News

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਸਤਾਬਦੀ ਸਮਾਂਗਮ 11 ਨੂੰ

November 03, 2018 09:45 PM
General

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਸਤਾਬਦੀ ਸਮਾਂਗਮ 11 ਨੂੰ


ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਕਰਨਗੇ ਸਮੂਲੀਅਤ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿੱਚ ਸਤਾਬਦੀ ਸਮਾਗਮ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਮਨਾਏ ਜਾ ਰਹੇ ਹਨ। 1914 'ਤੋਂ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਦੇ 100 ਸਾਲਾਂ ਸਤਾਬਦੀ ਸਮਾਗਮਾਂ ਕਾਰਨ ਇਹ 2018 ਦਾ ਸਮਾਂਗਮ ਬਹੁਤ ਮਹੱਤਵਪੂਰਨ ਹੈ। ਇਹਨਾਂ ਸਲਾਨਾ ਸਮਾਗਮਾਂ ਵਿੱਚ ਦੁਨੀਆਂ ਭਰ ਦੀਆਂ ਅਹਿਮ ਹਸਤੀਆਂ ਹਿੱਸਾ ਲੈਂਦੀਆਂ ਹਨ ਤੇ ਇਸ ਵਾਰ ਜਿੱਥੇ ਬੈਲਜ਼ੀਅਮ ਦੇ ਰਾਜਾ ਫਿਲਿਪ ਹਿੱਸਾ ਲੈਣ ਪਹੁੰਚ ਰਹੇ ਹਨ ਉੱਥੇ ਸਿੱਖ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿੱਚ ਭਾਗ ਲੈਣ ਦੀ ਉਮੀਦ ਹੈ। ਪੰਜਾਬ ਤੋਂ ਵਿਸੇਸ਼ ਤੌਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਪੰਥਕ ਅਖ਼ਬਾਰ ਰੋਜਾਨਾਂ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਉੱਘੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਵੀ ਪਹੁੰਚ ਰਹੇ ਹਨ। ਇੰਗਲੈਂਡ 'ਤੋਂ ਸਿੱਖ ਫੇਡਰੇਸ਼ਨ ਦੇ ਆਗੂਆਂ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ ਹੋਰਾਂ ਦੀ ਅਗਵਾਹੀ ਹੇਠ ਸੈਂਕੜੇ ਸਿੰਘਾਂ ਦਾ ਕਾਫਿਲਾ ਆ ਰਿਹਾ ਹੈ ਤੇ ਇਸੇ ਤਰਾਂ ਹੀ ਬੈਲਜ਼ੀਅਮ, ਫਰਾਂਸ, ਜਰਮਨ ਅਤੇ ਇਟਲੀ 'ਤੋਂ ਵੀ ਸਿੱਖ ਆਗੂ ਅਤੇ ਸੰਗਤਾਂ ਹਿੱਸਾ ਲੈਣਗੀਆਂ। ਫਰਾਂਸ ਤੋਂ ਆ ਰਹੀ ਗੱਤਕੇ ਦੀ ਟੀਮ ਅਪਣੀ ਕਲਾ ਦੇ ਜੌਹਰ ਦਿਖਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਭਾਈ ਜਗਦੀਸ਼ ਸਿੰਘ ਭੂਰਾ ਨੇ ਦੱਸਿਆ ਕਿ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਇਸ ਵਿਸਾਲ ਸਮਾਗਮ ਲਈ ਲੰਗਰਾਂ ਦਾ ਪ੍ਰਬੰਧ ਬੈਲਜ਼ੀਅਮ ਦੀਆਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਾਧ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਕਰ ਰਹੀਆਂ ਹਨ। ਉਹਨਾਂ ਹਿੱਸਾ ਲੈਣ ਵਾਲੀ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਸ ਦਿਨ ਕੇਸਰੀ ਦਸਤਾਰਾਂ, ਚੁੰਨੀਆਂ ਅਤੇ ਕੇਸਰੀ ਪਟਕੇ ਸਜਾ ਕੇ ਹਿੱਸਾ ਲੈਣ ਤਾਂ ਜੋ ਸਿੱਖ ਇੱਕ ਵੱਖਰੀ ਕੌਂਮ ਅਤੇ ਦਸਤਾਰ ਦੀਆਂ ਵਿਲੱਖਣਤਾਂ ਅਜਿਹੇ ਅੰਤਰਾਸਟਰੀ ਮੌਕੇ ਸੁਚੱਜਤਾ ਨਾਲ ਪੇਸ਼ ਕੀਤੀ ਜਾ ਸਕੇ। ਇਸ ਅਹਿਮ ਸਮਾਗਮ ਦਾ ਪ੍ਰਬੰਧ ਕਰ ਰਹੀ ਕਮੇਟੀ ਵੱਲੋਂ ਅਨੁਸਾਸ਼ਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਕਿਉਕਿ ਹਰ ਸਾਲ ਸਾਡੇ ਵਿੱਚਲੇ ਕੁੱਝ ਸੱਜਣ ਮੀਨਨ ਗੇਟ ਹੇਠਾਂ ਤਸਵੀਰਾਂ ਖਿੱਚਣ ਸਮੇਂ ਇਹ ਖਿਆਲ ਨਹੀ ਰਖਦੇ ਕਿ ਉਹਨਾਂ ਦੇ ਅੜਿਕੇ ਪਾਉਣ ਕਾਰਨ ਸਮੁੱਚਾ ਪ੍ਰੋਗਰਾਂਮ ਪ੍ਰਭਾਵਿਤ ਹੋ ਰਿਹਾ ਹੁੰਦਾ ਹੈ ਅਤੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਅੱਗ ਤੁਰਨ ਵਾਸਤੇ ਅਪੀਲਾਂ ਕਰਨ ਲਈ ਮਜਬੂਰ ਹੋਣਾ ਪੈਦਾਂ ਹੈ ਇਸ ਕਰਕੇ ਅਜਿਹੇ ਮਹੱਤਵਪੂਰਨ ਮੌਕਿਆ ਸਮੇਂ ਕੁੱਝ ਸਮੇਂ ਲਈ ਅਨੁਸਾਸ਼ਨ ਬਣਾਈ ਰੱਖਣਾ ਚਾਹੀਦਾਂ ਹੈ ਤਾਂ ਕਿ ਦੁਨੀਆਂ ਦੀਆਂ ਨਜਰਾਂ ਵਿੱਚ ਸਤਿਕਾਰ ਦੇ ਪਾਤਰ ਬਣੇ ਰਹੀਏ।

Have something to say? Post your comment

More News News

ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ 'ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ ਪੁਸਤਕ 'ਜੇਹਾ ਬੀਜੈ ਸੋ ਲੁਣੈ' ਲੋਕ ਅਰਪਣ CAPT AMARINDER LED PUNJAB GOVT SIGNS MoU TO ALLOT 100 ACRES TO HERO CYCLES IN LUDHIANA CYCLE VALLEY ਹਰਸ਼ਾ ਛੀਨਾ ਵਿਖੇ 20 ਜਨਵਰੀ ਨੂੰ ਲੱਗੇਗਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਕੈਂਪ-ਡਿਪਟੀ ਕਮਿਸ਼ਨਰ ਸੁਖਬੀਰ ਬਾਦਲ ਦਾ ਜੰਡਿਆਲਾ ਗੁਰੂ ਆਉਣ ਦੇ ਸਬੰਧ ਵਿਚ ਸਮੂਹ ਅਕਾਲੀ ਵਰਕਰਾ ਦੀ ਮੀਟਿੰਗ ਹੋਈ । ਜੱਪ ਰਿਕਾਰਡਜ਼ ਕੰਪਨੀ ਦੇ ਬੈਨਰ ਅਤੇ ਨਵਦੀਪ ਕੰਧਵਾਲੀਆ ਦੀ ਨਿਰਦੇਸ਼ਨਾਂ ਹੇਠ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੇ ਕੰਮਾਂ ਦਾ ਔਜਲਾ ਨੇ ਲਿਆ ਗੰਭੀਰ ਨੋਟਿਸ ਪੈ ਰਹੀ ਠੰਡ ਕਣਕ ਦੀ ਫਸਲ ਲਹੀ ਲਾਹੇਵੰਦ - ਮੁੱਖ ਖੇਤੀਬਾੜੀ ਅਫਸਰ ਬੇਟੀ ਬਚਾਓ ਬੇਟੀ ਪੜਾਓ ਅਧੀਨ ਬਲਾਕ ਟਾਸ੍ਕ ਫੋਰਸ ਦੀ ਹੋਈ ਮੀਟਿੰਗ। ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ
-
-
-