FOLLOW US ON

News

ਜਾਤ ਦੇ ਨਾਂ ਉੱਤੇ //ਮੀਨਾਂਸ਼ੂ ਮਿੱਤਲ

December 06, 2018 10:31 PM

ਜਾਤ ਦੇ ਨਾਂ ਉੱਤੇ
ਅੱਜ ਅਸੀਂ ਲੜਦੇ ਹਾਂ ਜਾਤ ਦੇ ਨਾਂ ਉੱਤੇ,
ਪੁੱਛਕੇ ਵੇਖੋ ਉਹਨਾਂ ਸ਼ਹੀਦਾਂ ਨੂੰ,
ਕਿਹੜੀ ਜਾਤ ਲਿਖੀ ਸੀ ਉਹਨਾਂ ਦੇ ਸੀਨਿਆਂ ਉੱਤੇ?
ਫਰੋਲ ਕੇ ਵੇਖਲੋ ਲੋਕੋ ਉਹਨਾਂ ਦੇ ਦਿਲ ਨੂੰ,
ਭਾਰਤ ਮਾਤਾ ਦੇ ਨਾਂ ਦੀ ਜਾਤ ਸੀ ਉਹਨਾਂ ਦੇ ਦਿਲਾਂ ਉੱਤੇ, 
ਮਰਦੇ ਹਜ਼ਾਰਾਂ ਜਵਾਨ ਸਰਹੱਦਾਂ ਉੱਤੇ,
ਪੁੱਛ ਕੇ ਵੇਖੋ ਕੀ ਉਹ ਮਰਦੇ ਨੇ ਜਾਤ ਦੇ ਨਾਂ ਉੱਤੇ?
ਜੇ ਸ਼ਹੀਦ ਭਗਤ ਸਿੰਘ ਜਿਹੇ ਦਿੰਦੇ ਨਾ ਕੁਰਬਾਨੀ ਜਾਤ ਦੇ ਨਾਂ ਉੱਤੇ,
ਤਾਂ ਕੀ ਇਹ ਭਾਰਤ ਹੁੰਦਾ ਦੁਨੀਆਂ ਦੇ ਨਕਸ਼ੇ ਉੱਤੇ?
1947 ਵਿੱਚ ਪਹਿਲਾਂ ਹੀ ਵੰਡ ਚੁੱਕੇ ਹਾਂ, ਦੇਸ਼ ਨੂੰ ਜਾਤ ਦੇ ਨਾਂ ਉੱਤੇ,
ਸੋਚਦਾ ਹੈ 'ਮਿੱਤਲ' ਲੋਕ ਵੰਡ ਕੇ ਹੀ ਰਹਿਣਗੇ, ਹੁਣ ਪੰਜਾਬ ਨੂੰ ਜਾਤ ਦੇ ਨਾਂ ਉੱਤੇ
ਕੋਈ ਕਹਿੰਦਾ ਹੈ ਆਪਣੇ ਆਪ ਨੂੰ ਸਿੱਖ, ਕੋਈ ਹਿੰਦੂ ਤੇ ਕੋਈ ਈਸਾਈ
ਲੱਗਦਾ ਹੈ ਇਹ ਸਾਰੇ ਵੰਡ ਰਹੇ ਪੰਜਾਬ ਨੂੰ ਬਣ ਕੇ ਕਸਾਈ......
ਮੀਨਾਂਸ਼ੂ ਮਿੱਤਲ

Have something to say? Post your comment

More News News

ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे। ਇੰਨ੍ਹਾਂ ਝੁੱਗੀਆਂ ਚ ਰੱਬ ਵੱਸਦਾ, ਇੰਨ੍ਹਾਂ ਬੱਚਿਆਂ ਚ ਵੱਸਦੀ ਲੋਕਾਈ : ਰਾਮ ਸਿੰਘ ਜੱਖਲਾਂ
-
-
-