News

ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਪਿੰਗਲਵਾੜਾ ਵਿਖੇ ਮਨਾਈ ਗਈ ਈਕੋ ਫ੍ਰੈਂਡਲੀ ਗਰੀਨ ਦੀਵਾਲੀ

November 05, 2018 10:42 PM
General

ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਪਿੰਗਲਵਾੜਾ ਵਿਖੇ ਮਨਾਈ ਗਈ ਈਕੋ ਫ੍ਰੈਂਡਲੀ ਗਰੀਨ ਦੀਵਾਲੀ
ਅੰਮ੍ਰਿਤਸਰ, 5 ਨਵੰਬਰ: ਕੁਲਜੀਤ ਸਿੰਘ
 ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਥੇ ਬਜ਼ਾਰ, ਦੁਕਾਨਾਂ ਅਤੇ ਘਰਾਂ  ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ ਉਥੇ ਆਮ ਲੋਕਾਂ  ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਜ਼ਿਲਾ ਪ੍ਰਸ਼ਾਸਨ ਵੱਲੋਂ ਈਕੋ- ਫਰੈਂਡਲੀ ਦੀਵਾਲੀ ਅਤੇ ਗਰੀਨ ਦੀਵਾਲੀ ਮਨਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵੱਲੋਂ ਅੱਜ  ਪਿੰਗਲਾਵਾੜਾ ਵਿਖੇ ਦੀਵਾਲੀ ਮਨਾਈ ਗਈ।
 ਇਸ ਮੌਕੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ. ਈ. ਓ ਮੈਡਮ ਕੋਮਲ ਮਿੱਤਲ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ।  ਉਨਾਂ ਕਿਹਾ ਕਿ ਇਸ ਸਮਾਗਮ ਦਾ ਆਯੋਜਨ  ਇੱਕ ਨਿੱਜੀ ਰੇਡੀਓ ਦੇ ਕੰਪਨੀ ਨਾਲ ਮਿਲ ਕੀਤਾ ਗਿਆ।  ਪਿੰਗਲਵਾੜਾ ਦੇ ਬੱਚਿਆਂ ਨੂੰ ਇਕ ਹਾਲ ਵਿੱਚ ਇੱਕਠੇ ਕਰਕੇ ਸਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਅਤੇ  ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਦਾ ਸੰਦੇਸ਼ ਦਿੱਤਾ। ਮੈਡਮ ਕੋਮਲ ਮਿੱਤਲ ਨੇ ਪਿੰਗਲਵਾੜਾ ਦੇ ਬੱਚਿਆਂ ਨਾਲ ਗੱਲ-ਬਾਤ ਕੀਤੀ ਅਤੇ ਉਨਾਂ ਤੋਂ ਕਿਸ ਤਰਾਂ ਦੀ ਦੀਵਾਲੀ ਮਨਾਉਣ ਬਾਰੇ ਪੁੱਛਿਆ ਤਾਂ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਜਵਾਬ ਦਿੱਤੇ।
 ਸੀ:ਈ:ਓ ਸਮਾਰਟ ਸਿਟੀ ਨੇ ਕਿਹਾ ਕਿ ਦੀਵਾਲੀ ਵਰਗੇ ਵੱਡੇ ਤਿਉਹਾਰ ਸਭ ਲਈ  ਖੁਸ਼ੀਆਂ ਲੈ ਕੇ ਆਉਂਦੇ ਹਨ ਸਾਨੂੰ ਇਨਾਂ ਤਿਓਹਾਰਾਂ  ਮੌਕੇ ਪ੍ਰਦੂਸ਼ਣ ਫੈਲਾਅ ਕੇ ਜਾਂ ਲਾਪ੍ਰਵਾਹੀ ਵਰਤ ਕੇ ਇੰਨਾਂ ਖੁਸ਼ੀਆਂ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ। ਉਨਾਂ ਵਲੋਂ ਬੱਚਿਆਂ ਨੂੰ ਵਿਸ਼ੇਸ਼ ਤੌਹਫੇ ਦੇਣ ਦੇ ਨਾਲ ਨਾਲ  ਪਿੰਗਲਵਾੜਾ ਵੱਲੋਂ ਕੀਤੇ ਗਏ ਕੰਮਾਂ ਦੀ ਸਰਾਹਨਾ ਵੀ ਕੀਤੀ।
 ਰੇਡੀਓ ਵੱਲੋਂ ਸਟੇਸ਼ਨ ਹੈਡ ਵਿਕਾਸ, ਰਾਹੁਲ, ਆਰ. ਜੇ ਸਮੀਰ, ਆਰ ਜੇ ਸਨਾਂ, ਅੰਮ੍ਰਿਤਸਰ ਸਮਾਰਟ ਸਿਟੀ ਤੋਂ ਸ੍ਰੀ  ਮਿੱਤਰਾ, ਅਭੀਜੀਵ ਸਿੰਘ, ਹਰਸ਼, ਅਦਿੱਤੀ, ਜੈਪਾਲ ਸਿੰਘ, ਪਿੰਗਲਵਾੜਾ ਤੋਂ ਸ੍ਰੀ ਯੋਗੇਸ਼ ਅਤੇ ਕਮਿਉਨੀਕੇਸ਼ਨ ਸਪੈਸ਼ਲਿਸਟ ਰਮਨਪ੍ਰੀਤ ਕੌਰ ਵੀ ਹਾਜ਼ਰ ਸਨ।

Have something to say? Post your comment

More News News

ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ 130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ
-
-
-