News

ਫ਼ਿਲਮ 'ਵੱਡਾ ਕਲਾਕਾਰ' ਦੀ ਰਿਲੀਜ਼ਿੰਗ ਡੇਟ ਬਦਲੀ, ੨੮ ਦਸੰਬਰ ਨੂੰ ਹੋਵੇਗੀ ਪਰਦਾਪੇਸ਼//ਹਰਜਿੰਦਰ ਸਿੰਘ

November 08, 2018 10:33 PM
General

ਫ਼ਿਲਮ 'ਵੱਡਾ ਕਲਾਕਾਰ' ਦੀ ਰਿਲੀਜ਼ਿੰਗ ਡੇਟ ਬਦਲੀ, ੨੮ ਦਸੰਬਰ ਨੂੰ ਹੋਵੇਗੀ ਪਰਦਾਪੇਸ਼

(ਹਰਜਿੰਦਰ ਸਿੰਘ)ਮਸ਼ਹੂਰ ਗਾਇਕ ਅਲਫ਼ਾਜ ਦੀ ਪੰਜਾਬੀ ਫ਼ਿਲਮ 'ਵੱਡਾ ਕਲਾਕਾਰ' ਦੀ ਰਿਲੀਜ਼ਿੰਗ ਡੇਟ ਬਦਲ ਗਈ ਹੈ। ਦੱਸ ਦੇਈਏ ਕਿ ਇਹ ਫ਼ਿਲਮ ਪਹਿਲਾਂ  ੧੬ ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ  ੨੮ ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।'ਰੈੱਡ ਕੈਸਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਪਾਰੁਲ ਕਟਿਆਲ ਦੀ ਪੇਸ਼ਕਸ, ਨਿਰਮਾਤਾ ਪ੍ਰਿੰਸ  ਅਤੇ ਰਾਜਨ ਦੀ ਇਹ ਫ਼ਿਲਮ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੀ ਕਹਾਣੀ ਹੈ ਜੋ ਕੁਝ ਬਣਨ ਲਈ ਮੁੰਬਈ ਦੀ ਮਾਇਆ ਨਗਰੀ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ।ਨੌਜਵਾਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਦਿੰਦੀ ਇਸ ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਦੀਦਾਰ ਗਿੱਲ ਨੇ ਲਿਖਿਆ ਹੈ। ਮਸ਼ਹੂਰ ਪੰਜਾਬੀ ਗਾਇਕੀ ਅਲਫ਼ਾਜ ਇਸ ਫ਼ਿਲਮ 'ਚ  ਹੀਰੋ ਦੀ ਭੂਮਿਕਾ 'ਚ ਨਜ਼ਰ ਆਵੇਗਾ ਅਤੇ ਗੁਰਨਾਮ ਭੁੱਲਰ ਦੇ ਡਾਇਮੰਡ ਗੀਤ ਵਾਲੀ ਖੂਬਸੁਰਤ ਅਦਾਕਾਰਾ ਰੂਪੀ ਗਿੱਲ ਇਸ ਫ਼ਿਲਮ ਦੀ ਹੀਰੋਇਨ ਬਣੀ ਨਜ਼ਰ ਆਵੇਗੀ।  ਇਸ ਤੋਂ ਇਲਾਵਾ ਯੋਗਰਾਜ ਸਿੰਘ,ਨਿਰਮਲ ਰਿਸ਼ੀ,ਬੀ ਐਨ ਸ਼ਰਮਾ, ਜੱਸੀ ਕੌਰ, ਹਾਰਬੀ ਸੰਘਾ, ਮਲਕੀਤ ਰੌਣੀ, ਜਸਵੀਰ ਗਿੱਲ ਅਤੇ ਤੇਜ਼ੀ ਸੰਧੂ ਆਦਿ ਨਾਮੀ ਕਲਾਕਾਰ ਨਜ਼ਰ ਆਉਣਗੇ।ਫ਼ਿਲਮ ਦੇ ਗੀਤ ਅਲਫ਼ਾਜ, ਸਿਆਮ ਬਲਕਾਰ, ਬਿੰਦਰ ਨੱਥੂਮਾਜਰਾ ਨੇ ਲਿਖੇ ਹਨ ਜਿੰਨ੍ਹਾਂ ਨੂੰ ਖੁਦ ਅਲਫ਼ਾਜ, ਪ੍ਰਭ ਗਿੱਲ, ਰਣਜੀਤ ਬਾਵਾ, ਕਮਲ ਖਾਂ ਤੇ ਅਫ਼ਸਾਨਾ ਖਾਨ ਆਵਾਜ਼ ਦਿੱਤੀ ਹੈ। ਫ਼ਿਲਮ ਡਿਸਟੀਬਿਊਟਰ ਓਮ ਜੀ ਗਰੁੱਪ ਮੁਨੀਸ਼ ਸਾਹਨੀ ਹੋਣਗੇ।  

ਹਰਜਿੰਦਰ ਸਿੰਘ

Have something to say? Post your comment

More News News

ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ 130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ
-
-
-