News

ਭਾਰਤੀ ਫੌਜ ਮੁਖੀ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

November 05, 2018 10:44 PM
General

ਭਾਰਤੀ ਫੌਜ ਮੁਖੀ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ
"ਬਿਪਨ ਰਾਵਤ ਅਗਰ ਵੈਦਿਆ ਬਣਨਾ ਚਾਹੁੰਦਾ ਹੈ ਤਾਂ ਸਿੱਖ ਕੌਮ ਵੀ ਜਿੰਦੇ-ਸੁੱਖੇ ਵਰਗੇ ਯੋਧੇ ਪੈਦਾ ਕਰਨ ਦੇ ਸਮਰੱਥ ਹੈ "
 ਲੰਡਨ - ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਵਲੋਂ ਸਿੱਖ ਕੌਮ ਦੀ ਵਿਦੇਸ਼ਾਂ ਵਿੱਚ ਪ੍ਰਚੰਡ ਹੋ ਰਹੀ ਅਜਾਦੀ ਦੀ ਲਹਿਰ ਤੋਂ ਬੌਖਲਾ ਕੇ ਕਾਰਵਾਈ ਕਰਨ ਦੀ  ਧਮਕੀ ਨੂੰ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ । ਇਹ ਉਸੇ ਹੀ ਕਾਰਵਾਈ ਦਾ ਇਸ਼ਾਰਾ ਹੈ ਜਿਹੜੀ ਕਾਰਵਾਈ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੇ ਕੀਤੀ । ਕਿਸੇ ਵੀ ਦੇਸ਼ ਦੀ ਫੌਜ ਸਰਹੱਦਾਂ ਦੀ ਰਾਖੀ ਵਾਸਤੇ ਹੁੰਦੀ ਹੈ ਪਰ ਭਾਰਤ ਦੀ ਫੌਜ ਆਪਣੇ ਦੇਸ਼ ਦੇ ਬਸ਼ਿੰਦਿਆਂ ਤੇ ਜੁæਲਮ ਕਰਕੇ ਨਵਾਂ ਇਤਿਹਾਸ ਬਣਾ ਰਹੀ ਹੈ । ਜੂਨ 1984 ਵਿੱਚ ਭਾਂਰਤੀ ਫੌਜ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅੱਤ ਵਹਿਸ਼ੀ ਹਮਲਾ ਕੀਤਾ ਗਿਆ ਸੀ ,ਜਦਕਿ ਇਸੇ ਫੌਜ ਦੇ ਜਨਰਲ ਕੇ ਸੁੰਦਰਜੀ ਨੇ ਇਹ ਜਾਲਮਾਨਾ ਕਾਰਵਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਬਰਤਾਨੀਆਂ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੈਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ ਕੇ  ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਦੇ ਫਿਰਕੂ ਬਿਆਨ ਦੀ ਸਖਤ ਨਿਖੇਧੀ ਕੀਤੀ ਗਈ ਹੈ । ਜ਼ਿਕਰਯੋਗ ਹੈ ਵਿਦੇਸ਼ਾਂ ਵਿੱਚ ਸਿੱਖ ਉੱਚ ਅਦਾਰਿਆਂ ਅਤੇ ਰਾਜਨੀਤੀ ਦੇ ਗਲਿਆਰਿਆਂ ਵਿੱਚ ਪ੍ਰਵੇਸ਼ ਰ ਚੁੱਕੇ ਹਨ । ਉਹਨਾਂ ਵਲੋਂ ਹਰ ਦੇਸ਼ ਦੇ ਅਦਾਰਿਆਂ ਤੱਕ ਸਿੱਖ ਹੱਕਾਂ ਅਤੇ ਖਾਲਿਸਤਾਨ ਅਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ ਹੈ ,ਦੂਜੇ ਪਾਸੇ ਖਾਲਿਸਤਾਨੀਆਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਕੌਮੀ ਅਜ਼ਾਦੀ ਦੀ ਮਿਸ਼ਾਲ ਨੂੰ ਅੱਗੇ ਲਿਜਾ ਰਹੇ ਹਨ ਅਤੇ ਕੌਮੀ ਅਜਾਦੀ ਦੀ ਚਿਣਗ ਉਹਨਾਂ ਦੇ ਰੋਮ ਰੋਮ ਵਿੱਚ ਵਸ ਚੁੱਕੀ ਹੈ । ਭਾਰਤੀ eਜੰਸੀਆਂ ਇਸ ਵਰਤਾਰੇ ਤੋਂ ਭਲੀਭਾਂਤ ਜਾਣਦੀਆਂ ਅਤੇ ਇਸੇ ਕਰਕੇ ਹੀ ਭਾਰਤੀ ਫੌਜ ਦਾ ਮੁਖੀ ਗੈਰ ਜਿੰਮੇਵਾਰ ਬਿਆਨ ਦਾਗ ਰਿਹਾ ਹੈ । ਆਉਣ ਵਾਲੇ ਦਿਨਾਂ ਵਿੱਚ ਭਾਰਤੀ ਫੌਜ ਦੇ ਮੁਖੀ ਦੇ ਇਸ ਬਿਆਨ ਨੂੰ ਅਧਾਰ ਬਣਾ ਕੇ ਦੁਨੀਆਂ ਭਰ ਦੁ ਇਨਸਾਫ ਪਸੰਦ ਮੁਲਕਾਂ ਦੇ ਪ੍ਰਮੁੱਖ ਅਦਾਰਿਆਂ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਕਿ  ਲੋਕਤੰਤਰ ਦਾ ਮਖੌਟਾ ਪਾ ਕੇ ਬੀਬੇ ਚਿਹਰੇ ਵਿੱਚ ਲੁਕੇ ਭਾਰਤੀ ਹਕੂਮਤ ਅਤੇ ਫੌਜ ਦੇ ਖੂਨੀ ਇਰਾਦਿਆਂ ਤੋਂ ਜਾਣੂ ਕਰਵਾਇਆ ਜਾ ਸਕੇ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਨਜ਼ ਯੂ,ਕੇ ਵਲੋਂ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸੁਚੇਤ ਕੀਤਾ ਗਿਆ ਕਿ  ਹਿੰਦੂ ਵੋਟ ਬੈਂਕ ਹਥਿਆਉਣ ਲਈ ਭਾਰਤੀ ਏਜੰਸੀਆਂ ,ਭਾਰਤੀ ਹਕੂਮਤ ਅਤੇ ਭਾਰਤੀ ਫੌਜ ਵਲੋਂ  ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਜ਼ੁਲਮਾਂ ਦੀ ਰਫਤਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ ।  ਕਿਊ ਕਿ ਭਾਂਰਤੀ ਫੌਜ ਦੇ ਮੁਖੀ ਨੇ ਇਹ ਬਿਆਨ ਅਚਨਚੇਤੀ ਵਿੱਚ ਨਹੀਂ ਦਿੱਤਾ ਬਲਕਿ ਗਹਿਰੀ ਸਾਜਿਸ਼ ਦਾ ਪ੍ਰਤੀਕ ਹੈ ਅਤੇ ਸਿੱਖ ਨਸਲਕੁਸ਼ੀ ਕਰਨ ਲਈ ਕਿਸੇ ਵੱਡੇ ਜੁਲਮ ਦਾ ਸੰਕੇਤ ਹੈ ਪਰ ਅਗਰ ਸਿੱਖ ਕੌਮ ਦੇ ਦੁਸ਼ਮਣਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਗਰ ਕੋਈ ਫੌਜ ਮੁਖੀ ਜਨਰਲ ਵੈਦਿਆ ਦੇ ਰਾਹ ਤੇ ਤੁਰਨ ਦਾ ਸ਼ੌਕੀਨ ਹੈ ਤਾਂ ਸਿੱਖ ਕੌਮ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਵਰਗੇ ਯੋਧੇ ਪੈਦਾ ਕਰਨ ਦੇ ਸਦਾ ਹੀ ਸਮਰੱਥ ਰਹੀ ਹੈ ।

Have something to say? Post your comment

More News News

ਤਲਵੰਡੀ ਸਲੇਮ ਵਿਖੇ ਕਾਨਫਰੰਸ ਦੌਰਾਨ ਸਹੀਦਾਂ ਨੂੰ ਸਰਧਾਂਜਲੀ ਕੀਤੀ ਭੇਟ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਮੁਖ ਚੋਣ ਅਫਸਰ ਪੰਜਾਬ ਵੱਲੋਂ ਚੋਣ ਤਹਿਸੀਲਦਾਰ ਮੋਗਾ ਮੁਅਤਲ ਯੂਨੀਵਰਸਲ ਪਬਲਿਕ ਸਕੂਲ ਦਾ ਸਾਲਾਨਾ ਮੈਗਜ਼ੀਨ ਰੀਲੀਜ਼ ਭਾਈ ਬਲਜੀਤ ਸਿੰਘ ਖਾਲਸਾ ਚੰਡੀਗੜ ਸਨਮਾਨਤ Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ
-
-
-