Wednesday, May 22, 2019
FOLLOW US ON

Poem

ਕਵਿਤਾ '' ਕਟਾਰਾਂ ''

November 20, 2018 10:21 PM
General

ਸਾਡੇ ਤੇਂ ਲੱਖ ਤੇਜ਼ਾਬਾਂ , ਹਥਿਆਰਾਂ ਦੇ ਵਾਰ ਕਰੋ ,,
ਹੁਣ ਅਸੀਂ ਨਹੀਂ ਸੜਦੀਆਂ,ਭਾਗੋ ਦੀਆਂ ਵਾਰਿਸ ਹਾਂ ।।

ਹੁਣ ਜ਼ਾਲਮ,ਸਾਡੇ ਮੂਹਰੇ ਆਪਣਾ ਸਿਰ ਝਕਾਉਂਦੇ ਨੇ ,,
ਅਸੀਂ ਜੰਗ ਦੇ ਮੈਦਾਨਾਂ ਵਿਚ,ਕੜਕ ਦੀਆਂ ਕਟਾਰਾਂ ਹਾਂ ।।

ਅਸੀ ਇੱਜ਼ਤ ਕਰੀਏ ਵੱਡਿਆਂ ਦੀ,ਅੱਖ ਨਾ ਚੱਕ ਦੀਆਂ ,,
 ਕੁੜੀਆਂ ਚਿੜੀਆਂ ਨੀ, ਬਾਜਾਂ ਵਾਲੇ ਦੀਆਂ ਧੀਆਂ ਹਾਂ ।।

ਅਸੀਂ ਖੂਬਸੂਰਤੀ ਦੀ, ਇਕ ਖੁਸ਼ਬੋ ਭਰੀ ਕਿਰਨ ਹਾਂ ,,
ਹਰ ਘਰ  ਦੀਆਂ ਖਿੜੀਆਂ, ਰੌਣਕਾਂ ਤੇ ਬਹਾਰਾਂ ਹਾਂ ।।

ਜਿੱਥੇ ਖੇਤ ਵੀ ਬੰਜਰ ਹੋਵਣ,ਉਸ ਖੇਤ ਸੋਨਾ ਉਗਾਈਦਾ ,,
ਅਸੀਂ ਦੁਨੀਆਂ ਦੇ ਵਜੂਦ ਤੇ,ਪਾਕ ਪਵਿੱਤਰ ਵਰਗੀ ਹਾਂ ।।

ਜੋ ਵਲਦੀ ਮਸ਼ਾਲ ਬਝਾਉਂਦੇ ,ਉੱਥੇ ਚਿਰਾਗ਼ ਜਗ੍ਹਾਈ ਦਾ ,,
ਅੰਮ੍ਰਿਤ ਪੀਤਾ,ਹਾਕਮ ਮੀਤ ਨਾ ਬਾਜਾਂ ਕੋਲੋਂ ਘਬਰਾਈ ਦਾ ।।

                              ਹਾਕਮ ਸਿੰਘ ਮੀਤ ਬੌਂਦਲੀ
                                    ਮੰਡੀ ਗੋਬਿੰਦਗੜ੍ਹ

Have something to say? Post your comment