News

ਸ਼੍ਰੋਮਣੀ ਅਕਾਲੀ ਦਲ ਨੂੰ ਮੱਤਾਂ ਦੇਣ ਤੋਂ ਪਹਿਲਾਂ ਰਾਮੂਵਾਲੀਆ ਖੁਦ ਦੇ ਰਾਜਨੀਤਕ ਪਿਛੋਕੜ 'ਤੇ ਝਾਤ ਮਾਰਨ-ਬੌਬੀ ਤੇ ਮਨਪ੍ਰੀਤ ਬਰਾੜ

October 31, 2018 09:38 PM
General

ਸ਼੍ਰੋਮਣੀ ਅਕਾਲੀ ਦਲ ਨੂੰ ਮੱਤਾਂ ਦੇਣ ਤੋਂ ਪਹਿਲਾਂ ਰਾਮੂਵਾਲੀਆ ਖੁਦ ਦੇ ਰਾਜਨੀਤਕ ਪਿਛੋਕੜ 'ਤੇ ਝਾਤ ਮਾਰਨ-ਬੌਬੀ ਤੇ ਮਨਪ੍ਰੀਤ ਬਰਾੜ
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪ੍ਰੈਲ 2016 ਦੇ ਵਿਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੰਗ ਨੂੰ ਕੀਤਾ ਸੀ ਹੋਰ ਸਰਗਰਮ
ਆਕਲੈਂਡ 31 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਵਿੰਗ ਨਿਊਜ਼ੀਲੈਂਡ ਦੇ ਪ੍ਰਧਾਨ ਸ. ਜਗਜੀਤ ਸਿੰਘ ਬੌਬੀ ਬਰਾੜ ਅਤੇ ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਯੂਥ ਵਿੰਗ ਨਿਊਜੀਲੈਡ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਹਾਲ ਹੀ ਵਿਚ ਸ. ਬਲਵੰਤ ਸਿਘ ਰਾਮੂਵਾਲੀਆ ਵੱਲੋਂ ਦਿੱਤੇ ਬਿਆਨ ਉਤੇ ਆਪਣੀ ਪ੍ਰਤੀ ਕਿਰਿਆ ਜ਼ਾਹਿਰ ਕਰਦਿਆਂ ਆਖਿਆ ਕਿ ਸ. ਰਾਮੂਵਾਲੀਆ ਪਹਿਲਾਂ ਆਪਣੇ ਰਾਜਨੀਤਿਕ ਪਿਛੋਕੜ ਉਤੇ ਝਾਤੀ ਮਾਰਨ। ਇਹ ਅਕਾਲੀ ਦਲ ਹੀ ਹੈ ਜਿਸ ਨੇ ਸ. ਰਾਮੂਵਾਲੀਆ ਨੂੰ ਰਾਜਨੀਤੀ ਦੀ ਪੌੜੀ ਚੜ੍ਹਾਇਆ ਅਤੇ ਉਹ ਵਜ਼ੀਰੀ ਦੇ ਲਾਲਚ ਵਿਚ ਮੌਕਾ ਪ੍ਰਸਤੀ ਸਾਬਿਤ ਕਰਦਿਆਂ ਕਿਵੇ ਪਿੱਠ ਵਿਖਾ ਕੇ ਉਤਰ ਪ੍ਰਦੇਸ਼ ਭੱਜ ਗਏ। ਉਨ੍ਹਾਂ ਰਾਮੂਵਾਲੀਆ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਰਾਮੂਵਾਲੀਆ ਨੂੰ ਉਹ ਸਮਾਂ ਭੁੱਲ ਗਿਆ ਜਦੋਂ 1978 ਵਿੱਚ ਉਹ ਟਕਸਾਲੀ ਨੇਤਾ ਜਥੇਦਾਰ ਤੋਤਾ ਸਿੰਘ ਦੀ ਟਿਕਟ ਰਾਤੋ ਰਾਤ ਕਟਵਾ ਕੇ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬਣੇ ਸਨ।   ਇਹ ਵੀ ਕਿਹਾ ਕਿ ਰਾਮੂਵਾਲੀਆ ਉਹ ਇਨਸਾਨ ਹੈ ਜਿਸ ਨੇ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਵੀ ਵਿਸ਼ਵਾਸ ਘਾਤ ਕੀਤਾ ਸੀ ਅਤੇ ਫਿਰ ਕਾਮਰੇਡ ਸੁਰਜੀਤ ਦਾ ਪੁੱਤ ਬਣ ਕੇ ਰੋਜ਼ਾਨਾ ਸਵੇਰੇ ਉਸ ਨੂੰ ਖਬਰਾਂ ਪੜ ਕੇ ਸੁਣਾਇਆ ਕਰਦਾ  ਸੀ ਇਸੇ ਏਵਜ ਵਿੱਚ ਉਹ ਕੇਂਦਰ ਵਿੱਚ ਵਜੀਰ ਬਣਿਆ। ਬੌਬੀ ਬਰਾੜ ਨੇ ਕਿਹਾ ਅੱਜ ਪਰਿਵਾਰਵਾਦ ਦੀਆਂ ਗੱਲਾਂ ਕਰਨ ਵਾਲੇ ਰਾਮੂਵਾਲੀਆ ਜੀ ਦੱਸਣ ਕਿ ਜਦ ਉਹ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸੀ ਤਾਂ ਉਨ੍ਹਾਂ ਸ. ਸੁਖਬੀਰ ਸਿੰਘ ਬਾਦਲ ਪਾਸ ਆਪਣੀ ਬੇਟੀ ਨੂੰ ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਬਣਾਉਣ ਦੀ ਮੰਗ ਕੀਤੀ ਜਿਸ ਨੂੰ ਪਾਰਟੀ ਨੇ ਖਿੜੇ ਮੱਥੇ ਪ੍ਰਵਾਨ ਕਰਕੇ ਰਾਮੂਵਾਲੀਆ ਨੂੰ ਮੋਹਾਲੀ ਵਰਗੇ ਹਲਕੇ ਤੋਂ ਟਿਕਟ ਦੇ ਕੇ ਨਿਵਾਜਿਆ। ਉਨ੍ਹਾਂ ਕਿਹਾ ਕਿ ਰਾਮੂਵਾਲੀਆ ਸਾਹਿਬ ਨੂੰ ਬੋਲਣ ਤੋਂ ਪਹਿਲਾਂ ਥੋੜ੍ਹੀ ਬਹੁਤੀ ਅਣਖ ਹੋਣੀ ਚਾਹੀਦੀ ਹੈ ਕੇ  ਉਹ ਕੁਰਸੀ ਦੇ ਲਾਲਚ ਵਿੱਚ ਕਿਵੇਂ ਰਾਤੋ ਰਾਤ ਭੱਜ ਕੇ ਉਤਰ ਪ੍ਰਦੇਸ਼ ਵਿੱਚ ਵਜੀਰ ਬਣੇ ਸਨ, ਲਗਦਾ ਤਾਂ ਇੰਝ ਹੈ ਕਿ ਜੇਕਰ ਰਾਮੂਵਾਲੀਆ ਸਾਹਿਬ ਨੂੰ ਪਾਕਿਸਤਾਨ ਵਾਲੇ ਵੀ ਵਜੀਰ ਬਣਾ ਦੇਣ ਤਾਂ ਇਹ ਬਾਰਡਰ ਟੱਪ ਕੇ ਉਥੇ ਵੀ ਜਾ ਸਕਦੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਇਹ ਕਹਿਣਾ ਕਿ ਬੀਜੇਪੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦੇਵੇ,  ਇਹ ਦਰਸਾਉਂਦਾ ਹੈ ਕਿ ਰਾਮੂਵਾਲੀਆ ਹੁਣ ਬੀਜੇਪੀ  ਵਿੱਚ ਸ਼ਾਮਿਲ ਹੋ ਕੇ ਪੰਜਾਬ ਵਿੱਚ  ਬੀਜੇਪੀ ਦਾ ਸਿੱਖ ਆਗੂ ਬਣਨਾ ਚਾਹੁੰਦਾ ਹੈ। ਨਿਊਜ਼ੀਲੈਂਡ ਵਿੰਗ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਅਜਿਹੇ ਮੌਕਾ ਪ੍ਰਸਤ ਨੇਤਾਵਾਂ ਨੂੰ ਤਵੱਜੋਂ ਨਾ ਦਿੱਤੀ ਜਾਵੇ। ਵਰਨਣਯੋਗ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪ੍ਰੈਲ 2016 ਦੇ ਵਿਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੰਗ ਦਾ ਐਲਾਨ ਕੀਤਾ ਸੀ ਅਤੇ ਇਸਦੇ ਪ੍ਰਤੀਨਿਧ ਸਮੇਂ-ਸਮੇਂ 'ਤੇ ਪੰਜਾਬ ਜਾ ਕੇ ਪਾਰਟੀ ਦਾ ਸਾਥ ਦਿੰਦੇ ਹਨ।

Have something to say? Post your comment

More News News

ਤਲਵੰਡੀ ਸਲੇਮ ਵਿਖੇ ਕਾਨਫਰੰਸ ਦੌਰਾਨ ਸਹੀਦਾਂ ਨੂੰ ਸਰਧਾਂਜਲੀ ਕੀਤੀ ਭੇਟ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਮੁਖ ਚੋਣ ਅਫਸਰ ਪੰਜਾਬ ਵੱਲੋਂ ਚੋਣ ਤਹਿਸੀਲਦਾਰ ਮੋਗਾ ਮੁਅਤਲ ਯੂਨੀਵਰਸਲ ਪਬਲਿਕ ਸਕੂਲ ਦਾ ਸਾਲਾਨਾ ਮੈਗਜ਼ੀਨ ਰੀਲੀਜ਼ ਭਾਈ ਬਲਜੀਤ ਸਿੰਘ ਖਾਲਸਾ ਚੰਡੀਗੜ ਸਨਮਾਨਤ Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ
-
-
-