News

ਜਿਲਾ ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਮੁਬਾਰਕਾਂ

November 06, 2018 10:30 PM
General

ਜਿਲਾ ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਮੁਬਾਰਕਾਂ
ਪਟਾਖੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਚਲਾਏ ਜਾਣ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ,  6 ਨਵੰਬਰ: ਕੁਲਜੀਤ ਸਿੰਘ
 ਅੱਜ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਿਲਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਕਿਹਾ ਕਿ ਮਾਨਯੋਗ ਕੋਰਟ ਦੇ ਆਦੇਸ਼ਾਂ ਅਨੁਸਾਰ ਪਟਾਖੇ ਕੇਵਲ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਚਲਾਏ ਜਾਣ।
 ਸ੍ਰ ਸੰਘਾ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਰੀਨ ਦੀਵਾਲੀ ਮਨਾਉਣ ਅਤੇ ਪਟਾਖਿਆਂ ਤੋਂ ਪ੍ਰਹੇਜ ਕਰਨ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੀਵਾਲੀ ਦੇ ਤਿਓਹਾਰ ਦੇ ਮੱਦੇ ਨਜ਼ਰ ਬਾਰੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੀਵਾਲੀ ਅਸਲ ਵਿੱਚ ਰੋਸ਼ਨੀਆਂ ਦਾ ਤਿਓਹਾਰ ਹੈ ਪਰ ਅਸੀਂ ਪਟਾਖਿਆਂ ਤੇ ਧੂੰਏ ਅਤੇ ਸ਼ੋਰ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ ਜਿਸ ਨਾਲ ਮਾਨਵੀ ਜੀਵਨ ਨੂੰ ਖਤਰਨਾਕ ਧੂੰਏ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ। ਸ੍ਰ ਸੰਘਾ ਨੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਨਾਲ ਨਾਲ ਸੁਰੱਖਿਆ ਅਤੇ ਸਾਫ ਸਫਾਈ ਦਾ ਧਿਆਨ ਰੱਖਣ ਦੀ ਵੀ ਅਪੀਲ ਕੀਤੀ।
 ਸ੍ਰ ਸੰਘਾ ਨੈ ਕਿਹਾ ਕਿ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਜਾ ਰਿਹਾ ਹੈ ਜਿਸ ਦਾ  ਮੁੱਖ ਮਕਸਦ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਅਤੇ ਆਪਣੇ ਆਲੇ ਦੁਆਲੇ ਨੂੰ  ਹਰਿਆਵਲ ਭਰਪੂਰ ਰੱਖਣਾ ਹੈ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-