News

'ਲਾਟੂ' ਨਾਲ ਅਦਿੱਤੀ ਸ਼ਰਮਾਂ ਦੀ ਮੁੜ ਵਾਪਸੀ

November 09, 2018 10:15 PM
General

'ਲਾਟੂ' ਨਾਲ ਅਦਿੱਤੀ ਸ਼ਰਮਾਂ ਦੀ ਮੁੜ ਵਾਪਸੀ
 (ਮਨਜੀਤ ਮਨੀ)ਪੰਜਾਬੀ ਫ਼ਿਲਮ 'ਅੰਗਰੇਜ' ਜ਼ਰੀਏ 'ਮਾੜੋ' ਦੇ ਰੂਪ ਵਿਚ ਪੰਜਾਬੀ ਪਰਦੇ 'ਤੇ ਛਾਈ ਬਾਲੀਵੁੱਡ ਅਦਾਕਾਰਾ ਅਦਿੱਤੀ ਸ਼ਰਮਾਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਜੰਮਪਲ ਹੈ ਪਰ ਕਲਾ ਦੇ ਸਫ਼ਰ ਦਾ ਆਗਾਜ਼ ਉਸਨੇ ਨਵਾਬਾਂ ਦੇ ਸ਼ਹਿਰ ਲਖਨਊ ਤੋਂ ਕੀਤਾ।ਥੀਏਟਰ ਨਾਲ ਉਸਦਾ ਲਗਾਓ ਸਕੂਲ ਕਾਲਜ਼ ਦੇ ਦਿਨਾਂ ਤੋਂ ਹੀ ਸੀ ਪਰ ੨੦੦੫ ਵਿਚ ਜੀ ਟੀ ਵੀ ਵਲੋਂ ਕਰਵਾਏ 'ਇੰਡੀਅਜ਼ ਬੈਸਟ ਸਿਨੇ-ਸਟਾਰ ਕੀ ਖੋਜ਼'ਨੇ ਅਦਿੱਤੀ ਲਈ ਬਾਲੀਵੁੱਡ ਦੇ ਰਾਸਤੇ ਖੋਲ ਦਿੱਤੇ।ਉਸਨੇ ਇੱਕ ਦਰਜਨ ਬਾਲੀਵੁੱਡ ਅਤੇ ਖੇਤਰੀ ਭਾਸ਼ਾਈ ਫ਼ਿਲਮਾਂ'ਚ ਕੰਮ ਕੀਤਾ।ਪੰਕਜ ਕਪੂਰ ਵਲੋਂ ਨਿਰਦੇਸ਼ਿਤ ਕੀਤੀ ਹਿੰਦੀ ਫ਼ਿਲਮ 'ਮੌਸਮ'ਵਿਚ ਉਸ ਵਲੋਂ ਨਿਭਾਏ ਪੰਜਾਬੀ ਕੁੜੀ 'ਰੱਜੋ' ਦੇ ਕਿਰਦਾਰ ਦੀ ਬਹੁਤ ਪ੍ਰਸ਼ੰਸਾਂ ਹੋਈ ਸੀ।ਇਸ ਫ਼ਿਲਮ 'ਚ ਉਸਨੇ ਸਾਹਿਦ ਕਪੂਰ ਨਾਲ ਕੰਮ ਕੀਤਾ। ਯਸ਼ਰਾਜ ਫ਼ਿਲਮਜ਼ ਦੀ 'ਲੇਡੀਜ ਵਰਸਿਜ਼ ਰਿੱਕੀ ਬਹਿਲ' 'ਚ ਅਦਿੱਤੀ ਨੇ ਇੱਕ ਮੁਸਲਮਾਨ ਕੁੜੀ 'ਸ਼ਾਇਰਾ ਰਸ਼ੀਦ' ਦਾ ਕਿਰਦਾਰ ਨਿਭਾਇਆ ਸੀ।ਇਹ ਕਿਰਦਾਰ ਵੀ ਉਸਦੀ ਪਹਿਚਾਣ ਬਣਿਆ।ਸੁਭਾਸ ਘਈ ਜਿਹੇ ਵੱਡੇ ਫ਼ਿਲਮਸ਼ਾਜ ਨਾਲ 'ਬਲੈਕ ਐਂਡ ਵਾਈਟ' ਫ਼ਿਲਮ ਕਰਕੇ ਉਸਨੇ ਆਪਣੇ ਕਲਾ-ਗ੍ਰਾਫ਼ ਨੂੰ ਉੱਚਾ ਚੁੱਕਿਆ।ਪਿਛਲੇ ਸਾਲ ਉਸਦੀ ਇੱਕ ਵੱਡੀ ਫ਼ਿਲਮ 'ਇੱਕੀਸ ਤੋਪੋ ਕੀ ਸਲਾਮੀ' ਵੀ ਰਿਲੀਜ਼ ਹੋਈ ਜੋ ਉਸਦੀ ਪਛਾਣ ਨੂੰ ਗੂੜਾ ਕਰਦੀ ਹੈ।
ਫ਼ਿਲਮਾਂ ਦੇ ਨਾਲ-ਨਾਲ ਅਦਿੱਤੀ ਸ਼ਰਮਾਂ ਕਈ ਵੱਡੇ ਵਪਾਰਕ ਅਦਾਰਿਆਂ 'ਤਨਿਸ਼ਕ ਗਹਿਣੇ,ਪੈਰਾਸੂਟ ਨਾਰੀਅਲ ਤੇਲ,ਫੇਅਰ ਐਂਡ ਲਵਲੀ,ਮੂਵ,ਪੈਰਾਵੇਅਰ,ਆਲਟੋ ਕਾਰ,ਤਾਜ਼ਾ ਟੀ,ਫੌਰਡ ਫੀਗੋ,ਟਾਟਾ ਸਕਾਈ,ਡੈਮਨੋ ਪੀਜ਼ਾ,ਕੌਲਗੇਟ,ਸਟੇਅਫਰੀ, ਆਦਿ ਦੀ ਬਰਾਂਡ ਅੰਬੈਸਟਰ ਵੀ ਹੈ।ਪਰ'ਅੰਗਰੇਜ' ਫ਼ਿਲਮ ਦੀ ਜਬਰਦਸਤ ਕਾਮਯਾਬੀ ਨੇ ਇਸ ਬਾਲੀਵੁੱਡ ਅਦਾਕਾਰਾ ਨੂੰ ਪੰਜਾਬੀ ਦਰਸ਼ਕਾਂ 'ਚ ਇੱਕ ਨਵੀਂ ਪਛਾਣ  ਦਿੱਤੀ ਹੈ.'ਅੰਗਰੇਜ਼' ਤੋਂ ਬਅਦ ਉਸਨੇ 'ਸੁਬੈਦਾਰ ਜੋਗਿੰਦਰ ਸਿੰਘ' 'ਚ ਨਜ਼ਰ ਆਈ.,ਨੋਟਬੰਦੀ ਵਿਸ਼ੇ ਅਧਾਰਤ ਫਿਲ਼ਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਿੱਚ ਉਹ ਮੁੜ ਅਮਰਿੰਦਰ ਗਿੱਲ ਨਾਲ ਇੱਕ ਸੰਖੇਪ ਜਿਹੇ ਕਿਰਦਾਰ ਵਿੱਚ ਪਰਦੇ 'ਤੇ ਨਜ਼ਰ ਆਈ। ਗੁਰਦਾਸ ਮਾਨ ਦੀ ਫ਼ਿਲਮ 'ਨਨਕਾਣਾ' ਵਿੱਚ ਤਾਂ ਉਸਦੀ ਵੱਡੀ ਪ੍ਰਾਪਤੀ ਰਹੀ ਜਿਸ ਵਿੱਚ ਉਸਨੇ ਨਨਕਾਣਾ ਦੀ ਅਸਲ ਪਾਕਿਸਤਾਨੀ ਮਾਂ ਸਲਮਾਂ ਦਾ ਚਣੌਤੀ ਭਰਿਆ ਕਿਰਦਾਰ ਬਾਖੂਬੀ ਨਿਭਾਇਆ।
ਅਨੇਕਾਂ ਸਹਿਯੋਗੀ ਕਿਰਦਾਰਾਂ ਤੋਂ ਬਾਅਦ ਅਦਿੱਤੀ ਸ਼ਰਮਾ ਹੁਣ ਗਾਇਕ ਤੋਂ ਅਦਾਕਾਰ ਬਣੇ ਗਗਨ ਕੋਕਰੀ ਨਾਲ ਫ਼ਿਲਮ 'ਲਾਟੂ' ਵਿੱਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 'ਲਾਟ'ੂ ਫ਼ਿਲਮ ਬਾਰੇ ਅਦਿੱਤੀ ਸ਼ਰਮਾ ਦਾ ਕਹਿਣਾ ਹੈ ਇਹ ਵੀ 'ਅੰਗਰੇਜ਼' ਫ਼ਿਲਮ ਵਰਗੀ ਹੀ ਪੁਰਾਣੇ ਕਲਚਰ ਦੀ ਫ਼ਿਲਮ ਹੈ ਜੋ 1960 ਦੇ ਸਮਿਆਂ ਦੀ ਇੱਕ ਦਿਲਚਸਪ ਕਹਾਣੀ  ਅਧਾਰਤ ਹੈ । ਉਸਦਾ ਕਿਰਦਾਰ ਨਿਰੋਲ ਪੇਂਡੂ ਮਾਹੌਲ ਦੀ ਕੁੜੀ ਜੀਤੀ ਦਾ ਹੈ ਜੋ ਇਲਾਕੇ ਦੇ ਖ਼ਾਨਦਾਨੀ ਸਰਦਾਰ ਗੱਜਣ ਸਿੰਘ ਦੀ ਲਾਡਲੀ ਧੀ ਹੈ। ਨੇੜਲੇ ਪਿੰਡ ਦੇ ਮੁੰਡੇ ਨੂੰ ਉਹ ਪਿਆਰ ਕਰਦੀ ਹੈ ਪਰ ਸਮਾਜ ਦੀ ਮਰਿਯਾਦਾ ਤੇ ਬਾਬੁਲ ਦੀ ਪੱਗ ਨੂੰ ਦਾਗ ਨਹੀਂ ਲਾਉਣਾ ਚਾਹੁੰਦੀ।
ਨਿਰਮਾਤਾ ਜਗਮੀਤ ਸਿੰਘ ਰਾਣਾ ਗਰੇਵਾਲ ਤੇ ਸਹਿ ਨਿਰਮਾਤਾ ਵਿਕਾਸ ਵਧਵਾ ਦੀ ਇਸ  ਫਿਲਮ ਦੇ Ñਲੇਖਕ-Ñਨਿਰਦੇਸ਼ਕ ਮਾਨਵ ਸ਼ਾਹ ਹਨ। ਫ਼ਿਲਮ ਵਿੱਚ ਗਗਨ ਕੋਕਰੀ, ਅਦਿੱਤੀ ਸ਼ਰਮਾ, ਸਰਦਾਰ ਸੋਹੀ, ਆਸ਼ੀਸ  ਦੁੱਗਲ, ਕਰਮਜੀਤ ਅਨਮੋਲ, ਨਿਸ਼ਾ ਬਾਨੋ,ਨਿਰਮਲ ਰਿਸ਼ੀ, ਅਨੀਤਾ ਦੇਵਗਨ, ਹਰਦੀਪ ਗਿੱਲ, ਰਾਹੁਲ ਜੁਗਰਾਲ,ਮਲਕੀਤ ਰੌਣੀ, ਸੁਖਦੇਵ ਬਰਨਾਲਾ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।                 

Have something to say? Post your comment

More News News

ਹਰਸ਼ਾ ਛੀਨਾ ਵਿਖੇ 20 ਜਨਵਰੀ ਨੂੰ ਲੱਗੇਗਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਕੈਂਪ-ਡਿਪਟੀ ਕਮਿਸ਼ਨਰ ਸੁਖਬੀਰ ਬਾਦਲ ਦਾ ਜੰਡਿਆਲਾ ਗੁਰੂ ਆਉਣ ਦੇ ਸਬੰਧ ਵਿਚ ਸਮੂਹ ਅਕਾਲੀ ਵਰਕਰਾ ਦੀ ਮੀਟਿੰਗ ਹੋਈ । ਜੱਪ ਰਿਕਾਰਡਜ਼ ਕੰਪਨੀ ਦੇ ਬੈਨਰ ਅਤੇ ਨਵਦੀਪ ਕੰਧਵਾਲੀਆ ਦੀ ਨਿਰਦੇਸ਼ਨਾਂ ਹੇਠ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੇ ਕੰਮਾਂ ਦਾ ਔਜਲਾ ਨੇ ਲਿਆ ਗੰਭੀਰ ਨੋਟਿਸ ਪੈ ਰਹੀ ਠੰਡ ਕਣਕ ਦੀ ਫਸਲ ਲਹੀ ਲਾਹੇਵੰਦ - ਮੁੱਖ ਖੇਤੀਬਾੜੀ ਅਫਸਰ ਬੇਟੀ ਬਚਾਓ ਬੇਟੀ ਪੜਾਓ ਅਧੀਨ ਬਲਾਕ ਟਾਸ੍ਕ ਫੋਰਸ ਦੀ ਹੋਈ ਮੀਟਿੰਗ। ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ
-
-
-