Article

ਮਿੰਨੀ ਕਹਾਣੀ ਪਰਚੀ // ਜਸਕਰਨ ਲੰਡੇ

November 08, 2018 10:09 PM
General

ਮੇਰੇ ਨਾਲ ਕਾਲਜ ਵਿੱਚ ਸ਼ਰਨਜੀਤ ਕੌਰ ਸ਼ਰਨੀ ਨਾ ਦੀ ਇੱਕ ਕੁੜੀ ਪੜ੍ਹਦੀ ਸੀ।ਜਿਥੇ ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ ਓਥੇ ਉਸ ਦੀ ਸਾਹਿਤ ਪ੍ਰਤੀ ਵੀ ਬੜੀ ਰੁਚੀ ਸੀ।ਗ਼ਜ਼ਲ, ਕਹਾਣੀ, ਕਵਿਤਾ, ਲੇਖ ਆਦਿ ਤੇ ਵੀ ਚੰਗੀ ਕਲਮ ਚਲਾ ਲੈਂਦੀ ਸੀ।ਬੀ.ਏ.ਫਾਈਨਲ ਵਿੱਚ ਉਹ ਕਾਲਜ ਦੇ ਸਾਹਿਤਕ ਮੈਗਜੀਨ ਦੀ ਕੁੜੀ ਸੰਪਾਦਕ ਸੀ ਤੇ ਮੈਂ ਮੁੰਡਾ ਸੰਪਾਦਕ
ਸੀ।
ਅੱਜ ਦਸ ਸਾਲ ਬਾਅਦ ਉਹ ਮੈਨੂੰ ਇੱਕ ਮੈਰਿਜ ਪੈਲੇਸ ਵਿਚ ਮਿਲੀ ਸੀ। ਉਹਦੇ ਨਾਲ ਉਹਦਾ ਪਤੀ ਤੇ ਪੰਜ ਛੇ ਸਾਲ ਦਾ ਬੱਚਾ ਵੀ ਸੀ। ਮੈਂ ਆਪਣੇ ਪਤਨੀ ਨਾਲ ਉਹਨਾਂ ਕੋਲ ਹਾਲ ਤੋਂ ਬਾਹਰ ਲੱਗੇ ਟੇਬਲ ਤੇ ਬੈਠ ਗਏ।ਰਸਮੀ ਹਾਲ ਚਾਲ ਤੋਂ ਬਾਅਦ ਮੈਂ ਉਸ ਨੂੰ ਕਿਹਾ,"ਭੈਣ ਜੀ ਕੀ ਲਿਖਦੇ ਪੜ੍ਹਦੇ ਹੋ ਅੱਜ ਕੱਲ? "ਕੁਝ ਨਹੀਂ ਵੀਰ ਬੇਰੁਜਗਾਰੀ ਨੇ ਸਭ ਭਲਾ ਦਿੱਤਾ।"
"ਭੈਣ ਕਲਾ ਕਦੇ ਮਰਦੀ ਨਹੀਂ ਹੁੰਦੀ ਤੂੰ ਲਿਖਿਆ ਕਰ ਕੋਸ਼ਸ਼ ਕਰਨ ਤੇ ਆਪੇ ਟਾਈਮ ਨਿੱਕਲ ਆਉਂਦਾ।"
"ਵੀਰ ਇਹ ਸਭ ਮਹੋਲ ਤੇ ਵੀ ਨਿਰਭਰ ਕਰਦਾ ਹੁੰਦਾ ਇਧਰ ਅਜਿਹਾ ਮੋਹਲ ਹੀ ਨਹੀਂ ਐ।"
"ਇਹ ਤਾਂ ਹੈ ਪਰ ਤੇਰੀ ਕਲਮ ਚ ਦਮ ਐ ਤੂੰ ਜਰੂਰ ਲਿਖ ਸਕਦੀ ਐ"।
ਇਸ ਤੋਂ ਪਹਿਲਾਂ ਕਿ ਸ਼ਰਨੀ ਕੁਝ ਬੋਲਦੀ ਉਹਦਾ ਪਤੀ ਕਹਿਣ ਲੱਗਾ,"ਵੀਰ ਇਹ ਹੁਣ ਜਦੋਂ ਵੀ ਕੁਝ ਲਿਖਦੀ ਐ ਮੇਰੇ ਭਾਅਦੀ ਬਣ ਜਾਂਦੀ ਐ ਕਿਉਕਿ ਹੁਣ ਇਹ ਜਦੋਂ ਵੀ ਲਿਖਦੀ ਐ ਘਰਦੇ ਸੌਦੇ ਪੱਤੇ ਦੀ ਪਰਚੀ ਹੀ ਲਿਖਦੀ ਐ।ਪਰਾਈਵੈਟ ਨੌਕਰੀ ਵਾਲੇ ਨੂੰ ਇਹ ਪਰਚੀ ਵੀ ਲਾਲੇ ਦੀ ਲਾਲ ਵਹੀ ਵਰਗੀ ਲੱਗਦੀ ਐ।ਜਿਹਨੂੰ ਦੇਖਕੇ ਜੱਟ ਵਾਂਗ ਮੇਰੀ ਵੀ ਬੋਲਤੀ ਬੰਦ ਹੋ ਜਾਂਦੀ ਹੈ।"
  ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ
ਜਿਲ੍ਹਾ ਮੋਗਾ

Have something to say? Post your comment