ਕੰਮਾਂ ਲਈ ਦਾਨ ਕਰਨਗੇ। ਜਿਕਰਯੋਗ ਹੈ ਕਿ ਹਰੀ ਸਿੰਘ ਨੇ ਲੰਡਨ ਯੂਨੀਵਰਸਿਟੀ ਅਤੇ ਕੈਂਬਰਿਜ਼ ਯੂਨੀਵਰਸਿਟੀ ਤੋਂ ਕਾਨੂੰਨ ਦੀ ਵਿੱਦਿਆ ਹਾਸਲ ਕੀਤੀ ਹੋਈ ਹੈ। ਉਹਨਾਂ ਹੇਗ ਅਕੈਡਮੀ ਆਫ ਇੰਟਰਨੈਸ਼ਨਲ ਲਾਅ ਅਤੇ ਯੂਰਪੀਅਨ ਅਕੈਡਮੀ ਇਨ ਫਲੋਰੈਂਸ ਤੋਂ ਵੀ ਕਾਨੂੰਨ ਦੇ ਕੋਰਸ ਕੀਤੇ ਹੋਏ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾ: ਸਰਵਣ ਜ਼ਫ਼ਰ, ਡਾ: ਗੁਲਨਾਜ਼ ਚੰਡੋਕ, ਐੱਚ ਐੱਸ ਰਾਓ, ਪ੍ਰਦੀਪ ਆਨੰਦ, ਕੌਂਸਲਰ ਹਰਭਜਨ ਧੀਰ, ਗੁਰਪ੍ਰੀਤ ਧਾਮੀ, ਨਰਿੰਦਰ ਸੰਧੂ, ਐੱਨ ਐੱਸ ਸ਼ੇਰਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੱਜ ਸਾਹਿਬਾਨ, ਐਡਵੋਕੇਟ, ਉੱਘੇ ਕਾਰੋਬਾਰੀ, ਕੌਂਸਲਰ ਅਤੇ ਬੈਂਕਾਂ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-