FOLLOW US ON

News

ਟਾਈਟੈਨਿਕ'' ਤੋਂ ਬਾਅਦ ਦਰਸ਼ਕ ''ਕੇਦਾਰਨਾਥ'' ਨਾਲ ਕਰਨਗੇ ਜ਼ਬਰਦਸਤ ਲਵ ਸਟੋਰੀ ਦਾ ਦੀਦਾਰ

November 20, 2018 10:02 PM
General

ਟਾਈਟੈਨਿਕ'' ਤੋਂ ਬਾਅਦ ਦਰਸ਼ਕ ''ਕੇਦਾਰਨਾਥ'' ਨਾਲ ਕਰਨਗੇ ਜ਼ਬਰਦਸਤ ਲਵ ਸਟੋਰੀ ਦਾ ਦੀਦਾਰ

 

  (ਗੁਰਭਿੰਦਰ) ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖਾਨ ਸਟਾਰਰ 'ਕੇਦਾਰਨਾਥ' ਸਾਲ ਦੀਆਂ ਮਹੱਤਵਪੂਰਨ ਫਿਲਮਾਂ 'ਚੋਂ ਇਕ ਹੈ। 'ਕੇਦਾਰਨਾਥ' ਰਾਹੀਂ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਇਕ ਜ਼ਬਰਦਸਤ ਪ੍ਰੇਮ ਕਹਾਣੀ ਮਿਲੇਗੀ, ਜਿਸ ਨੂੰ ਦੇਖ ਕੇ ਯਕੀਨਨ ਰੋਂਗਟੇ ਖੜ੍ਹੇ ਹੋ ਜਾਣਗੇ। ਇਸ ਤਰ੍ਹਾਂ ਦੀ ਪ੍ਰੇਮ ਕਹਾਣੀ ਇਸ ਤੋਂ ਪਹਿਲਾਂ ਫਿਲਮ 'ਟਾਈਟੈਨਿਕ' 'ਚ ਦੇਖਣ ਨੂੰ ਮਿਲੀ ਸੀ, ਜਿਸ ਨੇ ਹਰ ਕਿਸੇ ਦੇ ਦਿਲ ਤੇ ਦਿਮਾਗ 'ਤੇ ਡੂੰਘੀ ਛਾਪ ਛੱਡੀ ਸੀ ਪਰ ਹੁਣ 'ਕੇਦਾਰਨਾਥ' ਆਪਣੀ ਮਜ਼ੇਦਾਰ ਤੇ ਜ਼ਬਰਦਸਤ ਕਹਾਣੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਤਿਆਰ ਹੈ।
'ਕੇਦਾਰਨਾਥ' ਜਨੂੰਨ ਤੇ ਅਧਿਆਤਮਿਕਤਾ, ਪ੍ਰੇਮ ਤੇ ਧਰਮ ਦਾ ਇਕ ਸ਼ਕਤੀਸ਼ਾਲੀ ਸੁਮੇਲ ਹੈ। ਗੌਰੀ ਕੁੰਡ ਤੋਂ ਕੇਦਾਰਨਾਥ (ਭਗਵਾਨ ਸ਼ਿਵ ਦਾ 2000 ਸਾਲ ਪੁਰਾਣਾ ਮੰਦਰ) ਤੋਂ 14 ਕਿਲੋਮੀਟਰ ਦੀ ਤੀਰਥ ਯਾਤਰਾ 'ਤੇ ਸਥਾਪਿਤ ਹੈ, ਜਿਸ 'ਚ ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖਾਨ ਵਿਚਾਲੇ ਪ੍ਰੇਮ ਕਹਾਣੀ ਦਿਖਾਈ ਜਾਵੇਗੀ। ਟੀਜ਼ਰ 'ਚ ਉਤਰਾਖੰਡ ਦੀ ਦੁਖਦ ਹੜ੍ਹ ਵਿਚਾਲੇ ਰੋਮਾਂਟਿਕ ਕਹਾਣੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ, ਉਥੇ ਫਿਲਮ ਦੇ ਗੀਤ 'ਨਮੋ ਨਮੋ' ਤੇ 'ਸਵੀਟਹਾਰਟ' ਨੇ ਲੋਕਾਂ ਦੇ ਦਿਲਾਂ 'ਚ ਘਰ ਕਰ ਲਿਆ ਹੈ।

ਉਥੇ ਹਾਲ ਹੀ 'ਚ ਰਿਲੀਜ਼ ਹੋਏ ਫਿਲਮ ਦੇ ਟਰੇਲਰ ਨੂੰ ਅਦਭੁੱਤ ਕਹਾਣੀ ਤੇ ਮੁੱਖ ਜੋੜੀ ਦੀ ਸ਼ਾਨਦਾਰ ਕੈਮਿਸਟਰੀ ਕਾਰਨ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰੋਨੀ ਸਕਰੂਵਾਲਾ ਦੀ ਆਰ. ਐੱਸ. ਵੀ. ਪੀ. ਤੇ ਅਭਿਸ਼ੇਕ ਕਪੂਰ ਦੀ ਗਾਏ ਇਨ ਦਿ ਸਕਾਈ ਪਿਕਚਰਸ ਵਲੋਂ ਨਿਰਮਿਤ 'ਕੇਦਾਰਨਾਥ' ਅਭਿਸ਼ੇਕ ਕਪੂਰ ਵਲੋਂ ਨਿਰਦੇਸ਼ਿਤ ਹੈ ਤੇ 7 ਦਸੰਬਰ, 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

Have something to say? Post your comment

More News News

ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे। ਇੰਨ੍ਹਾਂ ਝੁੱਗੀਆਂ ਚ ਰੱਬ ਵੱਸਦਾ, ਇੰਨ੍ਹਾਂ ਬੱਚਿਆਂ ਚ ਵੱਸਦੀ ਲੋਕਾਈ : ਰਾਮ ਸਿੰਘ ਜੱਖਲਾਂ
-
-
-