Wednesday, March 27, 2019
FOLLOW US ON

Poem

ਦਿਵਾਲ਼ੀ ਦਾ ਤਿਉਹਾਰ//ਪ੍ਰਗਟ ਸਿੰਘ ਮਹਿਤਾ

November 05, 2018 10:32 PM
General

ਦਿਵਾਲੀ ਦਾ ਤਿਉਹਾਰ ਅੱਜ ਆਇਆ ਫੇਰ ਹੈ, ਸਾਲ ਕਦੋਂ ਲੰਘਿਆ ਨਾ ਲੱਗੀ ਦੇਰਹੈ।
ਰਲ ਮਿਲ ਤਿਉਹਾਰਏ ਮਨਾਇਓਬੱਚਿਓ, ਬੁਰਾ ਕਦੇ ਕਿਸੇ ਨਾ ਤਕਾਇੳਬੱਚਿਓ ।
ਰਲ ਕੇ ਮਿਠਾਈਆਂ ਹੁਣ ਖਾਇਓ ਬੱਚੇੳ, ਛੋਟੇ ਛੋਟੇ ਪਟਾਕੇ ਵੀ ਚਲਾਇੳਬੱਚਿੳ।
ਦੇਵੇ ਚਾਰੇ ਪਾਸੇ ਖੁਸ਼ੀਆਂ ਖਲੇਰ ਹੈ, ਦੀਵਾਲੀ ਦਾ ......
ਘਰ ਤੇ ਸਕੂਲਾਂ ‘ਚ ਸਫ਼ਾਈਆਂ ਕੀਤੀਆਂ, ਲੜੀਆਂ ਲਗਾ ਕੇ ਜੀ ਆਇਆਂ ਕੀਤੀਆਂ।
ਜ਼ਿੰਦਗੀ ਦਾ ਅਹਿਮ ਏ ਨਜ਼ਾਰਾ ਬੱਚਿਓ ,ਨੱਚੋ ਗਾਓ ਕੰਮ ਛੱਡ ਸਾਰਾ ਬੱਚਿਓ ।
ਰੰਗ, ਰੋਗਨਾ, ਸਫ਼ਾਈਆਂ ਦੂਰ ਕਰਤਾ ਹਨੇਰ ਹੈ, ਦੀਵਾਲੀ ਦਾ ਤਿਉਹਾਰ ਅੱਜ ਆਇਆ ਫੇਰ ਹੈ....
ਮਿਠਾਈਆਂ ਦੇ ਬਾਜ਼ਾਰ ਸਜੇ ਵੱਧ ਚੜ੍ਹ ਕੇ, ਹਰ ਕੋਈਦੇਖੇ ਇੱਥੇ ਖੜ੍ਹ ਖੜ੍ਹ ਕੇ,
ਪਟਾਕਿਆਂ ਦੀ ਅੱਜ ਸਾਨੂੰ ਘਾਟ ਕੋਈ ਨਾ, ਲੈਣ ਜਾਂਦਿਆਂ ਨੂੰ ਲੱਗੇ ਵਾਟ ਕੋਈ ਨਾ।
ਖਰੀਦਦਿਆਂ ਨੂੰ ਲੱਗੇ ਹੁਣ ਨਾਂ ਦੇਰਹੈ, ਦੀਵਾਲੀ ਦਾ ......
ਘਰ ਦੀ ਮਿਠਾਈ ਹੀ ਤਿਆਰ ਕਰਿੳ,  ਮੁੱਲ ਦੀ ਤੇ ਬਹੁਤਾ ਖ਼ਰਚ ਨਾ ਕਰਿਓ,
ਘਰ ਦੀ ਮਿਠਾਈ ਚਾਹੇ ਮਿਲੇ ਘੱਟ ਹੈ ,ਮੁੱਲ ਦੀ ਤੋਂ ਕੰਮ ਚੰਗਾਕਰੇ ਝੱਟ ਹੈ ,
ਝੱਟ ਝੱਟ ਕਰੇ ਨਾ ਲਗਾਵੇ ਦੇਰ ਹੈ ,ਦੀਵਾਲੀ ਦਾ ....
ਆਲੂ ,ਐਟਮ, ਅਨਾਰ ਜੋ ਪਟਾਖ਼ੇ ਚੱਲਦੇ ,ਕਰਦੇ ਵਾਤਾਵਰਨ ਗੰਦਾ ਹੈਇਹ ਬੜੇ ਗੱਜਦੇ ।
ਪਟਾਕੇ ਛੋਟੇ ਹੀ ਚਲਾਓ, ਕੱਪੜੇ ਖੁੱਲ੍ਹੇ ਨਾ ਪਾਓ, ਨਾਲ ਖੁਸ਼ੀ ਦੇ ਮਨਾਉ, ਨਾ ਲਗਾਓ ਦੇਰ ਹੈ,
ਦੀਵਾਲੀਦਾ.....
ਆਤਿਸ਼ਬਾਜ਼ੀ ਦੀ ਜੇ ਜਿੱਦ ਤੁਸੀਂ ਪੂਰੀ ਕਰਨੀ,ਇਹ ਚਲਾਉਣ ਦਾਵੀ ਬੱਚਿਓ ਹੁਣ ਕੋਈ ਡਰ ਨੀ ,
ਚੁੱਕ ਲੈ ਚੱਲੋ ਇਸਨੂੰ ਵਿੱਚ ਮੈਦਾਨ, ਚੁੱਕੋ ਮਾਚਿਸ ਜਲਾਓ ,ਛੱਡੋ ਵਿੱਚ ਅਸਮਾਨ ,ਰਹੀ ਵਿੱਚ ਅਸਮਾਨ ਲੜੀਆਂ ਵਿਖੇਰ ਹੈ ,ਦੀਵਾਲੀ ਦਾ......
ਤਿਉਹਾਰਾਂ ਚੋਂ ਤਿਉਹਾਰ ਦੀ ਹੈ ਸ਼ਾਨ ਵੱਖਰੀ ,ਲੱਗੇ ਸਭ ਨੂੰ ਇਸਦੀ ਪਹਿਚਾਣ ਵੱਖਰੀ।
ਵੱਖ ਵੱਖ ਰੰਗਾਂ ਦੇ ਪਟਾਕੇ ਚੱਲਦੇ, ਸਭ ਦੀਆਂ ਖੁਸ਼ੀਆਂ ਤੇ ਅਨੰਦ ਮੰਗਦੇ,
ਕਹੇ ‘ ਪ੍ਰਗਟ ‘ ਸੁਣੋ ਕਿਉਂ ਲਗਾਈ ਦੇਰਹੈ, ਦੀਵਾਲੀ ਦਾ ........।।
ਪ੍ਰਗਟ ਸਿੰਘ ਮਹਿਤਾ
ਧਰਮਗੜ(ਸੰਗਰੂਰ )

Have something to say? Post your comment