Article

ਗੁਹਜ ਰਤਨ // ਗਿਆਨੀ ਗੁਰਮੁੱਖ ਸਿੰਘ ਖਾਲਸਾ

November 17, 2018 04:47 PM
General

 

 

 

                                            ਗੁਹਜ ਰਤਨ 

  

ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ||    ਪੰਨਾ 571  

                                                                                                             

 ਵਡਹੰਸ ਰਾਗ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਪਵਿੱਤਰ ਅਨਮੋਲ ਬਚਨ ਹਨ। ਇਸ ਪਾਵਨ ਬਚਨਾਂ ਦੇ ਅੰਦਰ ਦੀ ਖੋਜ ਦੀ ਗੱਲ ਕੀਤੀ ਗਈ ਹੈ । ਅੰਦਰ ਦੀ ਖੋਜ ਦਾ ਵਿਸ਼ਾ ਬਹੁਤ ਹੀ ਰਹੱਸਵਾਦ ਦਾ ਹੈ । ਆਤਮਿਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤਿ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ ਕੱਢ ਕੇ ਪੀਂਦਾ ਰਹਿੰਦਾ ਹੈ। ਬੱਸ ਉਸ ਖੋਜ ਨੂੰ ਲੈ ਕੇ ਵੀਚਾਰਨਾ ਹੈ ਕਿ ਉਸ ਪ੍ਰਮਾਤਮਾ ਨੇ ਅੰਦਰ ਇਸ ਦੇਹੀ ਦੇ ਕੀ ਰੱਖਿਆਂ ਹੋਇਆ ਹੈ। 


ਇਸੁ ਕਾਇਆ ਅੰਦਰਿ ਵਸਤੁ ਅਸੰਖਾ ।। ਗੁਰਮੁਖਿ ਸਾਚੁ ਮਿਲੇ ਤਾ ਵੇਖਾ ।।

ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ।।  ਪੰਨਾ110 


ਇਸ ਦੇਹੀ ਅੰਦਰ ਬੇਅੰਤ ਗੁਣਾਂ ਦੇ ਮਾਲਿਕ ਪ੍ਰਭੂ ਪ੍ਰਮਾਤਮਾ ਇਸ ਅੰਦਰ ਹੀ ਵੱਸਦਾ ਹੈ। ਉਸ ਪ੍ਰਮਾਤਮਾ ਨੇ ਇਸ ਦੇਹੀ ਅੰਦਰ ਬੇਅੰਤ ਦਾਤਾ ਰੱਖੀਆਂ ਹਨ। ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ ਹੀ ਆਪਣੇ ਅੰਦਰ ਵੱਸਦੇ ਪ੍ਰਭੂ ਦਾ ਦਰਸ਼ਨ ਸਕਦਾ ਹੈ। ਉਸ ਸਮੇਂ ਹੀ ਮਨੁੱਖ ਨੌ ਗੋਲਕਾਂ ਦੀਆਂ ਵਾਸਨਾਂ ਤੋਂ ਉੱਚਾ ਹੋ ਕੇ ਦਸਵੇ ਦੁਆਰ ਵਿੱਚ ਭਾਵ, ਵਿਚਾਰ ਮੰਡਲ ਵਿੱਚ ਪਹੁੰਚ ਕੇ ਵਿਕਾਰਾਂ ਵੱਲੋਂ ਆਜ਼ਾਦ ਹੋ ਜਾਂਦਾ ਹੈ ਤੇ ਆਪਣੇ ਅੰਦਰ ਇੱਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ। 


 ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ ।। ਪੰਨਾ 695    


ਜਦੋਂ  ਬਚਨ ਇਹ ਸਾਹਮਣੇ ਆਉਦੇ ਨੇ ਮਨ ਦੇ ਅੰਦਰ ਹੈਰਾਨਗੀ ਆ ਜਾਂਦੀ ਹੈ ਕਿ ਇਨਸਾਨ ਦੇ ਅੰਦਰ ਪ੍ਰਭੁ ਨੇ ਇਹ ਕਿਵੇਂ ਸਿਰਜਣਾ ਕੀਤੀ ਹੋਵੇਗੀ। ਇਸ ਸਾਰੀ ਸ੍ਰਿਸ਼ਟੀ ਦੇ ਅੰਦਰ ਮਨੁੱਖ ਇੱਕ ਸ੍ਰੋਮਣੀ, ਸੰਪੂਰਨ, ਅਰਸਫੁੱਲ, ਪ੍ਰਮਾਤਮਾ ਦਾ ਸਰੂਪ, ਰੱਬ ਦਾ ਘਰ, ਬੁੱਧੀ ਦੀ ਚੇਤਨਤਾ, ਸਾਂਤੀ ਦਾ ਸੋਮਾਂ ਹੈ। ਐਵੋਲਿਊਸਨ ਵਾਲੇ ਇਹ ਸਿਧਾਂਤਕ ਤੌਰ ਤੇ ਮੰਨਦੇ ਹਨ ਕਿ 84 ਲੱਖ ਜੋਨੀਆਂ ਵਿੱਚੋਂ ਉਪਰਲੇ ਡੰਡੇ ਤੇ ਹੈ। ਹਰੇਕ ਤਰੱਕੀ ਅੱਗ ਦੀ ਖੋਜ ਤੋਂ ਲੈ ਕੇ ਬ੍ਰਹਿਮੰਡ ਦੀ ਖੋਜ ਦਾ ਸਿਹਰਾ ਮਨੁੱਖ ਦੇ ਸਿਰ ਬੱਝਦਾ ਹੈ। ਇਹ ਮਾਣ ਮਨੁੱਖ ਨੂੰ ਹੀ ਪ੍ਰਾਪਤ ਹੋਇਆ ਹੈ। ਗੁਰਬਾਣੀ ਅੰਦਰ ਸਤਿਗੁਰੂ ਜੀ ਫੁਰਮਾਉਦੇ ਨੇ:- 


 ਅਵਰ ਜੋਨਿ ਤੇਰੀ ਪਨਿਹਾਰੀ ।। ਇਸੁ ਧਰਤੀ ਮਹਿ ਤੇਰੀ ਸਿਕਦਾਰੀ ।। 374      


 ਪ੍ਰਮਾਤਮਾ ਨੇ ਅਨੇਕਾਂ ਜੂਨਾਂ ਪੈਦਾ ਕੀਤੀਆਂ ਹਨ। ਸਾਰੀਆਂ ਜੂਨਾਂ ਤੇਰੀਆਂ ਸੇਵਾ ਵਿੱਚ ਹਾਜ਼ਿਰ ਰਹਿੰਦੀਆਂ ਹਨ। ਇਸ ਧਰਤੀ ਤੇ ਪ੍ਰਭੂ ਨੇ ਐ ਇਨਸਾਨ ਤੈਨੂੰ ਤੇਰੀ ਹੀ ਸਰਦਾਰੀ ਦਿੱਤੀ ਹੋਈ ਹੈ। ਚੌਰਾਸੀ ਲੱਖ ਜੂਨਾਂ ਵਿੱਚੋਂ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ। 


ਲਖ ਚਉਰਾਸੀਹ ਜੋਨਿ ਸਬਾਈ ।। ਮਾਣਸ ਕਉ ਪ੍ਰਭਿ ਦੀਈ ਵਡਿਆਈ ।। ਪੰਨਾ 1075   

   

ਸਾਰੀਆਂ ਚੌਰਾਸੀ ਲੱਖ ਜੂਨਾਂ ਵਿੱਚੋਂ ਪ੍ਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ। ਜੇ ਇਨਸਾਨ ਅੰਦਰ ਦੀ ਰਫਤਾਰ ਠੀਕ ਰੱਖੇ ਤਾਂ ਜੀਵ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਮਿਲਾਪ ਕਰਵਾ ਸਕਦੇ ਹਾਂ। ਜਦੋਂ ਜੀਵ ਆਤਮਾ ਪ੍ਰਮਾਤਮਾ ਨਾਲ ਅਭੇਦ ਹੁੰਦਾ ਹੈ ਉਸ ਸਮੇਂ ਐਸੀ ਅਵਸਥਾ ਬਣ ਜਾਂਦੀ ਹੈ।


 ਤੋਹੀ ਮੋਹੀ ਮੋਹੀ ਤੋਹੀ, ਅੰਤਰੁ ਕੈਸਾ ।। ਕਨਕ ਕਟਿਕ, ਜਲ ਤਰੰਗ ਜੈਸਾ ।। ਪੰਨਾ 93   

  

ਪ੍ਰਮਾਤਮਾ ਦੇ ਨਾਲ ਆਤਮਾ ਦੀ ਇਸ ਤਰ੍ਹਾਂ ਇਕਮਿਕਤਾ ਬਣਦੀ ਹੈ ਜੀਵ ਆਤਮਾ ਦੀ ਪ੍ਰਮਾਤਮਾ ਨੂੰ ਆਖਦੀ ਹੈ ਕਿ ਹੇ ਪ੍ਰਮਾਤਮਾ ਤੇਰੀ ਮੇਰੇ ਨਾਲ ਮੇਰੀ ਤੇਰੇ ਨਾਲ ਮਿਲਾਪ ਦੀ ਅਸਲ ਵਿੱਚ ਅਵਸਥਾ ਇਹੋ ਜਿਹੀ ਹੈ? ਬਣ ਜਾਂਦੀ ਹੈ ਜਿਸ ਤਰ੍ਹਾਂ ਸੋਨੇ ਤੇ ਸੋਨੇ ਦੇ ਕੜਿਆਂ ਦੀ ਜਾਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ । ਤੂੰ ਮੈ, ਮੈ ਤੂੰ ਇੱਕ ਅਵਸਥਾ ਦੇ ਮਾਲਿਕ ਹੋ ਗਏ ਹਾਂ। ਫਿਰ ਜੀਵ ਦੇ ਮਨ ਵਿੱਚ ਪ੍ਰਮਾਤਮਾ ਵੱਸ ਜਾਂਦਾ ਹੈ ਉਸ ਨਾਲ ਮਨ ਅਡੋਲ ਅਵਸਥਾ ਵਿੱਚ ਟਿੱਕ ਜਾਂਦਾ ਹੈ ਤੇ ਨਾਮ ਦੇ ਸੁਆਦ ਵਿੱਚ ਭਿੱਜ ਜਾਂਦਾ ਹੈ ਤੇ ਪ੍ਰਭੂ ਦੇ ਗੁਣ ਚੇਤੇ ਕਰ ਕਰ ਕੇ ਅੰਦਰ ਦੀ ਆਤਮਿਕ ਜੀਵਨ ਅਨੰਦ ਬਣ ਜਾਂਦਾ ਹੈ ਫਿਰ ਅੰਦਰ "ਤੂੰ ਹੀ ਤੂੰ" ਦੀ ਧੁਨਿ ਲੱਗ ਜਾਂਦੀ ਹੈ।


 ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ ।। ਪੰਨਾ 695     


 ਸ੍ਰਿਸ਼ਟੀ ਦੀ ਰਚਨਾ ਇੱਕ ਰਹੱਸ ਹੈ। ਆਦਿ ਕਾਲ ਤੋਂ ਹੀ ਜਗਿਆਸੂਆਂ ਦੇ ਮਨਾਂ ਵਿੱਚ ਇਹ ਸਵਾਲ ਪੈਦਾ ਹੁੰਦੇ ਰਹੇ ਨੇ ਕਿ   


 ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਕੀ ਸੀ?  

 ਕਿਸ ਦੀ ਵਿਉਂਤ ਨਾਲ ਰਚੀ ਗਈ?


ਇਸ ਦੀ ਰਚਨਾ ਦੇ ਲਈ ਹੋਰ ਕਈ  ਸਵਾਲ ਕੀਤੇ ਜਾ ਸਕਦੇ ਨੇ । ਸਮੇਂ ਸਮੇਂ ਤੇ ਆਤਮਵਾਦੀ ਅਤੇ ਵਿਗਿਆਨੀ ਇਹ ਭੇਤ ਖੋਲਣ ਦਾ ਯਤਨ ਕਰਦੇ ਰਹੇ ਹਨ। ਪਰ ਜੋ ਕੁੱਝ ਵੀ ਉਹਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ। ਪ੍ਰੰਤੂ ਗੁਰਮਤਿ ਦੇ ਅੰਦਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਅੰਦਰ ਪੂਰਨ ਤੌਰ ਤੇ ਕਹਿਣ ਦਾ ਯਤਨ ਕੀਤਾ। ਜੋ ਸ੍ਰਿਸ਼ਟੀ ਦਾ ਰਚਣਹਾਰ ਪ੍ਰਮਾਤਮਾ ਸਾਰੇ ਬ੍ਰਹਮੰਡ ਵਿੱਚ ਵਿ ਆਪਕ ਹੈ। ਉਹੀ ਮਨੁੱਖਾ ਸਰੀਰ ਵਿੱਚ ਹੈ, ਜੋ ਮਨੁੱਖ ਆਪਣੇ ਆਪੇ ਖੋਜ ਕਰਦਾ ਹੈ। ਉਹ ਉਸ ਨੂੰ ਲੱਭ ਲੈਂਦਾ ਹੈ, ਜੇ ਸਤਿਗੁਰੂ ਮਿਲ ਪਏ ਤਾਂ ਅੰਦਰ ਹੀ ਦਰਸ਼ਨ ਕਰਾ ਦੇਂਦਾ ਹੈ। ਸਤਿਗੁਰੂ ਜੀ ਨੇ ਸਾਰੇ ਭਾਰਤ ਵਿੱਚ ਇਹੀ ਚਾਨਣ ਫੈਲਾਉਣ ਲਈ ਕਈ ਔਂਕੜ ਸਹਾਰ ਸਹਾਰ ਕੇ ਵੀ ਲੋਕਾਂ ਨੂੰ ਗੁਰਮਤਿ ਦਾ ਗਿਆਨ ਦੇਦਿਆਂ ਹੋਇਆਂ ਕਰਮ-ਕਾਡਾਂ, ਮੂਰਤੀ-ਪੂਜਾ ਦਾ ਖੰਡਨ ਕਰਕੇ ਤੇ ਲੋਕਾਂ ਨੂੰ ਇਹ ਸਮਝਾਇਆ ਕਿ ਮੰਦਰ ਵਿੱਚ ਅਸਥਾਪਨ ਕੀਤੇ ਦੇਵਤੇ ਨੂੰ ਧੂਪ, ਦੀਵੇ ਤੇ ਨਈ ਵੇਦ ਪੱਤ੍ਰ ਆਦਿਕਾਂ ਦੀ ਭੇਟ ਰੱਖ ਕੇ ਪੂਜਣ ਦੇ ਥਾਂ ਸਰੀਰ-ਮੰਦਰ ਵਿੱਚ ਵੱਸਦੇ ਰਾਮ ਨੂੰ ਸਿਮਰੋ। ਜਿਸ ਮਨੁੱਖ ਦੇ ਸਰੀਰ ਵਿੱਚ ਰਾਮ ਦੀ ਯਾਦ ਦੀ ਦੁਹਾਈ ਮੱਚ ਜਾਂਦੀ ਹੈ। ਉਹ ਦੇਸ ਦੇਸਾਂਤਰਾਂ ਦੇ ਤੀਰਥਾਂ ਤੇ ਮੰਦਰਾਂ ਵੱਲ ਭਟਕਣ ਦੇ ਥਾਂ ਰਾਮ ਨੂੰ ਆਪਣੇ ਸਰੀਰ ਵਿੱਚ ਹੀ ਲੱਭ ਲੈਂਦਾ ਹੈ। ਸੋ ਉਸ ਪ੍ਰਭੂ ਨੂੰ ਆਪਣੇ ਸਰੀਰ ਦੇ ਅੰਦਰ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਅਸਲ ਵਿੱਚ ਇਹੀ ਅਸਲ ਦੇਵਤੇ ਦੀ ਭਾਲ ਹੈ। ਇਹੀ ਅਸਲ ਮੰਦਰ ਹੈ, ਇਹੀ ਅਸਲ ਪੂਜਾ ਹੈ। ਪਰ ਉਸ ਪਰਮ-ਤੱਤ ਪ੍ਰਮਾਤਮਾ ਨੂੰ ਨਿਰਾ ਆਪਣੇ ਸਰੀਰ ਵਿੱਚ ਹੀ ਨਾ ਸਮਝ ਰੱਖਣਾ ਉਹ ਤਾਂ ਸਾਰੇ ਬ੍ਰਹਮੰਡ ਵਿੱਚ ਵੀ ਉਹੀ ਵੱਸਦਾ ਹੈ। ਪ੍ਰਮਾਤਮਾ ਦੀ ਯਾਦ, ਸਾਧਾਰਨ ਯਾਦ ਨਹੀਂ ਸਗੋਂ ਪ੍ਰਮਾਤਮਾ ਦੀ ਦੁਹਾਈ ਪ੍ਰਮਾਤਮਾ ਦੀ ਤੀਬਰ ਯਾਦ ਹੈ। ਪ੍ਰਮਾਤਮਾ ਦੀ ਯਾਦ ਹੀ ਅਸਲੀ ਦੇਵ-ਪੂਜਾ ਹੈ। ਉਹ ਪ੍ਰਮਾਤਮਾ ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ, ਸਾਰੀ ਸ੍ਰਿਸ਼ਟੀ ਵਿੱਚ ਵੀ ਵੱਸਦਾ ਹੈ ਤੇ ਸਾਰੀ ਸ੍ਰਿਸ਼ਟੀ ਦਾ ਰਚਣਹਾਰਾ ਕਰਤਾ ਪੁਰਖ ਵਾਹਿਗੁਰੂ ਹੈ। 

  ਮੇਰੈ ਕਰਤੈ ਇਕ ਬਣਤ ਬਣਾਈ।। ਇਸੁ ਦੇਹੀ ਵਿਚਿ ਸਭ ਵਥੁ ਪਾਈ ।। ਪੰਨ 1064  


 ਮੇਰੇ ਕਰਤਾਰ ਨੇ ਇਹ ਇੱਕ ਅਜੀਬ ਬਣਤਰ ਬਣਾ ਦਿੱਤੀ ਹੈ। ਉਸ ਨੇ ਮਨੁੱਖ ਦੇ ਸਰੀਰ ਵਿੱਚ ਹੀ ਉਸ ਦੇ ਆਤਮਿਕ ਜੀਵਨ ਦੀ ਸਾਰੀ ਰਾਸਿ-ਪੂੰਜੀ ਪਾ ਰੱਖੀ ਹੈ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ 


ਇਸ ਮਨੁੱਖ ਵਿੱਚ ਪੂਰਾ ਬ੍ਰਹਿਮੰਡ ਕਿਵੇ ਇਸ ਦੇਹੀ ਦੇ ਅੰਦਰ  ਪਾਇਆ?  

 ਇਸ ਦੇਹੀ ਨੂੰ ਕਿਵੇ ਪੈਦਾ ਕੀਤਾ?    

 ਇਸ ਦੇਹੀ ਦੀ ਬਣਤਰ ਕਿਵੇਂ ਬਣਾਈ?

ਕਿ ਇਸ ਦੇਹੀ ਦੇ ਅੰਦਰ ਕੀ ਪਾਇਆ ਹੈ? 

  

ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਰਚਨਾ ਦੀ ਸੁਰੂਆਤ ਤੋਂ ਗੱਲ ਅਰੰਭ ਕੀਤੀ ਕਿ- 

ਅਰਬਦ ਨਰਬਦ ਧੁੰਧੂਕਾਰਾ ।। ਧਰਣਿ ਨ ਗਗਨਾ ਹੁਕਮੁ ਅਪਾਰਾ   ।। 

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ।।1।।  

ਖਾਣੀ ਨ ਬਾਣੀ ਪਉਣ ਨ ਪਾਣੀ || ਓਪਤਿ ਖਪਤਿ ਨ ਆਵਣ ਜਾਣੀ ।।  

 ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ।।2।। 1035   

ਇਸ ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਾਲਾਂ ਦਾ ਸਮਾਂ ਜਿਸ ਦੀ ਗਿਣਤੀ ਦੇ ਵਾਸਤੇ ਅਰਬਦ ਨਰਬਦ ਲਫ਼ਜ਼ ਵੀ ਨਹੀਂ ਵਰਤੇ ਜਾ ਸਕਦੇ ਕਿਉਕਿ ਕੋਈ ਗਿਣਤੀ ਨਹੀਂ ਕਹਿ ਸਕਦੇ। ਐਸੀ ਘੁੱਪ ਹਨੇਰੇ ਦੀ ਹਾਲਤ ਸੀ ਭਾਵ, ਅਜਿਹੀ ਹਾਲਤ ਸੀ ਜਿਸ ਦੀ ਬਾਬਤ ਕੁੱਝ ਵੀ ਦੱਸਿਆ ਨਹੀਂ ਜਾ ਸਕਦਾ। ਉਸ ਸਮੇਂ ਨਾ ਹੀ ਧਰਤੀ ਸੀ ਨਾ ਹੀ ਆਕਾਸ਼ ਸੀ ਅਤੇ ਨਾ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਉਸ ਸਮੇਂ ਨਾ ਹੀ ਦਿਨ ਸੀ ਨਾ ਹੀ ਰਾਤ ਸੀ, ਨਾ ਹੀ ਚੰਦ ਸੀ ਨਾ ਹੀ ਸੂਰਜ ਸੀ। ਉਸ ਸਮੇਂ ਪ੍ਰਮਾਤਮਾ ਆਪਣੇ ਆਪ ਵਿੱਚ ਹੀ ਮਾਨੋ ਐਸੀ ਸਮਾਧੀ ਲਾਈ ਬੈਠਾ ਸੀ ਜਿਸ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ । ਉਸ ਸਮੇਂ ਨਾ ਹੀ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾ ਹੀ ਜੀਵਾਂ ਦੀਆਂ ਬਾਣੀਆਂ ਸਨ। ਉਸ ਸਮੇਂ ਨਾ ਹੀ ਹਵਾ ਸੀ। ਨਾ ਹੀ ਪਾਣੀ ਸੀ, ਨਾ ਹੀ ਉਤਪੱਤੀ ਸੀ। ਨਾ ਹੀ ਪਰਲੌ ਸੀ। ਨਾ ਹੀ ਜੰਮਣ ਸੀ ਨਾ ਹੀ ਮਰਨ ਸੀ। ਉਸ ਸਮੇਂ ਨਾ ਹੀ ਧਰਤੀ ਦੇ ਨੌ ਖੰਡ ਸਨ। ਨਾ ਹੀ ਪਾਤਾਲ ਸੀ, ਨਾ ਹੀ ਸੱਤ ਸਮੁੰਦਰ ਸਨ ਤੇ ਨਾ ਹੀ ਨਦੀਆਂ ਵਿੱਚ ਪਾਣੀ ਵਹਿ ਰਿਹਾ ਸੀ ।


ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ।।   

ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ    ।।  551

ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਰਚੀ ਉਸ ਸਮੇਂ ਉਸ ਨੇ ਕਿਸੇ ਦੂਸਰੇ ਕਿਸੇ ਵੀ ਸੇਵਕ ਕੋਲੋਂ ਸਲਾਹ ਨਹੀਂ ਲਈ ਸੀ ਕਿਉਕਿ ਉਸ ਸਮੇਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ ਤਾਂ ਕਿਸੇ ਨੇ ਕਿਸੇ ਪਾਸੋਂ ਸਲਾਹ ਲੈਣਾ ਕੀ ਸੀ ਤੇ ਕਿਸ ਨੇ ਸਲਾਹ ਦੇਣੀ ਸੀ ? ਕੋਈ ਐਸਾ ਹੈ ਹੀ ਨਹੀਂ ਸੀ ਜੋ ਕਿ ਪ੍ਰਮਾਤਮਾ ਨੂੰ ਸਲਾਹ ਦੇ ਸਕੇ। 

 ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ।।   

 ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ।।ਪੰਨਾ 19   

  

ਗੁਰੂ ਨਾਨਕ ਦੇਵ ਜੀ ਫੁਰਮਾਉਣ ਲੱਗੇ ਕਿ ਉਸ ਪ੍ਰਮਾਤਮਾ ਤੋਂ ਸੂਖਮ ਤੱਤ ਪਵਣ ਹਵਾ, ਵਾਯੂ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਪਾਣੀ ਤੋਂ ਸਾਰਾ ਜਗਤ ਰਚਿਆ ਗਿਆ ਤੇ ਇਸ ਰਚੇ ਹੋਏ ਸਾਰੇ ਸੰਸਾਰ ਦੇ ਹਰੇਕ ਘਟਿ ਹਿਰਦਾ ਵਿੱਚ ਪ੍ਰਮਾਤਮਾ ਦੀ ਜੋਤਿ ਸਮਾਈ ਹੋਈ ਹੈ। ਇਸ ਜਗਤ ਦੀ ਰਚਨਾ ਬਾਰੇ ਕੋਈ ਸਪੱਸ਼ਟ ਤੌਰ ਤੇ ਕੋਈ ਕੁੱਝ ਨਹੀਂ ਕਹਿ ਸਕਦਾ। ਕਿਉਕਿ:- 

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ।। 

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ।।    


ਜਦੋਂ ਇਸ ਜਗਤ ਦੀ ਰਚਨਾ ਹੋਈ ਸੀ ਉਸ ਸਮਾਂ ਕਿਹੜਾ ਉਹ ਵੇਲਾ ਤੇ ਵਕਤ ਸੀ? ਕਿਹੜੀ ਤਾਰੀਖ ਸੀ? ਕਿਹੜਾ ਦਿਨ ਸੀ ? ਕਿਹੜੀਆਂ ਉਹ ਰੁੱਤਾਂ ਸਨ? ਅਤੇ ਕਿਹੜਾ ਉਹ ਮਹੀਨਾ ਸੀ? ਜਦੋਂ ਇਹ ਸੰਸਾਰ ਬਣਿਆ ਸੀ?  

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ।।  

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ||

ਜਦੋ ਇਹ ਸੰਸਾਰ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਲੱਗਾ। ਨਹੀਂ ਤਾਂ ਇਸ ਮਜ਼ਮੂਨ ਵਿਸ਼ੇ ਉੱਤੇ ਵੀ ਇੱਕ ਹੋਰ ਪੁਰਾਣ ਲਿਖ ਦੇਣਾ ਸੀ । ਉਸ ਸਮੇਂ ਦੀ ਕਾਜ਼ੀਆਂ ਨੂੰ ਵੀ ਖ਼ਬਰ ਨਾ ਲੱਗ ਸਕੀ ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖਿਆ ਸੀ। ਇੱਕ ਕੁਰਾਨ ਹੋਰ ਲਿਖ ਦੇਣੀ ਸੀ। 

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ।।  

 ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ।।   

      

   ਜਦੋਂ ਜਗਤ ਬਣਿਆ ਸੀ ਉਸ ਸਮੇਂ ਕਿਹੜੀ ਤਾਰੀਖ ਸੀ, ਉਹ ਕਿਹੜਾ ਵਾਰ ਸੀ, ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ ਦੱਸ ਨਹੀਂ ਸਕਦਾ ਕਿ ਉਸ ਸਮੇਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜਿਸ ਸਮੇਂ ਸਿਰਜਣਹਾਰ ਨੇ ਇਸ ਜਗਤ ਨੂੰ ਪੈਦਾ ਕੀਤਾ ਹੈ। ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਚਿਆ। ਕਿਸ ਤਰ੍ਹਾਂ ਕੀਤੀ। ਇਹ ਸਭ ਪ੍ਰਮਾਤਮਾ ਦੇ ਹੁਕਮ ਵਿੱਚ ਹੋਇਆ। 

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ।। ਪੰਨਾ 1

ਅਨਿਕ ਬਿਸਥਾਰ ਏਕ ਤੇ ਭਏ ।। ਪੰਨਾ 289  


 ਇੱਕ ਪ੍ਰਭੂ ਨੇ ਹੀ ਜਗਤ ਅਨੇਕਾਂ ਖਿਲਾਰੇ ਇੱਕ ਪ੍ਰਭੂ ਤੋਂ ਹੀ ਹੋਏ ਹਨ। ਇਹ ਸਾਰਾ ਪਸਾਰਾ ਇੱਕ ਪ੍ਰਮਾਤਮਾ ਨੇ ਹੀ ਪਸਾਰਿਆ ਹੈ। ਇਹ ਮਨੁੱਖ ਦੇ ਮਨ ਤੇ ਸਰੀਰ ਵਿੱਚ ਇੱਕ ਪ੍ਰਭੂ ਹੀ ਪਰੋਇਆ ਹੋਇਆ ਹੈ। ਲੇਕਿਨ ਕੋਈ ਵੀ ਜੀਵ ਪ੍ਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ ।  

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ।। ਪੰਨਾ 276            

ਇਸ ਸਾਰੇ ਜਗਤ ਨੂੰ ਬਣਾਉਣ ਵਾਲਾ ਇੱਕ ਅਕਾਲ ਪੁਰਖ ਹੀ ਹੈ। ਕੋਈ ਦੂਜਾ ਨਹੀਂ ਹੈ। ਫਿਰ ਇਸ ਸੰਸਾਰ ਅੰਦਰ ਪੈਦਾ ਕੀ-ਕੀ ਕੀਤਾ? ਕਿਸ ਰੂਪ ਵਿੱਚ ਪੈਦਾ ਕੀਤਾ?   ਆਪੇ ਪੇਡੁ ਬਿਸਥਾਰੀ ਸਾਖ ।। ਅਪਨੀ ਖੇਤੀ ਆਪੇ ਰਾਖ ।।1।।   

ਜਤ ਕਤ ਪੇਖਉ ਏਕੈ ਓਹੀ ।। ਘਟ ਘਟ ਅੰਤਰਿ ਆਪੇ ਸੋਈ ।।1॥  ਰਹਾਉ ॥  

ਆਪੇ ਸੂਰੁ ਕਿਰਣਿ ਬਿਸਥਾਰੁ ॥  ਸੋਈ ਗੁਪਤੁ ਸੋਈ ਆਕਾਰੁ॥ 2॥ 

ਸਰਗੁਣ ਨਿਰਗੁਣ ਥਾਪੈ ਨਾਉ ॥  ਦੁਹ ਮਿਲਿ ਏਕੈ ਕੀਨੋ ਠਾਉ ॥ 3॥     

ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ॥ ਅਨਦ ਰੂਪੁ ਸਭੁ ਨੈਨ ਅਲੋਇਆ॥ 387    


 ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਜੇ ਮੇਰੇ ਕੋਲੋਂ ਪੁੱਛਣਾ ਚਾਹੁੰਦੇ ਹੋ ਕਿ ਕਿਵੇਂ ਪ੍ਰਮਾਤਮਾ ਨੇ ਪਸਾਰਾ ਪਸਾਰਿਆ ਹੈ? ਜਦੋਂ ਦਾ ਪ੍ਰਮਾਤਮਾ ਦੇ ਨਾਲ ਮਿਲਾਪ ਹੋਇਆ ਹੈ ਉਸ ਸਮੇਂ ਤੋਂ ਬਾਆਦ ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪ੍ਰਮਾਤਮਾ ਹੀ ਦਿੱਸਦਾ ਹੈ, ਉਹ ਪ੍ਰਮਾਤਮਾ ਆਪ ਹੀ ਹਰੇਕ ਸਰੀਰਾਂ ਵਿੱਚ ਵੱਸ ਰਿਹਾ ਹੈ। ਇਹ ਜਗਤ ਸਾਰਾ ਇਵੇਂ ਹੈ ਜਿਵੇਂ ਮਾਨੋ ਇੱਕ ਵੱਡੇ ਖਿਲਾਰਅਕਾਰ ਵਾਲਾ ਰੁੱਖ ਹੈ ਪ੍ਰਮਾਤਮਾ ਆਪ ਹੀ ਇਸ ਜਗਤ ਰੂਪੀ ਰੁੱਖ ਨੂੰ ਸਹਾਰਾ ਦੇਣ ਵਾਲਾ ਵੱਡਾ ਤਨਾ ਵੀ ਆਪ ਹੀ ਹੈ। ਜਗਤ-ਪਸਾਰਾ ਉਸ ਰੁੱਖ ਦੀਆਂ ਟਹਿਣੀਆਂ ਦਾ ਖਿਲਾਰ ਖਿਲਰਿਆ ਹੋਇਆ ਹੈ।ਇਹ ਜਗਤ ਪ੍ਰਮਾਤਮਾ ਦਾ ਬੀਜਿਆ ਹੋਈ ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ। ਪ੍ਰਮਾਤਮਾ ਆਪ ਹੀ ਸੂਰਜ ਹੈ ਅਤੇ ਇਹ ਜਗਤ, ਮਾਨੋ, ਉਸ ਦੀਆਂ  ਕਿਰਨਾਂ ਦਾ ਖਿਲਾਰਾ ਹੈ, ਉਹ ਆਪ ਹੀ ਅਦ੍ਰਿਸ਼ਟ ਰੂਪ ਵਿੱਚ ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ।ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ ।ਦੋਹਾਂ ਵਿੱਚ ਫ਼ਰਕ ਨਾਮ-ਮਾਤਰ ਹੀ ਹੈ।ਕਹਿਣ ਨੂੰ ਹੀ ਹੈ, ਇਹਨਾਂ ਦੋਹਾਂ ਰੂਪਾਂ ਨੇ ਮਿਲ ਕੇ ਇੱਕ ਪ੍ਰਮਾਤਮਾ ਵਿੱਚ ਹੀ ਟਿਕਾਣਾ ਬਣਾਇਆ ਹੋਇਆ ਹੈ ।ਇਹਨਾਂ ਦੋਹਾਂ ਦਾ ਟਿਕਾਣਾ ਪ੍ਰਮਾਤਮਾ ਆਪ ਹੀ ਹੈ। ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਤੇ ਡਰ ਦੂਰ ਕਰ ਦਿੱਤਾ ਉਸ ਨੇ ਹਰ ਥਾਂ ਉਸ ਪ੍ਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ।ਜੋ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ ।    

ਮਨੁੱਖਾ ਦੇਹੀ ਕਿਵੇਂ ਇਹਨਾਂ ਸਭ ਤੋਂ ਉਤੱਮ ਹੈ?   

ਕਈ ਜਨਮ ਭਏ ਕੀਟ ਪਤੰਗਾ ॥  ਕਈ ਜਨਮ ਗਜ ਮੀਨ ਕੁਰੰਗਾ ॥        

ਕਈ ਜਨਮ ਪੰਖੀ ਸਰਪ ਹੋਇਓ ॥  ਕਈ ਜਨਮ ਹੈਵਰ ਬ੍ਰਿਖ ਜੋਇਓ ॥ 1॥  

ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ  ॥   

ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ।। 176


 ਪ੍ਰਮਾਤਮਾ ਨੇ ਸਭ ਕੁੱਝ ਪੈਦਾ ਕੀਤਾ ਹੈ ਉਸਨੇ ਜੀਵ ਆਤਮਾ ਨੂੰ ਕਈ ਜਨਮਾਂ ਵਿੱਚ ਕੀੜੇ ਪਤੰਗੇ ਬਣਨਾ ਪੈ ਰਿਹਾ, ਕਈ ਜਨਮਾਂ ਵਿੱਚ ਹਾਥੀ,ਮੱਛ,ਹਿਰਨ ਬਣਦਾ ਰਿਹਾ । ਕਈ ਜਨਮਾਂ ਵਿੱਚ ਤੂੰ ਪੰਛੀ ਤੇ ਸੱਪ ਬਣਿਆ,ਕਈ ਜਨਮਾਂ ਵਿੱਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ। ਕਈ ਜਨਮਾਂ ਵਿੱਚ ਤੈਨੂੰ ਪੱਥਰ ਚਟਾਨਾਂ ਬਣਾਇਆ ਗਿਆ ਹੈ, ਕਈ ਜਨਮਾਂ ਵਿੱਚ ਤੇਰੀ ਮਾਂ ਦਾ ਗਰਭ ਹੀ ਮਰਦਾ ਰਿਹਾ । ਕਈ ਜਨਮਾਂ ਵਿੱਚ ਤੈਨੂੰ ਵੱਖ-ਵੱਖ ਕਿਸਮਾਂ ਦਾ ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ ਇਸ ਤਰ੍ਹਾਂ ਚੌਰਾਸੀ ਲੱਖ ਜੂਨਾਂ ਵਿੱਚ ਜੀਵਾਂ ਨੂੰ ਪ੍ਰਮਾਤਮਾ ਭਵਾਇਆ ਹੋਇਆ ਹੈ


 ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥

ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥ 2॥  ਪੰਨਾ 631  


ਹੇ ਜੀਵ! ਤੂੰ ਕਈ ਜੁੱਗ ਤੋਂ (ਜੂਨਾਂ ਵਿੱਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ । ਹੁਣ ਤੈਨੂੰ ਮਨੁੱਖਾ ਸਰੀਰ ਲੱਭਾ ਹੈ । ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਆਖਦੇ ਨੇ ਕਿ ਹੇ ਭਾਈ ! ਪ੍ਰਮਾਤਮਾ ਨੂੰ ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ ?ਫਫਾ ਫਿਰਤ ਫਿਰਤ ਤੂ ਆਇਆ ॥  ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥                      

ਫਿਰਿ ਇਆ ਅਉਸਰੁ ਚਰੈ ਨ ਹਾਥਾ ।। ਨਾਮੁ ਜਪਹੁ ਤਉ ਕਟੀਅਹਿ   ਫਾਸਾ॥  

ਫਿਰਿ ਫਿਰਿ ਆਵਨ ਜਾਨੁ ਨ ਹੋਈ ॥  ਏਕਹਿ ਏਕ ਜਪਹੁ ਜਪੁ ਸੋਈ || 

 ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ਮੇਲਿ ਲੇਹੁ ਨਾਨਕ ਬੇਚਾਰੇ ॥ 38॥  258  


ਐ ਜੀਵ ਤੈਨੂੰ ਅਨੇਕਾਂ ਜੂਨਾਂ ਵਿੱਚੋਂ ਭਟਕਣ ਤੋਂ ਬਾਅਦ ਮਨੁੱਖਾ ਜੀਵਨ ਵਿੱਚ ਤੂੰ ਆਇਆ ਹੈ,ਹੁਣ ਤੈਨੂੰ ਸੰਸਾਰ ਵਿੱਚ ਇਹ ਮਨੁੱਖਾ ਜਨਮ ਮਿਲਿਆ ਹੈ ,ਜੋ ਬੜੀ ਮੁਸ਼ਕਿਲ ਨਾਲ ਹੀ ਮਿਲਿਆ ਕਰਦਾ ਹੈ । ਜੇ ਤੂੰ ਹੁਣ ਵੀ ਵਿਕਾਰਾਂ ਦੇ ਬੰਧਨਾਂ ਵਿੱਚ ਹੀ ਫਸਿਆ ਰਿਹਾ ਤਾਂ ਅਜਿਹਾ  ਸੋਹਣਾ ਮੌਕਾ ਫਿਰ ਨਹੀਂ ਮਿਲੇਗਾ । ਹੇ ਜੀਵ ! ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ । ਕੇਵਲ ਇੱਕ ਪ੍ਰਮਾਤਮਾ ਦਾ ਜਾਪ ਕਰਿਆ ਕਰ, ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਇਗਾ। ਗੁਰੂ ਨਾਨਕ ਜੀ ਕਹਿਣ ਲੱਗੇ  ਕਿ ਐ ਜੀਵ ਪ੍ਰਭੂ ਅੱਗੇ ਅਰਦਾਸ ਕਰਿਆ ਕਰ ਕਿ ਹੇ ਸਿਰਜਣਹਾਰ ਪ੍ਰਭੂ ਪ੍ਰਮਾਤਮਾ ਜੀ ! ਇਸ ਮਾਇਆ ਵਿੱਚ ਫਸੇ ਜੀਵ ਦੇ ਵੱਸ ਦੀ ਕੋਈ ਗੱਲ ਨਹੀਂ, ਤੂੰ ਆਪ ਕ੍ਰਿਪਾ ਕਰ ਤੇ ਇਸ ਵਿਚਾਰੇ ਜੀਵ ਨੂੰ ਆਪਣੇ ਚਰਨਾਂ ਵਿੱਚ ਜੋੜ ਲੈ ।  


ਚੌਰਾਸੀਹ ਲੱਖ ਜੋਨ ਵਿੱਚ ਉਤੱਮ ਜਨਮ ਸੁ ਮਾਣਸ ਦੇਹੀ॥ ਵ-1,ਪ-3 ਭਾ.ਗੁ 


ਚੌਰਾਸੀ ਲੱਖ ਜੂਨਾਂ ਤੋਂ ਬਾਦ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ।ਹੁਣ ਮਨ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹ ਦੇਹੀ ਮਿਲੀ ਕਿਵੇਂ? ਅਤੇ ਕਿਸ ਕੰਮ ਲਈ ਇਹ ਜੀਵਨ ਮਿਲਿਆ ਹੈ?   ਗੁਰੂ ਪਾਤਸ਼ਾਹ ਜਵਾਬ ਦੀ ਬਖਸ਼ਿਸ ਕਰਨ ਲੱਗੇ ਕਿ-  


  ਗੁਰ ਸੇਵਾ ਤੇ, ਭਗਤਿ ਕਮਾਈ ॥  ਤਬ ਇਹ ਮਾਨਸ ਦੇਹੀ ਪਾਈ ॥ 

  ਇਸ ਦੇਹੀ ਕਉ ਸਿਮਰਹਿ ਦੇਵ ।।ਸੋ ਦੇਹੀ ਭਜੁ ਹਰਿ ਕੀ ਸੇਵ ॥ 1॥  1159  


 ਸਤਿਗੁਰੂ ਕਹਿਣ ਲੱਗੇ ਕਿ ਐ ਜੀਵ ਪੂਰਬਲੇ ਜਨਮਾਂ ਕੀਤੀ ਹੋਈ ਸੇਵਾ ਅਤੇ ਸਿਮਰਨ ਦੇ ਸਦਕਾ ਹੀ ਇਹ ਮਨੁੱਖਾ ਜੀਵਨ ਤੈਨੂੰ ਪ੍ਰਾਪਤ ਹੋਇਆ ਹੈ। ਇਸ ਸਰੀਰ ਦੀ ਪ੍ਰਾਪਤੀ ਦੇ ਲਈ ਤਾਂ ਦੇਵਤੇ ਵੀ ਤਰਸਦੇ ਹਨ ਕਿ ਸਾਨੂੰ ਵੀ ਇਹ ਉੱਤਮ ਦੇਹੀ ਦੀ ਪ੍ਰਾਪਤ ਹੋ ਜਾਵੇ ਕਿਉਂਕਿ ਇਸ ਸਰੀਰ ਦੀ ਪ੍ਰਾਪਤੀ ਰਾਹੀਂ ਪ੍ਰਮਾਤਮਾ ਨੂੰ ਸਿਮਰਕੇ ਹੀ ਉਸਨੂੰ ਮਿਲਿਆ ਜਾ ਸਕਦਾ ਹੈ।   ਹੁਣ ਜੀਵ ਸਰੀਰ ਦੀ ਸੁਰੂਆਤ ਕਿਵੇਂ ਹੋਈ?  


ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ।। ਪੰਨਾ 1013     


  ਮਾਂ ਅਤੇ ਪਿਉ ਦੇ ਸਰੀਰਕ ਸੰਜੋਗ,ਸਬੰਧ ਦੇ ਰਾਹੀਂ ਪ੍ਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਖੂਨ ਅਤੇ ਪਿਉ ਦਾ ਵੀਰਜ ਦੇ ਮਿਲਣ ਤੇ ਪ੍ਰਮਾਤਮਾ ਨੇ ਜੀਵ ਦਾ ਸਰੀਰ ਦੀ ਉਤੱਪਤੀ ਕਰਦਾ ਹੈ


ਬਿੰਦੁ ਤੇ ਜਿਨਿ ਪਿੰਡੁ ਕੀਆ, ਅਗਨਿ ਕੁੰਡ ਰਹਾਇਆ ॥ 

ਦਸ ਮਾਸ ਮਾਤਾ ਉਦਰਿ ਰਾਖਿਆ, ਬਹੁਰਿ ਲਾਗੀ ਮਾਇਆ ॥ 1॥  ਪੰਨਾ 481   

ਜਿਸ ਪ੍ਰਮਾਤਮਾ ਨੇ ਪਿਤਾ ਦੀ ਇੱਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ ਤੇ ਮਾਂ ਦੇ ਗਰਭ ਪੇਟ ਦੀ ਅੱਗ ਦੇ ਕੁੰਡ ਵਿੱਚ ਤੈਨੂੰ ਬਚਾਈ ਰੱਖਿਆ,ਦਸ ਮਹੀਨੇ ਮਾਂ ਦੇ ਪੇਟ ਵਿੱਚ ਤੇਰੀ ਰੱਖਿਆ ਕੀਤੀ,ਉਸ ਨੂੰ ਵਿਸਾਰ ਕੇ ਜਗਤ ਵਿੱਚ ਜਨਮ ਲਿਆ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ


ਮਾਤ ਪਿਤਾ ਮਿਲਿ ਨਿੰਮਿਆ ਆਸਾਵੰਤੀ ਉਦਰੁ ਮਝਾਰੇ॥  ਵਾ-37,ਪਉੜੀ-10      

ਮਾਤ ਗਰਭ ਮਹਿ ਰਾਖਿ ਨਿਵਾਜਿਆ ॥  ਪੰਨਾ 1086    

ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥  ਪਉਣੁ ਪਾਣੀ ਅਗਨੀ ਮਿਲਿ ਜੀਆ॥  ਪੰਨਾ 1026 

  ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ ਮਨੁੱਖਾ ਸਰੀਰ ਬਣਾ ਦਿੱਤਾ। ਹਵਾ ਪਾਣੀ ਅੱਗ ਆਦਿਕ ਤੱਤਾਂ ਨੇ ਮਿਲ ਕੇ ਜੀਵ ਬਣਾ ਦਿੱਤੇ । 

 ਸਤਿਗੁਰ ਸਾਚੈ ਦੀਆ ਭੇਜਿ ॥  ਚਿਰੁਜੀਵਨੁ ਉਪਜਿਆ ਸੰਜੋਗਿ ॥ 

ਉਦਰੈ ਮਾਹਿ ਆਇ ਕੀਆ ਨਿਵਾਸੁ ॥  ਮਾਤਾ ਕੈ ਮਨਿ ਬਹੁਤੁ ਬਿਗਾਸੁ ॥ 1॥  ਪੰਨਾ   396  


ਐ ਜੀਵ ਤੈਨੂੰ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੇ ਇਸ ਸੰਸਾਰ ਵਿੱਚ ਭੇਜਿਆ ਹੈ। ਜੀਵ ਦਾ ਜੋ ਲੰਬੇ ਸਮੇਂ ਤੋਂ ਜੋ ਸੰਬੰਧ ਬਣਿਆ ਸੀ ਉਸ ਸੰਬੰਧ ਦੇ ਰਾਹੀਂ।ਉਸ ਦੀ ਕ੍ਰਿਪਾ ਬਰਕਤਿ ਨਾਲ ਜਦੋਂ ਮਾਂ ਦੇ ਪੇਟ ਵਿੱਚ ਬੱਚੇ ਦੇ ਰੂਪ ਵਿੱਚ ਆਣ ਕੇ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿੱਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ । 


ਪਹਿਲੈ ਪਹਿਰੈ ਰੈਣਿ ਕੇ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥  74 


ਪ੍ਰਮਾਤਮਾ ਨੇ ਜੀਵਨ ਦੀ ਸੁਰੂਆਤ ਕਰਦਿਆਂ ਆਪਣੇ ਹੁਕਮ ਅਨੁਸਾਰ ਜ਼ਿੰਦਗੀ ਰੂਪੀ ਰਾਤ ਦੇ ਪਹਿਲੇ ਪਹਿਰ ਮਾਂ ਦੇ ਪੇਟ ਵਿੱਚ ਆ ਨਿਵਾਸ ਲਈ ਭੇਜਿਆ।


ਜਨਨੀ ਕੇਰੇ ਉਦਰ ਉਦਕ ਮਹਿ, ਪਿੰਡੁ ਕੀਆ ਦਸ ਦੁਆਰਾ ॥  ਪੰਨਾ  488   


 ਮਾਂ ਦੇ ਪੇਟ ਦੇ ਜਲ ਵਿੱਚ ਉਸ ਪ੍ਰਭੂ ਨੇ ਸਾਡਾ ਦਸ ਦੁਆਰਾਂ ਵਾਲਾ ਸਰੀਰ ਬਣਾ ਦਿੱਤਾ। ਖੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿੱਚ ਉਹ ਸਾਡੀ ਰੱਖਿਆ ਕਰਦਾ ਹੈ।     


ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ || ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ॥ 1071    


 ਉਸ ਪ੍ਰਮਾਤਮਾ ਨੇ ਮਾਂ ਦੇ ਪੇਟ ਵਿੱਚ ਤੇਰੀ ਪ੍ਰਤਿਪਾਲਣਾ ਕੀਤੀ, ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਰਿਹਾ ਅਤੇ ਪ੍ਰਮਾਤਮਾ ਨੇ ਤੇਰੀ ਸੰਭਾਲ ਕੀਤੀ।    ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥  ਮਿਟਿਆ ਸੋਗੁ ਮਹਾ ਅਨੰਦੁ ਥੀਆ ॥  396   

  ਇਸੁ ਪਾਨੀ ਤੇ ਜਿਨਿ ਤੂ ਘਰਿਆ ॥   ਮਾਟੀ ਕਾ ਲੇ ਦੇਹੁਰਾ ਕਰਿਆ ||

  ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥  ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥ 913   

   

 ਐ ਜੀਵ ਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ, ਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ, ਜਿਸ ਪ੍ਰਭੂ ਨੇ ਬੁੱਧੀ, ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ ਤੈਨੂੰ ਮਾਂ ਦੇ ਪੇਟ ਵਿੱਚ ਸਹੀ ਸਲਾਮਤ ਰੱਖਿਆ ਕੀਤੀ।  


 ਇਸ ਦੇਹੀ ਦੇ ਅੰਦਰ ਕੌਣ ਰਹਿੰਦਾ ਹੈ ਜੋ ਇਸ ਨੂੰ ਚਲਾਉਦਾ ਹੈ ?   


ਇਆ ਮੰਦਰ ਮਹਿ ਕੌਨ ਬਸਾਈ॥ " (871)        ਗੁਰੂ ਅਮਰਦਾਸ ਜੀ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਦੇਹੀ ਵਿੱਚ ਕੌਣ ਰਹਿੰਦਾ ਹੈ ਜਿਸ ਨਾਲ ਇਹ ਦੇਹੀ ਚਲਦੀ ਹੈ।  


ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ।।   

ਹਰਿ ਜੋਤਿ ਰਖੀ ਤੁਧੁ ਵਿਚਿ, ਤਾ ਤੂ ਜਗ ਮਹਿ ਆਇਆ ॥       

ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ 

ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥   

 ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥  921  


ਗੁਰੂ ਅਮਰਦਾਸ ਜੀ ਨੇ ਸਪੱਸ਼ਟ ਕਰ ਦਿੱਤਾ ਕਿ ਐ ਜੀਵ ਇਹ ਜੋ ਤੈਨੂੰ ਸਰੀਰ ਮਿਲਿਆ ਹੈ ਇਹ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਹੀ ਤੂੰ ਜਗਤ ਵਿੱਚ ਆਇਆ ਹੈ ਉਸ ਸਮੇਂ ਤੇਰੀ ਆਮਦ ਹੋਈ ਜਦੋਂ ਪ੍ਰਮਾਤਮਾ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ । ਇਹ ਯਕੀਨ ਜਾਣ ਕਿ ਜਦੋਂ ਪ੍ਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ ਤਾਂ ਤੂੰ ਜਗਤ ਵਿੱਚ ਜਨਮ ਲਿਆ। ਜਿਹੜਾ ਪ੍ਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿੱਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ ।ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁੱਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ। ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇੱਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ ਮਦਾਰੀ ਦਾ ਇੱਕ ਤਮਾਸ਼ਾ ਹੀ ਦਿੱਸ ਪੈਂਦਾ ਹੈ। ਸਦਾ-ਥਿਰ ਰਹਿਣ ਵਾਲਾ ਆਤਮਿਕ ਆਨੰਦ ਇਸ ਵਿੱਚ ਨਹੀਂ ਹੋ ਸਕਦਾ। ਨਾਨਕ ਆਖਦਾ ਹੈ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿੱਚ ਜਨਮਿਆ ਲਿਆ।     

                                


ਪ੍ਰਮਾਤਮਾ ਨੇ ਸਰੀਰ ਦੇ ਮੁੱਖ 4  ਪਹਿਲੂਆਂ ਵਿੱਚ ਵੰਡਿਆ    

  


1.ਸਰੀਰ,
2.ਆਤਮਾ,
3. ਮਨ,
4. ਹਿਰਦਾ

Have something to say? Post your comment