News

ਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ ਵੀ ਪੇਸ਼ਕਾਰਾ ਐਵਾਰਡ

November 11, 2018 10:58 PM

ਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ ਵੀ ਪੇਸ਼ਕਾਰਾ ਐਵਾਰਡ
-ਇਹ ਸਨਮਾਨ ਕਲਾ ਤੇ ਸੱਭਿਆਚਾਰ ਨੂੰ ਪਿਆਰਨ ਵਾਲੇ ਲੋਕਾਂ ਦੇ ਨਾਮ- ਬਸਰਾ


ਲੰਡਨ (ਮਨਦੀਪ ਖੁਰਮੀ) ਕਲਚਰ ਯੂਨਾਈਟ ਅਤੇ ਲਾਈਕਾ ਰੇਡੀਓ ਵੱਲੋਂ ਸਾਲਾਨਾ ਭੰਗੜਾ ਐਵਾਰਡ ਬਰਮਿੰਘਮ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਬਰਤਾਨਵੀ ਪੰਜਾਬੀ ਮੀਡੀਆ ਵਿੱਚ ਆਪਣੀ ਮਿੱਠੀ ਬੋਲੀ ਅਤੇ ਨਿਵੇਕਲੇ ਅੰਦਾਜ਼ ਨਾਲ ਵਿਸ਼ੇਸ਼ ਪਛਾਣ ਕਾਇਮ ਕਰਨ ਵਾਲੀ ਮਾਣਮੱਤੀ ਪੰਜਾਬਣ ਮੋਹਨਜੀਤ ਬਸਰਾ ਦੀ ਝੋਲੀ ਸਰਵੋਤਮ ਟੀ ਵੀ ਪੇਸ਼ਕਾਰਾ ਦਾ ਐਵਾਰਡ ਪਿਆ ਹੈ। ਜਿਕਰਯੋਗ ਹੈ ਕਿ ਇਸ ਸਮਾਰੋਹ ਵਿੱਚ ਵੱਖ ਵੱਖ 24 ਵੰਨਗੀਆਂ ਦੇ ਮੁਕਾਬਲੇਬਾਜਾਂ ਨੇ ਹਿੱਸਾ ਲਿਆ ਸੀ। ਮੋਹਨਜੀਤ ਬਸਰਾ ਚਰਚਿਤ ਮੀਡੀਆ ਸਾਧਨ ਅਕਾਲ ਚੈੱਨਲ ਦੀ ਤਰਫੋਂ ਭਾਗ ਲੈਣ ਉਪਰੰਤ ਜੇਤੂ ਰਹੀ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਇਸ ਸਨਮਾਨ ਦੇ ਅਸਲ ਹੱਕਦਾਰ ਕਲਾ, ਸੱਭਿਆਚਾਰ, ਵਿਰਸੇ ਨੂੰ ਪਿਆਰ ਕਰਨ ਵਾਲੇ ਉਹਨਾਂ ਸਮੂਹ ਲੋਕਾਂ ਨੂੰ ਮੰਨਦੀ ਹੈ ਜਿਹਨਾਂ ਨੇ ਉਸਦੇ ਹੱਕ ਵਿੱਚ ਖੜ੍ਹ ਕੇ ਸਾਥ ਦਿੱਤਾ। ਇਹੀ ਸਾਥ ਉਸਨੂੰ ਅੱਗੇ ਤੋਂ ਹੋਰ ਵਧੇਰੇ ਊਰਜ਼ਾ ਨਾਲ ਕੰਮ ਕਰਨ ਲਈ ਉਤਸਾਹਿਤ ਕਰਦਾ ਰਹੇਗਾ। ਮੋਹਨਜੀਤ ਦਾ ਬਚਪਨ ਜਲੰਧਰ ਬੀਤਿਆ ਹੈ ਤੇ ਬਾਅਦ ਵਿੱਚ ਉਹਨਾਂ ਦਾ ਪੇਕਾ ਪਰਿਵਾਰ ਉੱਤਰ ਪ੍ਰਦੇਸ਼ ਵਸ ਗਿਆ। ਲੰਮਾ ਸਮਾਂ ਉੱਤਰ ਪ੍ਰਦੇਸ਼ ਵਿਚਰਣ ਦੇ ਬਾਵਜੂਦ ਵੀ ਉਸਦੇ ਬੋਲਾਂ ਵਿੱਚ ਠੇਠ ਪੰਜਾਬੀਅਤ ਦੀ ਝਲਕ ਬਾਖੂਬੀ ਪੈਂਦੀ ਹੈ। ਪੇਸ਼ਕਾਰਾ ਵਜੋਂ ਲਗਭਗ 9 ਸਾਲ ਤੋਂ ਮੀਡੀਆ ਖੇਤਰ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਗਿੱਧਾ ਸੰਸਾਰ ਗਰੁੱਪ ਵਿੱਚ ਵੀ ਆਪਣੀਆਂ ਸੇਵਾਵਾਂ ਦਿੰਦੀ ਰਹੀ ਹੈ। ਬਹੁਤ ਸਾਰੇ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਦੇ ਨਾਲ ਨਾਲ ਪੰਜਾਬੀ ਫ਼ੀਚਰ ਫਿਲਮ ਮਾਹੀ ਐੱਨ ਆਰ ਆਈ ਵਿੱਚ ਵੀ ਕਿਰਦਾਰ ਨਿਭਾ ਚੁੱਕੀ ਮੋਹਨਜੀਤ ਬਸਰਾ ਭਾਰਤ ਰਹਿੰਦਿਆਂ ਰਾਸ਼ਟਰੀ ਪੱਧਰ ਦੀ ਅਥਲੈਟਿਕ ਖਿਡਾਰਨ ਵੀ ਰਹਿ ਚੁੱਕੀ ਹੈ।

Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-