News

ਯੁਨਾਇਟਿਡ ਖਾਲਸਾ ਦਲ ਯੂ ਕੇ ਵਲੋਂ ਜਥੇਦਾਰ ਹਰਮਿੰਦਰ ਸਿੰਘ ਮਿੰਟੂ ਦੇ ਜਨਮ ਦਿਹਾੜੇ ਦੀ ਅਜਾਦੀ ਪਸੰਦ ਸਿੱਖਾਂ ਨੂੰ ਮੁਬਾਰਕਬਾਦ

November 13, 2018 09:11 PM
General

ਯੁਨਾਇਟਿਡ ਖਾਲਸਾ ਦਲ ਯੂ ਕੇ ਵਲੋਂ  ਜਥੇਦਾਰ ਹਰਮਿੰਦਰ ਸਿੰਘ ਮਿੰਟੂ ਦੇ ਜਨਮ ਦਿਹਾੜੇ ਦੀ ਅਜਾਦੀ ਪਸੰਦ ਸਿੱਖਾਂ ਨੂੰ ਮੁਬਾਰਕਬਾਦ
ਲੰਡਨ  -   13 ਨਵੰਬਰ ਨੂੰ ਸ਼ਹੀਦ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਜਨਮਦਿਨ ਹੈ ।   ਸਿੱਖ ਵਿਰੋਧੀ  ਦੁਸ਼ਮਣਾਂ  ਦੇ ਜੂਲਮਾਂ,ਸ਼ਰੀਕਾਂ ਦੀ ਈਰਖਾਂ ਨੂੰ ਲਿਤਾਕੇ ਖਾਲਿਸਤਾਨ ਦੀ ਜੰਗੇ ਅਜਾਦੀ ਵਿੱਚ ਆਪਾ ਨਿਛਾਵਰ ਕਰਨ ਵਾਲੇ ਯੋਧੇ ਜਥੇਦਾਰ ਹਰਮਿੰਦਰ ਸਿੰਘ ਨਿਹੰਗ ਦੀ ਕੁਰਬਾਨੀ ਨੂੰ ਅਜਾਦੀ ਪਸੰਦ ਸਿੱਖਾਂ ਦਾ ਰਾਹ ਰੁਸ਼ਨਾਉਂਦੀ ਰਹੇਗੀ ।ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਪੰਜਵੇਂ ਮੁਖੀ ਜਥੇਦਾਰ ਹਰਮਿੰਦਰ ਸਿੰਘ ਉਰਫ ਮਿੰਟੂ ਉਰਫ ਨਿਹੰਗ ਦਾ ਜਨਮ 13 ਨਵੰਬਰ ਨੂੰ ਪਿੰਡ ਡੱਲੀ ਵਿਖੇ ਹੋਇਆ ਸੀ ।  ਇੱਕ ਅਜਿਹੀ ਸ਼ਖਸ਼ੀਅਤ ਸੀ ਜਿਸ ਬਾਬਤ ਆਖ ਸਕਦੇ ਹਾਂ ਕਿ ਉਸ ਦੀ ਸ਼ਹਾਦਤ ਨਾਲ ਭੇਦ ਭਰੀ ਸਖਸ਼ੀਅਤ ਦਾ ਭੇਦ ਭਰਿਆ ਅੰਤ ਹੋ ਗਿਆ। ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅਤੇ ਦਮਦਮੀ ਟਕਸਾਲ ਦੇ ਜਥੇਦਾਰ ਸਤਿਕਾਰਯੋਗ  ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭਿਆ ਹੋਇਆ  ਕੌਮੀ ਅਜਾਦੀ ਦਾ  ਸੰਘਰਸ਼ ਹੱਕ ਸੱਚ ਅਤੇ ਇਨਸਾਫ ਤੇ ਅਧਾਰਤਿ ਸੀ । ਪਰ  ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਖੁਨੀ ਘੱਲੂਘਾਰੇ ਦੌਰਾਨ  ਧਾੜਵੀ ਬਣਕੇ ਆਈ ਭਾਰਤੀ ਫੋਜ ਨਾਲ ਆਖਰੀ ਦਮ ਤੱਕ ਜੂਝਦਿਆਂ ਉਹਨਾਂ ਦੀ 6 ਜੂਨ 1984 ਵਾਲੇ ਦਿਨ ਹੋਈ ਲਾਸਾਨੀ ਸ਼ਹਾਦਤ ਤੋਂ ਬਾਅਦ ਖਾਲਿਸਤਾਨ ਦੀ ਜੰਗੇ ਅਜਾਦੀ ਵਿੱਚ ਤਬਦੀਲ ਹੋ ਗਿਆ ,ਉਸ ਕੌਮੀ ਸੰਘਰਸ਼ ਵਿੱਚ ਭਾਈ ਹਰਮਿੰਦਰ ਸਿੰਘ ਦਾ ਖਾਸ ਯੋਗਦਾਨ ਰਿਹਾ ਹੈ । ਪੰਜਾਬ ਦੇ ਬੁੱਚੜ ਮੁੱਖ ਮੰਤਰੀ ਜਕਰੀਏ ਬੇਅੰਤੇ ਅਤੇ ਗਿੱਲ ਵਲੋਂ ਪੰਜਾਬ ਦੇ ਹਰ ਚੌਰਸਤੇ ,ਹਰ ਨਹਿਰ ਅਤੇ ਡਰੇਨ ਦੇ ਪੁਲ ਨੂੰ ਸਿੱਖ ਨੌਜਵਾਨਾਂ ਦੇ ਖੁਨ ਨਾਲ ਲੱਥਪੱਥ ਕਰਨ ,ਪੰਜਾਬ ਦੀ ਸਿੱਖ ਜਵਾਨੀ ਦਾ ਵੱਡੇ ਪੱਧਰ ਤੇ ਕੀਤੇ ਘਾਣ ਮਗਰੋਂ ਭਾਈ ਦਿਲਾਵਰ ਸਿੰਘ ਨੇ ਆਪਾ ਵਾਰੂ ਕਾਰਵਾਈ ਕਰਦਿਆਂ ਬੇਅੰਤੇ ਨੂੰ ਫੀਤਾ ਫੀਤਾ ਕਰਕੇ  ਜਿੱਥੇ ਸਿੱਖਾਂ  ਤੇ ਕੀਤੇ ਜੁਲਮਾਂ ਦਾ ਬਦਲਾ ਲਿਆ ਉੱਥੇ ਦੋ ਸਾਲ ਤੋਂ ਸੰਘਰਸ਼ ਵਿੱਚ ਆਈ ਖਵੋਤ ਨੂੰ ਤੋੜਿਆ ।ਜਿਵੇਂ ਜਿਵੇਂ ਇਹ ਖਵੋਤ ਲੰਬੀ ਹੁੰਦੀ ਗਈ ਤਿਵੇਂ ਤਿਵੇਂ ਸਿੱਖ ਦੁਸਮਣਾਂ ਦੇ ਹੌਂਸਲੇ ਵਧਦੇ ਗਏ ਅਤੇ ਉਹਨਾਂ ਨੇ ਭਰਮ ਪਾਲਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਸਿੱਖ ਦੁਸ਼ਮਣਾਂ ਨੇ )ਖਾਲਿਸਤਾਨ ਦੀ ਜੰਗ ਖਤਮ ਕਰ ਦਿੱਤੀ ਹੈ ।ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਹਰਮਿੰਦਰ ਸਿੰਘ ਮਿੰਟੂ ਤੇ ਕ੍ਰਿਪਾ ਕੀਤੀ ਅਤੇ ਨੇ ਇਹੋ ਜਿਹੇ ਕਾਰਨਾਮੇ  ਕੀਤੇ ਅਤੇ ਆਪਣੀ ਤੀਖਣ ਬੁੱਧੀ ਨਾਲ ਕਰਵਾਏ ਕਿ ਸਰਕਾਰੀ ਅਤੇ ਗੈਰ ਸਰਕਾਰੀ ਸਿੱਖ ਦੁਸ਼ਮਣਾਂ ਦੀ ਨੀਦ ਹਰਾਮ ਹੋ ਗਈ ।  ਜਿੱਥੇ ਉਸ ਨੇ ਸੰਘਰਸ਼ ਵਿੱਚ ਆਈ ਖੜੋਤ ਨੂੰ ਤੋੜਿਆ ਉੱਥੇ  ਸਿੱਖ ਕੌਮ ਦੇ ਦੁਸ਼ਮਣਾਂ ਨੂੰ ਚੁਣ ਚੁਣ  ਕੇ ਗੱਡੀ ਚਾੜਿਆ ਜਾਂ ਚੜਵਾਇਆ ਉਸ ਨਾਲ  ਹਿੰਦੂਤਵੀ ਹਾਕਮਾਂ ਅਤੇ ਹਿੰਦੂਤਵੀ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ।  ਭਾਈ ਹਰਮਿੰਦਰ ਸਿੰਘ ਨੇ ਤਿੰਨ ਸਾਲ ਸਰਕਾਰ ਅਤੇ ਪੁਲਿਸ ਨੂੰ ਅਜਿਹਾ ਵਖਤ ਪਾਈ ਰੱਖਿਆ ਜਿਸਦੀ ਮਿਸਾਲ ਬਹੁਤ ਘੱਟ ਮਿਲੇਗੀ । ਉਸਨੇ ਜੇਹਲ ਵਿੱਚੋਂ ਵੀ ਖਾਲਿਸਤਾਨ ਦੇ ਸੰਘਰਸ਼ ਨੂੰ ਜਾਰੀ ਰੱਖਿਆ । ਜੋ ਕਿ ਇੱਕ  ਵੱਖਰੀ ਹੀ ਮਿਸਾਲ ਹੈ ।ਜਿੱਥੇ ਉਹ ਆਪ ਇੱਕ ਸਫਲ ਖਾੜਕੂ ਸੀ ਉੱਥੇ ਉਹ ਹੋਰ ਨੌਜਵਾਨਾਂ ਵਿੱਚ ਕੌਮੀ ਅਜਾਦੀ ਦੀ ਉਮੰਗ ਪੈਦਾ ਕਰਕੇ ਉਹਨਾਂ ਨੂੰ ਖਾਲਿਸਤਾਨ ਦੀ ਜੰਗੇ ਅਜਾਦੀ ਦੇ ਪਾਂਧੀ ਬਣਾਉਣ ਦੀ ਯੋਗਤਾ ਰੱਖਦਾ ਸੀ । ਕੇਂਦਰ ਦੀ ਹਿੰਦੂਤਵੀ ਸਰਕਾਰ ਅਤੇ ਉਸ ਅਧੀਨ ਚੱਲ ਰਹੀ ਕੌਮੀ ਜਾਂਚ ਏਜੰਸੀ ,ਹਿੰਦੂਤਵੀ ਖੁਫੀਆ ਏਜੰਸੀਆਂ ,ਪੰਜਾਬ ਸਰਕਾਰ  ਅਤੇ ਜੇਹਲ ਪ੍ਰਸਾਸ਼ਨ  ਨੇ ਸਾਂਝ ਭਿਆਲਤਾ ਨਾਲ ਭਾਈ ਹਰਮਿੰਦਰ ਸਿੰਘ ਨਿਹੰਗ ਨੂੰ ਸ਼ਹੀਦ  ਕੀਤਾ ਹੈ । ਭਾਈ ਹਰਮਿੰਦਰ ਸਿੰਘ ਬਹੁਤ ਹੀ ਚੜਦੀ ਕਲਾ ਵਿੱਚ ਰਹਿਣ ਵਾਲਾ ਗੁਰਸਿੱਖ ਯੋਧਾ ਸੀ । ਜੋ ਆਪਣਾ ਬਹੁਤਾ ਸਮਾਂ ਗੁਰਬਾਣੀ ਅਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੋਇਆ ਬਤੀਤ ਕਰਿਆ ਕਰਦਾ ਸੀ । ਉਸ ਨਾਲ ਬਿਤਾਇਆ ਸਮਾਂ ਅਤੇ ਸਾਂਝ ਦਾ ਇੱਕ ਇੱਕ ਪਲ ਸਦਾ ਹੀ ਯਾਦ ਰਹੇਗਾ ।  ਯੁਨਾਈਟਿਡ ਖਾਲਸਾ ਦਲ ਯੁ ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ  ਵੱਲੋਂ  ਜਥੇਦਾਰ ਹਰਮਿੰਦਰ ਸਿੰਘ ਨਿਹੰਗ ਉਰਫ ਮਿੰਟੂ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ   ਬਹੁਤ ਹੀ ਪਿਆਰੇ ਵੀਰ ਦੀ ਕੁਰਬਾਨੀ  ਨੂੰ ਕੇਸਰੀ ਪ੍ਰਣਾਮ ਕਰਦਿਆਂ ਅਹਿਦ ਦਾ  ਪ੍ਰਗਟਾਵਾ ਕੀਤਾ ਗਿਆ ਕਿ  ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਅਨੁਸਾਰ ਖਾਲਿਸਤਾਨ ਦੇ ਸੰਘਰਸ਼ ਵਿੱਚ ਸਦਾ ਯੋਗਦਾਨ ਪਾਉਂਦੇ ਰਹਿਣਾ ਹੈ । ਕਿਸੇ ਕਵੀ ਦਾ ਕਥਨ ਹੈ ਕਿ " ਸ਼ਰਧਾਂਜ਼ਲੀ ਸ਼ਰਧਾਂਜਲੀ ਮੱਤ ਦਿਉ ਸ਼ਰਧਾਂਜਲੀ  ਸ਼ਰਧਾਂਜਲੀ ਵਿੱਚ ਕੀ ਪਿਆ ਬੱਸ ਉਹਦੇ ਵਰਗੇ ਬਣ ਜਾਉ ਸਮਝੋ ਮਰਨ ਵਾਲਾ ਜੀਅ ਪਿਆ"।

Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-