News

ਸਾਹਕੋਟ ਵਿਖੇ ਪੈਸਿਆ ਦੇ ਲੈਣ-ਦੇਣ ਕਰਕੇ ਪਹਿਲਾ ਮਾਰੇ ਥੱਪੜ ਤੇ ਫੇਰ ਖੋਇਆ ਮੋਟਰਸਾਈਕਲ

October 31, 2018 09:35 PM
General

ਸਾਹਕੋਟ ਵਿਖੇ ਪੈਸਿਆ ਦੇ ਲੈਣ-ਦੇਣ ਕਰਕੇ ਪਹਿਲਾ ਮਾਰੇ ਥੱਪੜ ਤੇ ਫੇਰ ਖੋਇਆ ਮੋਟਰਸਾਈਕਲ
 
ਸਾਹਕੋਟ (ਲਖਵੀਰ ਸਾਬੀ) :— ਮਾਡਲ ਥਾਣਾ ਸਾਹਕੋਟ ਦੇ ਅਧੀਨ ਪੈਂਦੇ ਪਿੰਡ ਕਿਲੀ ਦੇ ਰਹਿਣ ਵਾਲੇ ਤਰਸੇਮ ਲਾਲ ਪੁੱਤਰ ਜੋਗਿੰਦਰ ਨੇ ਥਾਣਾ ਸਾਹਕੋਟ ਵਿਖੇ ਦਰਖਾਸ਼ਤ ਦਿਤੀ ਹੈ ਜਿਸ ਦੇ ਸਬੰਧ ਵਿੱਚ ਤਰਸੇਮ ਲਾਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ  ਉਹ 12:00 PM ਦੇ ਕਰੀਬ ਸਾਹਕੋਟ ਤੋਂ ਕੋਈ ਘਰੇਲੂ ਸਮਾਨ ਖਰੀਦ ਕੇ ਆਪਣੇ ਪਿੰਡ ਕਿਲੀ ਨੂੰ ਆਪਣੇ ਪਲਾਟੀਨਾ ਮੋਟਰਸਾਈਕਲ ਨੰਬਰ ਪੀ ਬੀ 08 ਸੀ ਐਮ 9562 ਤੇ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਸੇਖੇਵਾਲ ਦੇ ਨਜਦੀਕ ਨਵੇਂ ਬਣ ਰਹੇ ਬਾਈਪਾਸ ਦੇ ਫਲਾਈ ਓਵਰ ਦੇ ਕੋਲ ਪਹੁੰਚਾ ਤਾਂ ਉਸ ਨੂੰ ਪਿੱਛਿਓ ਆ ਕੇ ਮੇਜਰ ਸਿੰਘ ਧੰਜੂ ਸਪੇਅਰ ਪਾਰਟਸ ਮੋਗਾ ਰੋਡ ਸਾਹਕੋਟ ਵਾਲੇ ਨੇ ਘੇਰ ਲਿਆ ਅਤੇ ਪੈਸਿਆ ਦੇ ਲੈਣ-ਦੇਣ ਦੇ ਸਬੰਧ ਵਿੱਚ ਮੇਰੇ ਨਾਲ ਝਗੜਾ ਕਰਨ ਲੱਗ ਪਿਆ ਤਾਂ ਇੰਨੇ ਨੂੰ ਉਸ ਦੇ ਨਾਲ ਦੇ ਦੋ ਹੋਰ ਵਿਆਕਤੀ ਆ ਗਏ ਜਿਹਨਾਂ ਨੂੰ ਮੈ ਨਹੀ ਜਾਣਦਾ ਤਾਂ ਮੇਜਰ ਸਿੰਘ ਧੰਜੂ ਨੇ ਮੇਰੇ ਥੱਪੜ ਮਾਰਨੇ ਸੁਰੂ ਕਰ ਦਿਤੇ ਤਾਂ ਉਹਨਾਂ ਨੇ ਮੇਰੇ ਮੋਟਰਸਾਈਕਲ ਦੀ ਚਾਬੀ ਖੋ ਲਈ ਤਾਂ ਮੇਰੇ ਨਾਲ ਕੁੱਟ-ਮਾਰ ਕਰਦੇ ਰਹੇ ਅਤੇ ਮੇਰੇ ਪਿੰਡ ਵੱਲੋਂ ਮੇਰਾ ਚਾਚਾ ਪਿਆਰਾ ਸਿੰਘ ਆ ਰਿਹਾ ਸੀ ਜਿਸ ਨੂੰ ਦੇਖਦੇ ਹੀ ਉਹ ਮੇਰਾ ਮੋਟਰਸਾਈਕਲ ਵੀ ਆਪਣੇ ਨਾਲ ਲੈ ਕੇ ਭੱਜ ਗਏ ਅਤੇ ਜਿਸ ਦੀ ਦਰਖਾਸ਼ਤ ਮੈ ਮਾਡਲ ਥਾਣਾ ਸਾਹਕੋਟ ਵਿਖੇ ਦੇ ਦਿਤੀ ਹੈ ਅਤੇ ਪੁਲਿਸ ਨੇ ਮੇਰਾ ਮੋਟਰਸਾਈਕਲ ਧੰਜੂ ਸਪੇਅਰ ਪਾਰਟਸ ਦੀ ਦੁਕਾਨ ਤੋਂ ਲਿਆਕੇ ਥਾਣੇ ਖੜਾ ਕਰ ਲਿਆ ਹੈ ਅਤੇ ਜਦੋਂ ਪੱਤਰਕਾਰਾਂ ਨੇ ਮੇਜਰ ਸਿੰਘ ਧੰਜੂ ਨਾਲ ਫੋਨ ਤੇ ਗੱਲ੍ਹ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸਾਰੇ ਅਰੋਪ ਬੇ-ਬੁਨਆਦਿ ਹਨ ਮੈ ਉਸ ਨਾਲ ਕੋਈ ਝੱਗੜਾ ਨਹੀ ਕੀਤਾ ਅਤੇ ਉਸ ਕੋਲੋਂ 40,000/ਰੁਪਏ ਲੈਣੇ ਹਨ ਜਿਸ ਕਰਕੇ ਉਸ ਤੋਂ ਮੈ ਮੋਟਰਸਾਈਕਲ ਲਿਆ ਹੈ ਅਤੇ ਮੈ ਉਸ ਦੇ ਕੋਈ ਥੱਪੜ ਨਹੀ ਮਾਰੇ ਅਤੇ ਪੁਲਿਸ ਨੇ ਇਸ ਦਰਖਾਸ਼ ਤੇ ਕਾਰਵਾਈ ਕਰਦਿਆ ਮੋਟਰਸਾਈਕਲ ਨੂੰ ਆਪਣੇ ਕਬਜੇ ਵਿੱਚ ਲੈ ਕੇ ਅੱਗਲੀ ਕਾਰਵਾਈ ਸੁਰੂ ਕਰ ਦਿਤੀ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਥਾਣਾ ਸਾਹਕੋਟ ਦੀ ਪੁਲਿਸ ਵੱਲੋਂ ਸੱਚ ਬੋਲਣ ਵਾਲੇ ਨੂੰ ਇੰਨਸਾਫ਼ ਕਦੋਂ ਤੱਕ ਮਿਲੇਗਾ

Have something to say? Post your comment

More News News

ਤਲਵੰਡੀ ਸਲੇਮ ਵਿਖੇ ਕਾਨਫਰੰਸ ਦੌਰਾਨ ਸਹੀਦਾਂ ਨੂੰ ਸਰਧਾਂਜਲੀ ਕੀਤੀ ਭੇਟ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਮੁਖ ਚੋਣ ਅਫਸਰ ਪੰਜਾਬ ਵੱਲੋਂ ਚੋਣ ਤਹਿਸੀਲਦਾਰ ਮੋਗਾ ਮੁਅਤਲ ਯੂਨੀਵਰਸਲ ਪਬਲਿਕ ਸਕੂਲ ਦਾ ਸਾਲਾਨਾ ਮੈਗਜ਼ੀਨ ਰੀਲੀਜ਼ ਭਾਈ ਬਲਜੀਤ ਸਿੰਘ ਖਾਲਸਾ ਚੰਡੀਗੜ ਸਨਮਾਨਤ Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ
-
-
-