Wednesday, May 22, 2019
FOLLOW US ON

Poem

ਕਵਿਤਾ '' ਪੁੱਤਾਂ ਬਾਝੋਂ ''//ਹਾਕਮ ਸਿੰਘ ਮੀਤ ਬੌਂਦਲੀ

November 15, 2018 10:15 PM
General

ਮਾਵਾਂ ਨਾ ਮਾੜੇ ਜੰਮਦੀਆਂ ਕਦੇ ਵੀ ਪੁੱਤ ਲੋਕੋ ,
ਮਾਪਿਆਂ ਨੂੰ ਕਰਦੇ ਨੇ ਬਦਨਾਮ ਪੁੱਤ ਹੀ ਲੋਕੋ ।।

ਪਿਓ ਦੀਆਂ ਲੋਰੀਆਂ ਭੁੱਲ ਜਾਂਦੇ ਨੇ ਪੁੱਤ ਲੋਕੋ ,
ਬਿਗਾਨੀਆਂ ਰੂਹਾਂ ਅੱਗੇ ਝੁੱਕ ਜਾਂਦੇ ਪੁੱਤ ਲੋਕੋ ।।

ਬਿਗਾਨੇ ਪਿਆਰ ਨੂੰ ਲਵ ਮੈਰਿਜ ਕਹਿੰਦੇ ਪੁੱਤ ਲੋਕੋ ,
ਵੀਂਹ ਸਾਲ ਦਾ ਪਿਆਰ ਵੀ ਭੁੱਲ ਜਾਂਦੇ ਨੇ ਪੁੱਤ ਲੋਕੋ ।।

ਦਰਦ ਮਾਂ ਨੇ ਹੰਢਾਏ ਨਾਓ ਮਹੀਨੇ ਭੁੱਲਗੇ ਪੁੱਤ ਲੋਕੋ ,
ਇਹਨੂੰ ਤਾਂ ਫਰਜ਼ ਦੱਸ ਜਾਂਦੇ ਨੇ ਅਕਸਰ ਪੁੱਤ ਲੋਕੋ ।।

ਮਾਪੇ ਸਦਾ ਚਾਹੁੰਦੇ ਨੇ ਖੁਸ਼ ਰਹਿਣ ਸਾਡੇ ਪੁੱਤ ਲੋਕੋ ,
ਬੁੱਢੇ ਮਾਪਿਆਂ ਨੂੰ ਕਿਉਂ ਆਸ਼ਰਮ ਛੱਡਦੇ ਪੁੱਤ ਲੋਕੋ  ।।

ਪੁੱਤਾਂ ਵਾਝੋਂ ਤੜਫਦੀਆਂ ਮਾਵਾਂ ਪੁੱਛਣ ਨਾ ਪੁੱਤ ਲੋਕੋ ,
ਹਾਕਮ ਮੀਤ ਮਾਵਾਂ ਕਦੇ ਨਾ ਮਾੜਾ ਕਹਿੰਦੀਆਂ  ...,
ਮਾੜੇ ਤਾਂ ਹੁੰਦੇ ਨੇ ਪੁੱਤ ਲੋਕੋ ......................।।


                      ਹਾਕਮ ਸਿੰਘ ਮੀਤ ਬੌਂਦਲੀ
                            ਮੰਡੀ ਗੋਬਿੰਦਗੜ੍ਹ

Have something to say? Post your comment