News

ਗੁਰਦੁਆਰਾ ਮਨਹਾਈਮ ਅਤੇ ਓਫਨਵਾਖ ਵਿਖੇ ਸ. ਜਸਪਾਲ ਸਿੰਘ ਹੇਰਾਂ ਤੇ ਜਗਰੂਪ ਸਿੰਘ ਜਰਖੜ ਦਾ ਸੰਗਤਾਂ ਨੇ ਕੀਤਾ ਵਿਸ਼ੇਸ਼ ਸਨਮਾਨ

November 18, 2018 12:21 AM

ਗੁਰਦੁਆਰਾ ਮਨਹਾਈਮ ਅਤੇ ਓਫਨਵਾਖ ਵਿਖੇ ਸ. ਜਸਪਾਲ ਸਿੰਘ ਹੇਰਾਂ ਤੇ ਜਗਰੂਪ ਸਿੰਘ ਜਰਖੜ ਦਾ ਸੰਗਤਾਂ ਨੇ ਕੀਤਾ ਵਿਸ਼ੇਸ਼ ਸਨਮਾਨ
ਪੰਜਾਬ 'ਚ ਊੜਾ ਤੇ ਜੂੜਾ ਨੂੰ ਸੰਭਾਲਣ ਦੀ ਵੱਡੀ ਲੋੜ - ਹੇਰਾਂ

ਜਰਮਨੀ - ਪਹਿਰੇਦਾਰ ਗਰੁੱਪ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਤੇ ਖੇਡ ਲੇਖਕ ਜਗਰੂਪ ਸਿੰਘ ਜਰਖੜ, ਜੋ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫੌਜੀਆਂ ਦੇ ਸਮਾਗਮ 'ਚ ਹਿੱਸਾ ਲੈਣ ਲਈ ਯੂਰਪ ਦੇ ਦੌਰੇ 'ਤੇ ਗਏ ਹਨ। ਉਨ੍ਹਾਂ ਦਾ ਬੈਲਜੀਅਮ ਤੋਂ ਜਰਮਨੀ ਵਿਖੇ ਪੁੱਜਣ 'ਤੇ ਗੁਰਦੁਆਰਾ ਸਿੰਘ ਸਭਾ ਮਨਹਾਈਮ ਅਤੇ ਗੁਰੂ ਨਾਨਕ ਦਰਬਾਰ ਓਫਨਵਾਖ ਆਦਿ ਸ਼ਹਿਰਾਂ 'ਚ ਸੰਗਤਾਂ ਦੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਜਸਪਾਲ ਸਿੰਘ ਹੇਰਾਂ ਨੇ ਆਖਿਆ ਕਿ ਰਾਜਨੀਤੀ ਦੇ ਵਿਗੜੇ ਸਿਸਟਮ ਕਾਰਨ ਪੰਜਾਬ ਸਾਰੇ ਖੇਤਰਾਂ 'ਚ ਨਿੱਘਰਦਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਦੀ ਜਵਾਨੀ ਨੂੰ ਇੱਕ ਉਸਾਰੂ ਸੇਧ ਦੀ ਲੋੜ ਹੈ। ਅੱਜ ਪੰਜਾਬ 'ਚ ਊੜੇ ਅਤੇ ਜੂੜੇ ਨੂੰ ਸੰਭਾਲਣਾ ਸਮੇਂ ਦੀ ਵੱਡੀ ਲੋੜ ਹੈ। ਕਿਉਂਕਿ ਪੰਜਾਬੀ ਮਾਂ ਬੋਲੀ ਨਾਲ ਜਿਥੇ ਵਿਤਕਰਾ ਹੋ ਰਿਹਾ ਹੈ, ਉਥੇ ਪੰਜਾਬ ਦੀ ਸਿੱਖ ਜਵਾਨੀ ਕੁਰਾਹੇ ਪੈ ਗਈ ਹੈ। ਉਹਨਾਂ ਨੇ ਪੰਜਾਬ ਦੇ ਵਿਕਾਸ ਲਈ ਅਤੇ ਵਿਦੇਸ਼ਾਂ 'ਚ ਸਿੱਖੀ ਨੂੰ ਸੰਭਾਲਣ ਲਈ ਪ੍ਰਵਾਸੀ ਭਾਈਚਾਰੇ ਦੀ ਤਰੀਫ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੇ ਭਾਈ ਜਸਪਾਲ ਸਿੰਘ ਹੇਰਾਂ ਅਤੇ ਜਗਰੂਪ ਸਿੰਘ ਜਰਖੜ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮਨਹਾਈਮ ਦੇ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਹੇਰਾਂ ਸਾਬ੍ਹ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪ੍ਰਬੰਧਕਾਂ ਅਤੇ ਦੋਸਤਾਂ ਮਿੱਤਰਾਂ ਨੇ ਹੇਰਾਂ ਸਾਬ੍ਹ ਨੂੰ ਜਰਮਨੀ ਦੇ ਤਾਨਾਸ਼ਾਹੀ ਸ਼ਾਸਕ ਅਡੌਲਫ ਹਿਟਲਰ ਦਾ ਨਿਊਰਿਨਬਰਗ ਵਿਖੇ ਸਥਾਪਿਤ 'ਡਾਕੂਮੈਂਟਰੀ ਸੈਂਟਰ' ਅਤੇ 'ਟ੍ਰਾਇਲ ਕੋਰਟ ਆਫ ਵਰਲਡ ਵਾਰ' ਸੈਂਟਰ ਦਾ ਦੌਰਾ ਵੀ ਕਰਾਇਆ। ਜਿਥੇ ਉਹਨਾਂ ਨੇ ਵਿਸ਼ਵ ਯੁੱਧ ਦੇ ਇਤਿਹਾਸਕ ਘਟਨਾਕ੍ਰਮ ਦੇ ਤੱਥਾਂ ਨੂੰ ਵੇਖਿਆ। ਇਸ ਮੌਕੇ ਗੁਰਮੀਤ ਸਿੰਘ ਖਨਿਆਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਪਰਗਟ ਸਿੰਘ ਨਿੱਝਰ, ਸੁਖਦੇਵ ਸਿੰਘ ਹੇਰਾਂ, ਜਸਵਿੰਦਰ ਸਿੰਘ ਦਿਆਲਗੜ੍ਹ, ਚਮਨਦੀਪ ਸਿੰਘ, ਪੱਤਰਕਾਰ ਬਸੰਤ ਸਿੰਘ ਰਾਮੂਵਾਲੀਆ, ਗੁਰਬਖਸ਼ ਸਿੰਘ ਸੰਧੂ, ਕੁਲਵੰਤ ਸਿੰਘ ਗਿੱਲ, ਜਸਮੇਲ ਸਿੰਘ ਗਿੱਲ,  ਗੁਰਦਿਆਲ ਸਿੰਘ ਲਾਲੀ, ਕੁਲਜੀਤ ਸਿੰਘ ਸ਼ਾਹੀ, ਰੇਸ਼ਮ ਸਿੰਘ ਸਹੋਤਾ, ਜਥੇਦਾਰ ਭਾਈ ਕਿਰਪਾਲ ਸਿੰਘ, ਪ੍ਰਭਜੋਤ ਸਿੰਘ ਆਦਿ ਹੋਰ ਪ੍ਰਬੰਧਕ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

                                                             

                                                           


Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-