FOLLOW US ON

News

ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਸ਼ੁੱਕਰਵਾਰ ਰਾਜਸਥਾਨ ਹੋਣ ਵਾਲੀ ਲੀਗ ਲਈ ਹੋਵੇਗੀ ਰਵਾਨਾ

November 13, 2018 09:23 PM
General

ਮਾਰੂਥਲ 'ਤੇ ਮਾਓਰੀ ਕੁੜੀਆਂ ਦੀ ਲਿਸ਼ਕਾਰ
ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਸ਼ੁੱਕਰਵਾਰ ਰਾਜਸਥਾਨ ਹੋਣ ਵਾਲੀ ਲੀਗ ਲਈ ਹੋਵੇਗੀ ਰਵਾਨਾ
-18 ਨਵੰਬਰ ਤੋਂ 8 ਦਸੰਬਰ ਤੱਕ ਹੋਣਗੇ ਮੁਕਾਬਲੇ
-12 ਮੈਚਾਂ ਦੇ ਵਿਚ ਹੋਏਗਾ ਫਸਵਾਂ ਮੁਕਾਬਲਾ
ਔਕਲੈਂਡ 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਰਾਜਸਥਾਨ ਦੀ ਮਾਰੂਥਲ ਧਰਤੀ ਉਤੇ ਮਾਓਰੀ ਕੁੜੀਆਂ ਕਬੱਡੀ ਪਾ ਆਪਣੀ ਲਿਸ਼ਕਾਰ ਪੈਦਾ ਕਰਨ ਲਈ ਇਸ ਸ਼ੁੱਕਰਵਾਰ ਨੂੰ ਇੰਡੀਆ ਰਵਾਨਾ ਹੋ ਜਾਣਗੀਆਂ। 10 ਕੁੜੀਆਂ ਦੀ ਚੋਣ ਕਰ ਲਈ ਗਈ ਹੈ ਅਤੇ ਸ. ਤਾਰਾ ਸਿੰਘ ਬੈਂਸ ਤੇ ਇਕ ਮੈਨੇਜਰ ਇਨ੍ਹਾਂ ਕੁੜੀਆਂ ਦੇ ਨਾਲ ਜਾਣਗੇ। ਰਾਜਸਥਾਨ ਜੋ ਕਿ ਭਾਰਤ ਦਾ ਸੱਤਵਾਂ ਵੱਡਾ ਰਾਜ ਹੈ ਵਿਖੇ ਭਾਰਤ ਦੀਆਂ ਮਹਾਨ ਮਹਿਲਾਵਾਂ ਦੇ ਨਾਂਅ ਉਤੇ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਕਬੱਡੀ ਲੀਗ ਦੇ ਵਿਚ ਭਾਗ ਲੈਣਗੀਆਂ। ਇਸ ਲੀਗ ਦੇ ਵਿਚ ਸਿਰਫ ਇਕ ਹੀ ਅੰਤਰਰਾਸ਼ਟਰੀ ਟੀਮ ਨਿਊਜ਼ੀਲੈਂਡ ਤੋਂ ਜਾ ਰਹੀ ਹੈ। ਇਹ ਮੈਚ ਜੈਪੁਰ, ਅਜਮੇਰ, ਸ੍ਰੀ ਗੰਗਾਨਗਰ, ਖੱਟੂ ਸ਼ਾਇਮ ਜੀ, ਅਤੇ ਅੰਤਲੇ ਮੁਕਾਬਲੇ ਫਿਰ ਜੈਪੁਰ ਵਿਖੇ ਹੋਣਗੇ। ਨਿਊਜ਼ੀਲੈਂਡ ਕੁੜੀਆਂ ਦੇ ਕੁੱਲ 12 ਮੈਚ ਹੋਣਗੇ। ਪਹਿਲਾ ਮੈਚ 18 ਨਵੰਬਰ ਨੂੰ ਹੋਵੇਗਾ। ਵਰਨਣਯੋਗ ਹੈ ਕਿ ਇਸ ਟੀਮ ਦੇ ਵਿਚ ਲਗਪਗ ਸਾਰੀਆਂ ਕੁੜੀਆਂ ਮਾਓਰੀ ਮੂਲ ਦੇ ਲੋਕਾਂ ਦੀਆਂ ਹਨ। ਨੈਸ਼ਨਲ ਕਬੱਡੀ ਦੀ ਟੀਮ ਵੀ ਇਥੇ ਤਿਆਰ ਹੋ ਰਹੀ ਹੈ। ਦੋ ਦਰਜਨ ਦੇ ਕਰੀਬ ਇਥੇ ਕਬੱਡੀ ਖੇਡਦੀਆਂ ਕੁੜੀਆਂ ਤਿਆਰ ਹੋ ਗਈਆਂ ਹਨ। ਇਨ੍ਹਾਂ ਕੁੜੀਆਂ ਦੀ ਟੀਮ ਨੇ ਪੰਜਾਬ ਦੇ ਵਿਚ ਹੋਏ ਵਿਸ਼ਵ ਕੱਪ ਦੇ ਵਿਚ ਵੀ ਲੋਕਾਂ ਦਾ ਧਿਆਨ ਖਿਚਿਆ ਸੀ ਅਤੇ ਉਪਜੇਤੂ ਰਹੀਆਂ ਸਨ।

Have something to say? Post your comment

More News News

ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे। ਇੰਨ੍ਹਾਂ ਝੁੱਗੀਆਂ ਚ ਰੱਬ ਵੱਸਦਾ, ਇੰਨ੍ਹਾਂ ਬੱਚਿਆਂ ਚ ਵੱਸਦੀ ਲੋਕਾਈ : ਰਾਮ ਸਿੰਘ ਜੱਖਲਾਂ
-
-
-