Poem

ਕਾਸ਼ ਰੱਬਾ ਮੇਰੇ ਧੀ ਹੋਜੇ ,,ਜੱਸ ਖੰਨੇ ਵਾਲਾ

November 06, 2018 10:43 PM

 ਪੁੱਤ ਪੁੱਤ ਕਹਿ ਬੁਲਾਵਾਂਗਾ ॥
ਪੁੱਤਾਂ ਵਾਂਗ ਪਾਲੂ ਓਹਨੂੰ ,,
ਮੈਂ ਵਾਹ ਵਾ ਲਾਡ ਲਡਾਵਾਂਗਾ ॥
ਲੋਕੀ ਵੰਡਦੇ ਲੋਹੜੀ ਮੁੰਡਿਆਂ ਦੀ ,,
ਮੈਂ ਧੀ ਦੀ ਵੰਡ ਦਿਖਾਵਾਂਗਾ ॥
ਖਿਲੋਨਿਆਂ ਦੀ ਥਾਂ ਹੱਥਿਆਰ ਦੇਉਂ ,,
ਓਹਨੂੰ ਸ਼ਾਸ਼ਤਰ ਵਿਦਿਆ ਸਖਾਵਾਂਗਾ ॥
ਓਹਦੀ ਇੱਜਤ ਤੇ ਜੇ ਆਣ ਬਣੇ ,,
ਓਹ ਖੁੱਦ ਲੜੇ ਐਸਾ ਹਿਰਦਾ ਪਾਵਾਂਗਾ ॥
ਕੌਈ ਨਾ ਓਹਨੂੰ ਮਾਤ ਪਾ ਸਕੇ ,,
ਐਨਾ ਓਹਨੂੰ ਪੜਾਵਾਂਗਾ ॥
ਮੇਰੇ ਬਿਨ ਨਾ ਸਾਹ ਲਵੇ ,,
ਐਸਾ ਬਾਪੂ ਬਣ ਦਿਖਾਵਾਂਗਾ ॥
ਘਰ ਦੀ ਸਾਰੀ ਜੁੰਮੇਵਾਰੀ ਦੇ ਕੇ ,,
ਆਪ ਫਰੀ ਹੋ ਜਾਵਾਂਗਾ ॥
ਜੇ ਕਰੇ ਓਹਨੂੰ ਕੌਈ ਪਿਆਰ ਸੱਚਾ ,,
ਮੈਂ ਆਪ ਸਾਕ ਕਰਾਵਾਂਗਾ ॥
"ਜੱਸ" ਖੰਨੇ ਵਾਲੀ ਦੀ ਰੱਬਾ ,,
ਹੌਰ ਨਾ ਫਾਲਤੂ ਖਵਾਇਸ਼ ਕੌਈ ॥
ਪਹਿਲੀ ਔਲਾਦ ਜੇ ਧੀ ਹੋਜੇ ,,
ਮੈਂ ਤੇਰਾ ਲੱਖ ਲੱਖ ਸ਼ੁੱਕਰ ਮਨਾਵਾਂਗਾ ॥
***
ਜੱਸ ਖੰਨੇ ਵਾਲਾ

Have something to say? Post your comment