News

ਬੱਬਰ ਖਾਲਸਾ ਜਰਮਨੀ ਵੱਲੋਂ ਲਵਾਰਸ ਕਹਿ ਸ਼ਹੀਦ ਕੀਤੇ ਗਏ ਸਿੰਘਾਂ ਨੂੰ ਸ਼ਰਧਾਜ਼ਲੀ

November 18, 2018 12:30 AM

ਬੱਬਰ ਖਾਲਸਾ ਜਰਮਨੀ ਵੱਲੋਂ ਲਵਾਰਸ ਕਹਿ ਸ਼ਹੀਦ ਕੀਤੇ ਗਏ ਸਿੰਘਾਂ ਨੂੰ ਸ਼ਰਧਾਜ਼ਲੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੱਬਰ ਖਾਲਸਾ ਜਰਮਨੀ ਵੱਲੋਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਨ੍ਹਾਂ ਨੂੰ ਭਾਰਤੀ ਹਕੂਮਤ ਨੇ ਜਾਂ ਤਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਜਾਂ ਗੋਲੀਆਂ ਮਾਰ ਦਰਿਆਵਾਂ ਵਿੱਚ ਰੋੜ ਦਿੱਤਾ ਜਾਂ ਫਿਰ ਅਣਪਛਾਤੇ ਕਹਿ ਸਮਸਾਂਨਘਾਟਾਂ ਵਿੱਚ ਸੰਸਕਾਰ ਕਰ ਉਹਨਾਂ ਦੇ ਪਰਿਵਾਰਾਂ ਨੂੰ ਬਾਕੀ ਰਹਿੰਦੀ ਜਿੰਦਗੀ ਤੜਫਦੇ ਰਹਿਣ ਦੀ ਵੀ ਸਜ਼ਾ ਸੁਣਾ ਦਿੱਤੀ। ਭੋਗ ਉਪਰੰਤ ਭਾਈ ਮੇਜਰ ਸਿੰਘ ਦੇ ਢਾਡੀ ਜਥੇ ਵੱਲੋਂ ਜੋਸ਼ਲੀਆਂ ਬਾਰੇ ਗਾ ਸੰਗਤਾਂ ਨੂੰ ਸਿੱਖ ਇਤਿਹਾਸ 'ਤੋਂ ਜਾਣੂ ਕਰਵਾਇਆ ਗਿਆ। ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਸ਼ਹੀਦਾਂ ਨੁੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਸੰਪੂਰਨ ਅਜ਼ਾਦੀ ਹੀ ਸਭ ਸਮੱਸਿਆਵਾਂ ਦਾ ਇੱਕੋ-ਇੱਕ ਹੱਲ ਹੈ। ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਨੇ ਇਸ ਉਪਰਾਲੇ ਲਈ ਜਿੱਥੇ ਬੱਬਰ ਖਾਲਸਾ ਜਰਮਨੀ ਦਾ ਧੰਨਵਾਦ ਕੀਤਾ ਉੱਥੇ ਮੌਜੂਦਾ ਹਾਲਾਂਤਾ ਤੇ ਵੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਅਸੀ ਖਾਲਿਸਤਾਨ ਦੀ ਅਜ਼ਾਦੀ ਲਈ ਘਰੋਂ ਤੁਰੇ ਸੀ ਤੇ ਆਖਰੀ ਸਵਾਸਾਂ ਤੱਕ ਜੰਗ ਜਾਰੀ ਰੱਖਾਂਗੇ। ਇੰਟਰੈਸ਼ਨਲ ਸਿੱਖ ਫੇਡਰੇਸ਼ਨ ਦੇ ਬੁਲਾਰੇ ਭਾਈ ਜਤਿੰਦਰਬੀਰ ਸਿੰਘ ਹੋਰਾਂ ਨੇ ਸ਼ਰਧਾਜ਼ਲੀ ਭੇਟ ਕਰਦਿਆਂ ਅਤੇ ਮੌਜੂਦਾ ਅੰਤਰਾਸਟਰੀ ਹਾਲਾਤਾਂ ਤੇ ਝਾਤ ਪਾਉਦਿਆਂ ਕਿ ਅਫਗਾਨਿਸਤਾਨ ਵਿੱਚ ਦੁਨੀਆਂ ਦੀ ਵੱਡੀਆਂ ਤਾਕਤਾਂ ਨੂੰ ਵੀ ਗੁਰੀਲਿਆਂ ਦੇ ਸਿਰੜ ਅਗੇ ਝੁੱਕਦਿਆਂ ਗੱਲਬਾਤ ਲਈ ਮਜ਼ਬੂਰ ਹੋਣਾ ਪਿਆ। ਸਿੱਖਾਂ ਨੂੰ ਚਾਹੀਦਾਂ ਹੈ ਕਿ ਉਹ ਇੱਕਮੁੱਠ ਹੋ ਅਪਣਾ ਖੁੱਸਿਆ ਰਾਜ ਭਾਗ ਹਾਸਲ ਕਰਨ ਲਈ ਹੰਭਲਾਂ ਮਾਰਨ। ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਅਪਣੇ ਸੰਬੋਧਨ ਵਿੱਚ 11 ਨਵੰਬਰ ਦੇ ਇੱਤਿਹਾਸ ਨੂੰ ਯਾਦ ਕਰਦਿਆਂ ਕਿ 11/11/1987 ਨੂੰ ਭਾਈ ਮਨਜੀਤ ਸਿੰਘ ਖਾਨੋਵਾਲ ਅਤੇ ਭਾਈ ਰਾਜਿੰਦਰ ਸਿੰਘ ਮੁਗਲ ਚੱਕ ਨੇ ਨਰਕਧਾਰੀਆਂ ਦੀ ਤਰਜ ਤੇ ਚੱਲ ਰਹੇ ਦਰਸਨਦਾਈਏ ਨੂੰ ਸੋਧਾ ਲਾਇਆ ਸੀ ਤੇ 11/11/2011 ਨੂੰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਰਤ ਸਰਕਾਰ ਦੇ ਸ਼ਰਾਬੀ ਹਾਥੀ ਨਿਸਾਂਤ ਸ਼ਰਮੇ ਨੂੰ ਚਾਹਟਾ ਛਕਾਇਆ ਸੀ। ਉਪਰੋਕਤ ਬੁਲਾਰਿਆਂ ਨੇ ਸਮੂਹ ਸਿੱਖ ਸੰਗਤ ਨੂੰ ਬਰਗਾੜੀ ਮੋਰਚੇ ਦੀ ਹਮਾਇਤ ਲਈ ਬੇਨਤੀ ਵੀ ਕੀਤੀ। ਇਸ ਮੌਕੇ ਭਾਈ ਅਵਤਾਰ ਸਿੰਘ ਬੱਬਰ, ਤਰਲੋਕ ਸਿੰਘ ਬੱਬਰ, ਬਲਜਿੰਦਰ ਸਿੰਘ, ਰਾਜਿੰਦਰ ਸਿੰਘ, ਅਮਰਜੀਤ ਸਿੰਘ, ਗੁਰਭੇਜ ਸਿੰਘ ਅਤੇ ਜਸਵੰਤ ਸਿੰਘ ਹੋਰਾਂ ਨੇ ਵੀ ਅਪਣਾ ਬਣਦਾ ਯੋਗਦਾਨ ਪਾਇਆ।

Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-