ਰੋਸ਼ਨ ਪ੍ਰਿੰਸ਼ ਹੁਣ ਬਣੇਗਾ 'ਮੁੰਡਾ ਫ਼ਰੀਦਕੋਟੀਆ'
ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਵਾਲੇ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ਼ ਇਨੀਂ ਦਿਨੀਂ ਆਪਣੀ ਨਵੀਂ ਸ਼ੂਟ ਹੋ ਰਹੀ ਫ਼ਿਲਮ 'ਮੁੰਡਾ ਫ਼ਰੀਦਕੋਟੀਆ' ਨੂੰ ਲੈ ਕੇ ਕਾਫੀ ਚਰਚਾ 'ਚ ਨਜ਼ਰ ਆ ਰਹੇ ਹਨ। ਦਲਮੋਰਾ ਫਿਲ਼ਮਜ਼ ਪ੍ਰਾਂ ਲਿ ਦੇ ਬੈਨਰ ਹੇਠ ਬਣਨ ਵਾਲੀ ਨਿਰਮਾਤਾ ਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਕਰ ਰਹੇ ਹਨ।ਦੱਸਣਯੋਗ ਹੈ ਕਿ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ ਦੇ ਨਾਲ ਸ਼ਰਨ ਕੌਰ, ਨਵਦੀਪ ਬੰਗਾ , ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਜਤਿੰਦਰ ਕੌਰ , ਰੌਜ਼ੀ ਕੌਰ, ਸੁਮੀਤ ਗੁਲਾਟੀ, ਪੂਨਮ ਸੂਦ,ਗੁਰਮੀਤ ਸਾਜਨ, ਇੰਦਰ ਬਾਜਵਾ ਅਤੇ ਅਮਰਜੀਤ ਸਰਾਂ ਆਦਿ ਨਾਮੀ ਕਲਾਕਾਰ ਅਦਾਕਾਰੀ ਕਰਦੇ ਨਜ਼ਰ ਆਉਣਗੇ।ਰੁਮਾਂਟਿਕ ਤੇ ਕਾਮੇਡੀ ਭਰਪੂਰ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅੰਜਲੀ ਖੁਰਾਨਾ ਨੇ ਲਿਖੇ ਹਨ ਜਦਕਿ ਡਾਇਲਾਗ ਰਵਿੰਦਰ ਮੰਡ, ਪ੍ਰਵੀਨ ਕੁਮਾਰ, ਜਗਦੀਪ ਜੈਦੀ ਤੇ ਅੰਜਲੀ ਖੁਰਾਨਾ ਨੇ ਲਿਖੇ ਹਨ। ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ ਤੇ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ ਰੌਸ਼ਨ ਪ੍ਰਿੰਸ਼ ਤੇ ਅੰਜਲੀ ਖੁਰਾਨਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ਼ , ਮੰਨਤ ਨੂਰ, ਸ਼ੌਕਤ ਅਲੀ ਮਾਰੀਓ ਤੇ ਸਰਦਾਰ ਅਲੀ ਨੇ ਗਾਇਆ ਹੈ।ਫ਼ਿਲਮ ਦੀ ਫੋਟੋਗਰਾਫ਼ੀ ਪਰਦੀਪ ਖਾਨਵੀਲਕਰ ਨੇ ਕੀਤੀ ਹੈ।ਫ਼ਿਲਮ ਦੇ ਡ੍ਰਿਸਟੀਬਿਊਟਰ 'ਓਮਜ਼ੀ ਗਰੁੱਪ' ਦੇ ਮੁਨੀਸ਼ ਸਾਹਨੀ ਹਨ ਅਤੇ ਇਹ ਫ਼ਿਲਮ ਸਾਲ ੨੦੧੯ 'ਚ ਸਿਨੇਮਾਘਰਾਂ 'ਚ ਪਰਦਾਪੇਸ਼ ਹੋਵੇਗੀ।
ਹਰਜਿੰਦਰ ਸਿੰਘ