Wednesday, March 27, 2019
FOLLOW US ON

Poem

ਐਵੇਂ ਕਰੀ ਨਾ ਤਲਾਸ਼ ਮੈਨੂੰ ਦੁਨੀਆਂ ਦੀ ਭੀੜ ਅੰਦਰ // ਮਨਜੀਤ ਮਾਨ

October 31, 2018 09:41 PM
General

      ਐਵੇਂ ਕਰੀ ਨਾ ਤਲਾਸ਼ ਮੈਨੂੰ ਦੁਨੀਆਂ ਦੀ ਭੀੜ ਅੰਦਰ 
       ਜਦੋਂ ਵੀ ਮਿਲਿਆ ਤੇਰੇ ਇਰਦ-ਗਿਰਦ ਹੀ ਮਿਲਾਂਗਾ

       ਜਾਹ ਤੂੰ ਨਿਖੇੜ ਕੇ ਵੇਖ ਲੈ ਤੇਰੇ ਤੋਂ ਅਲੱਗ ਨਹੀਂ ਹੋਣਾ
      ਰੰਗਾਂ 'ਚ ਰਲਿਆ ਪਾਣੀ ਹਾਂ ਨਿਖੇੜੇ ਤੋਂ ਗੂੜਾ ਰਲਾਂਗਾਂ

       ਪਾਣੀ ਅੱਖੀਆਂ ਦਾ ਭਾਵੇਂ ਮੈਂ ਅੰਦਰ ਹੀ ਰੋਕ ਲਿਆ ਸੀ
      ਤੇਰੇ ਹਿਜ਼ਰ ਵਿੱਚ ਫਿਰ ਵੀ ਅੰਦਰੇ ਅੰਦਰ ਹੀ ਜਲ਼ਾਂਗਾ

       ਤੇਰੇ ਹੱਥਾਂ ਵਿੱਚ ਆ ਕੇ ਵੀ ਜੇ ਮੁਕੰਮਲ ਨਾ ਹੋਇਆ ਤਾਂ
       ਪਤਾ ਹੀ ਨਹੀਂ ਫਿਰ ਤਾਂ ਮੈਂ ਕਿਸ ਸਾਂਚੇ ਵਿੱਚ ਢਲਾਂਗਾ

      ਸੁੰਨੇ ਰਾਹਾਂ ਵਿੱਚ ਬੈਠ ਕੇ ਕਰਦਾ ਉਡੀਕ ਤੇਰੇ ਪਰਤਣ ਦੀ
     ਬਾਕੀ ਰਹਿੰਦੀ ਉਮਰ ਵੀ ਲੱਗਦਾ ਇਹਨਾਂ ਰਾਹਾਂ 'ਰੁਲਾਂਗਾਂ

                                ਮਨਜੀਤ ਮਾਨ
                               ਪਿੰਡ-: ਸਾਹਨੇਵਾਲੀ (ਮਾਨਸਾ) ਪੰਜਾਬ

Have something to say? Post your comment