Article

ਮਿੰਨੀ ਕਹਾਣੀ '' ਰੋਜ਼ਗਾਰ ਨੂੰ ਘੁਣ '' ਹਾਕਮ ਸਿੰਘ ਮੀਤ ਬੌਂਦਲੀ

November 09, 2018 10:29 PM
General

' ਮੈਡਮ ਜੀ , ਮੈ ਰਾਜ ਮਿਸਤਰੀ ਤੋਂ ਅੱਧੇ ਘੰਟੇ ਦੀ ਬਹੁਤ ਔਖੀ ਛੁੱਟੀ ਲੈਕੇ ਆਇਆ ਹਾਂ ।  ਹਾਂ ਜੀ ਬੋਲੋ ਕੀ ਕੰਮ ਸੀ ? ਜੀਤੇ ਨੇ ਮਿੱਠੂ ਦੀ ਕਲਾਸ ਵਿੱਚ ਜਾਂਦਿਆਂ ਹੀ ਬਹੁਤ ਹੌਲੀ ਜਿਹੀ ਅਵਾਜ਼ ਵਿੱਚ ਕਿਹਾ । ਮੈ ਕਿਹਾ ਜੀਤ ਸਿੰਆ ਮਿੱਠੂ ਕਈ ਦਿਨਾਂ ਤੋਂ ਸਕੂਲ ਨਹੀਂ ਆ ਰਿਹਾ । ਜੇ ਮਿਹਨਤ ਨਾ ਕੀਤੀ ਪਿਛਲੀ ਕਲਾਸ ਦੀ ਤਰ੍ਹਾਂ ਨੰਬਰ ਨਹੀਂ ਆਉਣੇ ।
     ' ਮੈਡਮ ਜੀ, ਜਦ ਗੌਰਮਿੰਟ ਨੌਕਰੀਆਂ ਵਾਲਿਆਂ ਦੀਆਂ ਨੌਕਰੀਆਂ ਖੋਹੀ ਜਾਂਦੀ , ਫਿਰ ਨੰਬਰ ਲੈਕੇ ਵੀ ਕੀ ਕਰਨਾ ਚਾਹੇ ਘੱਟ ਹੋਣ ਚਾਹੇ ਵੱਧ ਹੋਣ ,'' ਕਰਨੀ ਤਾਂ ਫਿਰ ਵੀ ਮਜ਼ਦੂਰੀ ਹੈ ।'' ਜੀਤਾ ਐਨੀ ਗੱਲ ਕਹਿੰਦਾ ਹੋਇਆ ਆਪਣੇ ਸਿਰ ਉੱਪਰ ਬੰਨ੍ਹੇ ਮੈਲੇ ਜਿਹੇ ਪਰਨੇ ਨਾਲ ਅੱਖਾਂ ਵਿੱਚੋਂ ਗਿਰਦੇ ਅਣਮੁੱਲੇ ਹੰਝੂਆਂ ਨੂੰ ਪੁੰਝਦਾ ਹੋਇਆ ਕਲਾਸ ਚੋਂ ਬਾਹਰ ਹੋ ਗਿਆ ।
         ਸਾਡੀ ਆਉਣ ਵਾਲੀ ਨਵੀਂ ਪੀੜੀ ਤੇ ਭਾਰੂ ਪੈ ਰਿਹਾ ਗੌਰਮਿੰਟ ਵੱਲੋਂ ਲਾਇਆ ਗਿਆ ਰੋਜ਼ਗਾਰ ਨੂੰ ਘੁਣ ,'' ਅਤੇ ਮਾਨਸਿਕਤਾ ਬਾਰੇ ਸੋਚ ਰਹੀ ਸੀ ।''
                                       ਹਾਕਮ ਸਿੰਘ ਮੀਤ ਬੌਂਦਲੀ
                                           ਮੰਡੀ ਗੋਬਿੰਦਗੜ੍ਹ

Have something to say? Post your comment