News

ਮੁਹੱਬਤ, ਹਾਸੇ ਅਤੇ ਵਿਰਾਸਤੀ ਮਨੋਰੰਜਨ ਲੈ ਕੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫ਼ਿਲਮ 'ਲਾਟੂ'

November 18, 2018 12:34 AM

ਚੰਡੀਗੜ੍ਹ 17 ਨਵੰਬਰ (ਪੱਤਰ ਪ੍ਰੇਰਕ) - ਲੰਘੇ ਸ਼ੁੱਕਰਵਾਰ ੧੬ ਨਵੰਬਰ ਨੂੰ ਸਿਨੇਮਾਂਘਰਾਂ 'ਚ ਪਰਦਾਪੇਸ਼ ਹੋਈ ਪੰਜਾਬੀ ਫ਼ਿਲਮ 'ਲਾਟੂ' ਆਪਣੇ ਵੱਖਰੇ ਵਿਸ਼ੇ ਕਰਕੇ ਇਨੀਂ ਦਿਨੀਂ ਕਾਫ਼ੀ ਚਰਚਾ 'ਚ  ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਚੰਗਾ ਪਿਆਰ ਦਿੱਤਾ ਜਾ ਰਿਹਾ ਹੈ।ਇਸ ਫ਼ਿਲਮ ਵਿੱਚ ਗਗਨ ਕੋਕਰੀ ਤੇ ਅਦਿੱਤੀ ਸ਼ਰਮਾ ਦੀ ਰੁਮਾਂਟਿਕ ਜੋੜੀ  ਦੇ ਪਿਆਰ, ਤਕਰਾਰ, ਨਖਰੇ ਅਤੇ ਹੁਸਨ ਦੇ ਜਲਵਿਆਂ ਦਾ ਦਰਸ਼ਕ ਭਰਪੂਰ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ।ਜ਼ਿਕਰਯੋਗ ਹੈ ਕਿ ਲੇਖਕ ਧੀਰਜ ਰਤਨ  ਵੱਲੋਂ ਲਿਖੀ ਅਤੇ ਨਿਰਦੇਸ਼ਕ ਮਾਨਵ ਸ਼ਾਹ ਵਲੋਂ ਨਿਰਦੇਸ਼ਿਤ ਫ਼ਿਲਮ 'ਲਾਟੂ' ਪੁਰਾਣੇ ਸਮਿਆਂ ਦੀ ਇੱਕ ਖੂਬਸੂਰਤ ਪ੍ਰੇਮ ਕਹਾਣੀ ਹੈ ਜੋ ਉਸ ਵੇਲੇ ਦੇ ਰਿਸ਼ਤਿਆਂ ਅਤੇ ਪਰਿਵਾਰਾਂ  ਦੀ ਸ਼ਾਨੋ ਸੌਕਤ ਨੂੰ ਬਹੁਤ ਬਾਰੀਕੀ ਨਾਲ ਪਰਦੇ 'ਤੇ ਪੇਸ਼ ਕਰਦੀ ਹੈ।ਸਲੇਮਪੁਰੀਏ ਅਤੇ ਦੋਦੜੇ ਵਾਲੇ ਦੋ ਸਰਦਾਰਾਂ ਨਾਲ ਵੀ ਸਬੰਧਿਤ ਹੈ ਜਿੰਨ੍ਹਾਂ ਚੋਂ ਇਕ ਨੂੰ ਆਪਣੀ 'ਮੁੱਛ' 'ਤੇ ਦੂਜੇ ਨੂੰ ਆਪਣੀ ਸ਼ਾਨੋ ਸੌਕਤ 'ਤੇ ਬੜਾ ਮਾਣ ਹੁੰਦਾ ਹੈ। ਜਦ ਇੰਨ੍ਹਾਂ ਦੇ ਹੀ ਪਰਿਵਾਰਾਂ ਦੇ ਬੱਚੇ ਆਪਸ ਵਿੱਚ ਪਿਆਰ ਕਰਨ ਲੱਗਦੇ ਹਨ ਤਾਂ ਫ਼ਿਲਮ ਦੀ ਕਹਾਣੀ ਅਨੇਕਾਂ ਮੋੜ ਲੈਂਦੀ ਹੋਈ ਦਰਸ਼ਕਾਂ ਨਾਲ ਇੱਕ ਖਿੱਚ ਬਣਾਈ ਰੱਖਦੀ ਹੈ।ਫਰੀਦ ਇੰਟਰਟੇਨਮੈਂਟ' ਅਤੇ 'ਨਿਊ ਏਰਾ ਮੂਵੀਜ਼' ਦੇ ਸਾਂਝੇ ਬੈਨਰ ਹੇਠ ਬਣੀ  ਅਤੇ ਨਿਰਮਾਤਾ ਜਗਮੀਤ ਸਿੰਘ ਰਾਣਾ ਗਰੇਵਾਲ (ਰਾਜਾ ਢਾਬਾ ਖਮਾਣੋਂ)  ਅਤੇ ਸਹਿ-ਨਿਰਮਾਤਾ ਵਿਕਾਸ ਵਧਵਾ (ਡਾਨਫੋਰਡ ਕਾਲਜ ਆਸਟਰੇਲੀਆ) ਵੱਲੋਂ ਪ੍ਰੋਡਿਊਸ ਇਸ ਫ਼ਿਲਮ  ਵਿੱਚ ਗਗਨ ਕੋਕਰੀ ਤੇ ਅਦਿੱਤੀ ਸ਼ਰਮਾ ਤੋਂ ਇਲਾਵਾ  ਸਰਦਾਰ ਸੋਹੀ, ਆਸ਼ੀਸ  ਦੁੱਗਲ, ਕਰਮਜੀਤ ਅਨਮੋਲ, ਨਿਸ਼ਾ ਬਾਨੋ,ਨਿਰਮਲ ਰਿਸ਼ੀ, ਅਨੀਤਾ ਦੇਵਗਨ, ਹਰਦੀਪ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਜੁਗਰਾਲ,ਮਲਕੀਤ ਰੌਣੀ, ਸੁਖਦੇਵ ਬਰਨਾਲਾ, ਦਿਲਾਵਰ ਸਿੱਧੂ, ਹਰਿੰਦਰ ਭੁੱਲਰ, ਪ੍ਰਕਾਸ ਗਾਧੂ ਅਤੇ ਜਤਿੰਦਰ ਕੌਰ ਆਦਿ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ। ਫ਼ਿਲਮ ਦੇ ਡਾਇਲਾਗ ਸ਼ਾਨਦਾਰ ਹਨ ਅਤੇ ਦਰਸ਼ਕਾਂ ਵੱਲੋਂ ਫ਼ਿਲਮ ਦੇ ਗੀਤ-ਸੰਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-