Poem

(ਦੋ ਰੁੱਖ)ਕਵਿਤਾ //ਬਲਤੇਜ ਸੰਧੂ

October 31, 2018 09:33 PM
General

ਜਦ ਤੂੰ ਸੱਜਣਾ ਇਸ ਦੁਨੀਆ ਤੋ ਜਾਏਗਾ
ਨੇਤਾ ਜੀ ਨੂੰ ਇੱਕ ਵੋਟ ਦਾ ਘਾਟਾ ਪਾਏਗਾ
ਘਰ ਦਿਆ ਨੂੰ ਵੀ ਖੂਬ ਰਵਾਏਗਾ
ਇੱਕ ਰੁੱਖ ਨਾਲ ਹੈ ਤੇਰੇ ਮੱਚਣਾ
ਕੁਦਰਤ ਤੇ ਕਹਿਰ ਕਮਾਏਗਾ।
ਆਉਣ ਵਾਲੀਆ ਨਸ਼ਲਾ ਤੇਰੇ ਗੁਣ ਗਾਵਣ
ਐਸਾ ਕੋਈ ਆਪਣਾ ਕਰਮ ਉਗਾਦੇ ਯਾਰਾ
ਬਣਜਾ ਤੂੰ ਪੰਛੀਆ ਮੂੰਹੋ ਸਿਫਤ ਦਾ ਭਾਗੀ
ਕੁੱਝ ਤਾ ਪੁੰਨ ਕਮਾਦੇ ਯਾਰਾ।
ਇਸ ਰੰਗਲੀ ਦੁਨੀਆ ਤੋ ਜਾਣ ਤੋ ਪਹਿਲਾ
ਦੋ ਰੁੱਖ ਤਾ ਆਪਣੇ ਹੱਥੀ ਲਾ ਦੇ ਯਾਰਾ
ਬਲਤੇਜ ਸੰਧੂ

Have something to say? Post your comment