Poem

ਪਿੰਡ ਮੇਰਾ ਪੁਰਾਣਾ//ਮੱਖਣ ਸ਼ੇਰੋਂ ਵਾਲਾ

November 09, 2018 09:38 PM
General

ਪਿੰਡ ਪੁਰਾਣੇ ਲਭਦੇ ਫਿਰਦਿਆਂ,
ਨਾ ਲੱਭੇ ਸਮਾਨ ਗੁਆਚ ਗਿਆ,,
ਬਹੁਤੇ ਗੁੰਮ ਹੋਏ ਰਿਸਤੇ ਲਹੂ ਦੇ,
ਕੁੱਝ ਬੋਲ ਘਰਾਂ ਵਿੱਚ ਵਰਤਦੇ ਸੀ,
ਓਹ ਭਾਈ ਫੇਰੀ ਵਾਲਾ ਨਾ ਦਿਸੇ,
ਭਾਂਡੇ ਕਲੀ ਕਰਦਾ ਸੀ ਜੋ ਆਕੇ,,
ਤੰਬੀ,ਬੁਰਸਟ ਤੇ ਸਾਫਾ ਨਾਮ ਬਦਲਗੇ,
ਤਾਈ,ਚਾਚੀ ਤੇ ਉਂਬੋ ਦਾ ਪੱਤਾ ਸਾਫ,
ਜੀਹਦਾ ਸੂਤ ਆ ਗਿਆ ਦਾਅ ਲਾਵੇ,
ਨਵੀਂ ਬਿਮਾਰੀ ਸਰੀਕੇ ਨੇ ਜਨਮ ਲਿਆ,
ਉਖੇੜ ਦਿੱਤੇ ਪਾਡਵਾਈ ਨੇ ਅਸੀਂ ਸਭ,
ਰੱਸਾ ਅੱਡੀਆਂ ਚੁੱਕ ਪਾਈਏ ਹੁਣ,
ਇੱਜ਼ਤ ,ਅੱਣਖ ਤੇ ਬਹਾਦੁਰੀ ਵੀ ਸੀ,
ਇਮਾਨਦਾਰੀ ਤੇ ਸੱਚਾਈ ਅਲੋਪ ਹੋਏ,
ਬੀੜੀ ਪਿੱਛੇ ਬੰਦਾ ਮਾਰ ਦੇਣ ਹੁਣ,
ਪਿਓ ਦੀ ਦਾੜੀ ਮਾਂ ਦੀ ਗੁੱਤ ਹੱਥੀਂ,
ਮਾਪੇ ਔਲਾਦ ਨੂੰ ਰੌਂਦੇ ਭਾਵੇਂ ਜਿਓਂਦੀਆ ,
ਪੱਥਰਾਂ ਨੂੰ ਪੂਜਣ ਪੱਥਰ ਦਿਲ ਲੋਕ ਜੋ,
ਰੱਜਿਆਂ ਨੂੰ ਰੱਜਾਓਂਣ ਚ ਨਾਮ ਖੱਟਿਆ,
ਮਜਬੂਰ ਤੇ ਗਰੀਬ ਨੂੰ ਕੁੱਟਣ ਚ ਮਾਹਿਰ,
ਨਾਮ ਜਿੰਨਾਂ ਦਾ ਵੈਲੀ ਲੱਗਕੇ ਪਵੇ,
ਵਕਤ ਮਿੱਤ ਨਹੀਂ ਕਿਸੇ ਦਾ ਚਾਲ ਤੇਜ਼,
ਆਪਣੇ ਵੀ ਬਦਲੇ ਹੁਣ ਵਾਂਗ ਮੌਸਮ ਦੇ,
ਮੱਖਣਾਂ ਲੰਘਿਆ ਮੁੜਦਾ ਨਹੀਂ ਮੰਨਦਿਆ,
ਪਰ ਜੋ ਸਾਡੇ ਹੱਥ ਚ ਆ ਓ ਤਾਂ ਸਾਂਭ ਲਈਏ,


ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ  ਜਿਲ੍ਹਾ ਸੰਗਰੂਰ

Have something to say? Post your comment