Wednesday, May 22, 2019
FOLLOW US ON

Article

ਅਜੇ ਸਵੇਰੇ ਉੱਠੇ ਹੀ ਸੀ// ਮੱਖਣ ਸ਼ੇਰੋਂ ਵਾਲਾ

December 06, 2018 10:27 PM

ਅਜੇ ਸਵੇਰੇ ਉੱਠੇ ਹੀ ਸੀ ਕਿ ਤਾਈ ਚਰਨੋ ਕਿ ਘਰੋਂ ਕੂਕਾਂ ਰੌਲੀ ਸੁਣੇ।ਬਹੁਤ ਹੀ ਜਿਆਦੇ ਰੌਲਾ ਰੱਪਾ ਸੁਣਾਈ ਦੇਵੇ।ਗਲੀ ਦਾ ਬੂਹਾ ਖੋਲਿਆ ਜਦ ਵੇਖਿਆ ਸਾਰੀ ਹੀ ਵੀਹੀ ਓਹਨਾਂ ਦੇ ਘਰ ਖੜੀ।ਜਦ ਜਲਦੀ ਜਲਦੀ ਪੈਰ ਪੁੱਟ ਜਾ ਕੇ ਵੇਖਿਆ।ਬੱਚੇ ਮੱਛੀ ਵਾਂਗ ਤੜਫਨ ਤਾਈ ਚਰਨੋ ਬੇਹੋਸ।


ਤਾਈ ਦੀ ਨੂੰਹ ਦੇ ਦੰਦਣਾ ਪੈ ਬੁਰੇ ਹਾਲ।ਮੈਂ ਕਿਸੇ ਨੂੰ ਪੁੱਛਣ ਦਾ ਹੌਂਸਲਾ ਨਾ ਕੀਤਾ ਭਰੇ ਜਿਹੇ ਮਨ ਨਾਲ ਖੜਾ ਰਿਹਾ।ਅੰਦਰੋ ਅੰਦਰੀ ਸੋਚ ਰਿਹਾ ਸੀ।ਕੀ ਗੱਲ ਬਾਤ ਹੋ ਗਈ। ਕੁੱਝ ਮੇਰੇ ਹੀ ਨੇੜੇ ਦੇ ਚਾਰ ਪੰਜ ਸਿਆਣੇ ਖੜੇ ਸੀ।ਮੈਂ ਓਹਨਾਂ ਦੇ ਕੋਲ ਗਿਆ ।ਘੁਸਰ ਮੁਸਰ ਜਿਹੀ ਸੁਣੀ ਤੇ ਪਤਾ ਚੱਲਿਆ ਕਿ ਪਾਲਾ ਇਸ ਦੁਨੀਆਂ ਤੇ ਨਹੀਂ ਰਿਹਾ।ਪਾਲਾ ਤਾਈ ਚਰਨੋ ਦਾ ਇਕਲੋਤਾ ਪੁੱਤ ਸੀ। ਜੋ ਤਾਈ ਦੇ ਪੰਜ ਧੀਆਂ ਪਿੱਛੋ ਹੋਇਆ ਸੀ।ਬਾਬਾ ਬੰਤਾ


ਨਮ ਅੱਖਾਂ ਨਾਲ ਗੱਲਾਂ ਕਰਦਾ ਸੀ। ਕਿ ਪਾਲੇ ਦਾ ਪਿਓ ਕਈ ਸਾਲ ਪਹਿਲਾਂ ਸਹਿਰੋਂ ਦਿਹਾੜੀ ਤੋਂ ਵਾਪਿਸ ਆਓਂਦਾ ਸੀ।ਹਨੇਰਾ ਜਿਆਦੇ ਸੀ।ਸਾਇਕਲ ਵਿੱਚ ਟਰੱਕ ਵੱਜਿਆ ਸੀ।ਓਹ ਤਾਂ ਮੌਕੇ ਤੇ ਹੀ ਮਰ ਗਿਆ ਸੀ।ਓਦੋਂ ਪਾਲੇ ਹੋਰੀਂ ਨਿੱਕੇ ਨਿੱਕੇ ਸੀ।ਇਹਨਾਂ ਦਾ ਪਾਲਣ ਪੋਸਣ ਤਾਈ ਚਰਨੋ ਨੇ ਹੀ ਕੀਤਾ ਸੀ।


ਓਹ ਵਿਚਾਰੀ ਕਦੇ ਕਿਸੇ ਦਾ ਗੋਹਾ ਸੁੱਟਦੀ ।ਕਿਸੇ ਦੇ ਦਿਹਾੜੀ ਜਾਂਦੀ ਸੀ।ਕਿੰਨੀਆਂ ਔਖਾਂ ਦੇ ਨਾਲ ਪਾਲੇ ਸੀ।ਫਿਰ ਧੀਆਂ ਤੋਰੀਆਂ ਪਾਲਾ ਵਿਆਹਿਆ ਸੀ।ਹੁਣ ਪਾਲੇ ਦੇ ਚਾਰ ਧੀਆਂ ਨੇ।ਇਹ ਗੱਲਾਂ ਸੁਣ ਕੇ ਮੇਰਾ ਦਿਲ ਰੋ ਪਿਆ।ਅੰਦਰੋ ਤਾਈ ਚਰਨੋ ਰੌਂਦੀ ਰੌਂਦੀ ਬੋਲਦੀਆ ਵੈਣ ਪਾਓਂਦੀਆ।ਲਾਡਲਿਆ ਤੈਂਨੂੰ ਕਿਵੇਂ ਪਾ ਲਿਆ ਸੀ।ਕਿਹੜੇ ਹਾਲੀ ਗੁਜਾਰਾ ਕੀਤਾ ਸੀ ।ਵੇ ਪੁੱਤ ਮੇਰਿਆ ਤੇਰੀਆਂ ਧੀਆਂ ਦਾ ਕੌਣ ਸਹਾਰਾ ਵੇ।ਘਰਵਾਲੀ ਵਿਲਕਦੀਆ ਸਾਡਾ ਕੀ ਰਹਿ ਗਿਆ।ਸਾਨੂੰ ਕਾਹਤੋਂ ਡੋਬ ਗਿਆ ।ਬੱਚੇ ਤੋਤਲੀ ਬੋਲੀ ਵਿੱਚ ਬੋਲਦੇ ਨੇ ਦੈਡੀ ਉੱਥ ਥੜ ਕਿਨਾਂ ਦਿਨ ਹੋ ਗਿਆ।ਨਾ ਵੇਖੇ ਜਾਣ ਵਿਲਕਦੇ ਸਾਰੇ।
ਮਾਂ ਕਹਿੰਦੀਆ ਚੰਦਰਿਆ ਕਿੰਨੇ ਦਿਨ ਹੋ ਗਏ ਸੀ।ਤੈਂਨੂੰ ਨਵਾਂ ਸਰਪੰਚ ਬਣੂ ਜੋ ਓਹਦੇ ਨਾਲ ਫਿਰਦੇ ਨੂੰ।ਵੇ ਪੁੱਤਾ ਤੂੰ ਅੱਖ ਨਹੀਂ ਖੋਲੀ ਵੇ ਓਹ ਦਿਨ ਦੀ ।ਜ਼ਹਿਰ ਪਿਲਾ ਰਹੇ ਨੇ ਵੋਟਾਂ ਵਾਲੇ ਤਾਂ ਵੇ, ਕਿਓਂ ਜਾਂਦਾ ਸੀ ਤੂੰ ਜ਼ਹਿਰ ਪੀਣ ਵੇ।ਸਿਆਣੇ ਬਜੁਰਗ ਕਹਿੰਦੇ ਕਾਹਦੀਆਂ ਵੋਟਾਂ ਆਓਂਦੀਆਂ ਨੇ।ਨਿਰਾ ਗੰਦ ਜ਼ਹਿਰ ਪਿਲਾਓਂਦੇ।ਮੁਫਤ ਦੀ ਮਿਲਦੀ ਵੇਖ ਕੇ ਰੱਜਣ ਦੀ ਕਰਦੇ ਹਨ।ਸਭ ਤੋਂ ਘਟੀਆ ਦਾਰੂ,ਹੋਰ ਨਸ਼ੇ ਇਹ ਵਰਤਾਓਂਦੇ ਹਨ।ਤਾਈ ਚਰਨੋ ਦੇ ਬੋਲ ਕਾਲਜ਼ਾ ਫੂਕਦੇ ਸੀ।ਕਿ ਮੈਂ ਗੋਹਾ ਕੂੜਾ ਕਰ,ਲੋਕਾਂ ਦੇ ਜੂਠੇ ਭਾਂਡੇ ਮਾਂਜ ਤੈਂਨੂੰ ਪਾ ਲਿਆ ਸੀ।ਆਪ ਭੁੱਖੀ ਪਿਆਸੀ ਰਹਿ ਲੈਂਦੀ ਸੀ।ਤੈਂਨੂੰ ਹਰ ਚੀਜ਼ ਲਿਆ ਕੇ ਦਿੰਦੀ ਸੀ।ਮੈਂ ਸਾਰੀ ਜਿੰਦਗੀ ਸੁੱਖ ਦਾ ਸਾਹ ਨਹੀਂ ਲਿਆ ਵੇ।ਮੈਂ ਗੱਲਾਂ ਸੁਣ ਸੁਣ ਅੰਦਰੋ ਅੰਦਰੀ ਤੜਫ ਤੇ ਨੈਣੋ ਹੰਝੂ ਵਹਾ ਰਿਹਾ ਸੀ।ਕਿ ਕੀ ਹੋ ਰਿਹਾ ਹੈ।ਇੱਕ ਮੁਫਤ ਦੇ ਜਹਿਰ ਕਰਕੇ ਰੰਗਲੀ ਦੁਨੀਆਂ ਤੇ ਪਰਿਵਾਰ ਨੂੰ ਛੱਡ ਤੁਰਿਆ।ਤੜਕੀ ਤੁਰ ਪੈਂਦਾ ਸੀ।ਅਖੇ ਸਰਪੰਚ ਸਾਬ ਕੋਲ ਜਾਂਦਾ ਹਾਂ।ਓਥੇ ਜਾ ਕੇ ਸਾਰਾ ਦਿਨ ਬੇਸਬਰਿਆਂਂ ਵਾਂਗੂੰ ਸਰਾਬ ਰੂਪੀ ਜਹਿਰ ਪੀਂਦੇ ਰਹਿਣਾ।ਉਂਝ ਕਹਿੰਦੇ ਨੇ ਨਸ਼ਾ ਕਰਨਾ ਨਹੀਂ ਵੋਟਾਂਂ ਦੇ ਵਿੱਚ।ਪਰ ਆਪਣੀ ਕਰਤੂਤ ਦਾ ਪਤਾ ਹੁੰਦਾ ਕਿ ਅਸੀਂ ਜਿੱਤਣੇ ਨਹੀਂ। ਨਸ਼ੇ ਦੇ ਲਾਲਚ ਵਿੱਚ ਲੋਕ ਵੋਟ ਪਾਓਂਣਗੇ।ਪਰ ਨਤੀਜਾ ਅੰਤ ਨੂੰ ਮਾੜਾ ਨਿਕਲਦਾ।


ਇੱਥੇ ਗੱਲ ਇੱਕ ਪਾਲੇ ਦੀ ਨਹੀੰ ਕਿੰਨੇ ਹੀ ਪਾਲੇ ਵੋਟਾਂ ਦੀ ਬੇਕਾਰ ਸਰਾਬ ਪੀ ਕੇ ਆਪਣੀ ਸਦਾ ਲਈ ਵੋਟ ਖਤਮ ਕਰ ਲੈਂਦੇ ਹਨ।ਕਿਓਂ ਨਹੀਂ ਸਮਝਦੇ ਲੋਕ ਟੀਕੇ ,ਗੋਲੀਆਂ ਤੇ ਕੈਪਸੂਲਾਂ ਨਾਲ ਸਭ ਤੋਂ ਘਟੀਆ ਬਣਾਈ ਸਰਾਬ।ਪਿੰਡ ਦਾ ਵਿਕਾਸ ਕਰਨ ਲਈ ਬਣਨ ਵਾਲਾ ਸਰਪੰਚ ਵੋਟਰਾਂ ਨੂੰ ਪਿਲਾਓਂਦਾ ਹੈ।ਆਪਣੇ ਲੋਕ ਇਸ ਨੂੰ ਪੀਂਦੇ ਹਨ।ਆਪਣੀ ਜਿੰਦਗੀ ਮੁਕਾ ਬੈਠਦੇ ਹਨ।ਪਿੱਛੇ ਰਹਿੰਦੇ ਪਰਿਵਾਰ ਨੂੰ ਜਿਓਂਦੇ ਹੀ ਮਾਰ ਦਿੰਦੇ ਹਨ।ਅਸੀਂ ਵੀ ਕਿੰਨੇ ਗਿਰ ਗਏ ਹਾਂ।ਆਹ ਘਟੀਆ ਤੇ ਜਾਨਲੇਵਾ ਨਸ਼ੇ ਪਿੱਛੇ ਆਪਣੀ ਜ਼ਮੀਰ ਵੇਚ ਦਿੰਦੇ ਹਾਂ।ਵੇਖ ਪਾਲੇ ਦੀ ਮਾਂ ਘਰ ਵਾਲੀ ਤੇ ਬੱਚੇ ਮੱਛੀ ਵਾਂਗ ਤੜਫਦੇ ਹਨ ।


ਬੇਗਾਨੀ ਧੀ ਕਿਵੇਂ ਪਾਲਣ ਪੋਸਣ ਕਰੂ ਚਾਰ ਧੀਆਂ ਦਾ।ਇਹ ਵੋਟਾਂ ਵੀ ਹਰ ਵਾਰ ਕੁੱਝ ਨਾ ਕੁੱਝ ਕਰਵਾਓਂਦੀਆਂ ਹਨ।ਹੇ ਮਾਲਕਾ ਸਮਝਾ ਦੇ ਕੁੱਝ ,ਕਰਦੇ ਬਚਾ ਨਾ ਕਿਸੇ ਦਾ ਹੋਰ ਘਰ ਉੱਜੜੇ। ਇਹ ਗੱਲ ਕਹਿ ਕਿ ਬਾਬਾ ਬੰਤਾ ਪਰਨੇ ਦੇ ਢਹੇ ਜਿਹੇ ਲੜ ਨਾਲ ਗਿਲੀਆਂ ਅੱਖਾਂ ਪੂੰਝ,ਆਪਣੀ ਸੋਟੀ ਨੂੰ ਘਸੀਟਦਾ ਭਰੇ ਜਿਹੇ ਮਨ ਨਾਲ ਅੱਗੇ ਤੁਰ ਗਿਆ।ਮੈਂ ਕਦੇ ਤਾਈ ਵੱਲ,ਕਦੇ ਬੱਚਿਆਂ ਵੱਲ,ਕਦੇ ਓਹਦੀ ਘਰਵਾਲੀ ਵੱਲ ਤੇ ਕਦੇ ਨੀਵੇਂ ਜਿਹੇ ਘਰ ਵੱਲ ਵੇਖ ਵੇਖ ਰੌਂਦਾ ਰਿਹਾ।

 


ਮੱਖਣ ਸ਼ੇਰੋਂ ਵਾਲਾ

Have something to say? Post your comment

More Article News

ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ/ਮਿੰਟੂ ਖੁਰਮੀ ਹਿੰਮਤਪੁਰਾ
-
-
-