Article

ਫਿਲਮ ਨਿਰਦੇਸ਼ਕ ਬਣਨਾ ਮੇਰਾ ਮੁੱਢਲਾ ਸ਼ੋਕ ਸੀ : ਐਮ ਹੁੰਦਲ // ਸਾਕਾ ਨੰਗਲ

December 06, 2018 10:57 PM

ਫਿਲਮ ਨਿਰਦੇਸ਼ਕ ਬਣਨਾ ਮੇਰਾ ਮੁੱਢਲਾ ਸ਼ੋਕ ਸੀ : ਐਮ ਹੁੰਦਲ 
ਹਰ ਕਿਸੇ ਨੂੰ ਕੋਈ ਨਾ ਕੋਈ ਸ਼ੋਕ ਜਰੂਰ ਹੁੰਦਾ ਹੈ ਜੋ ਕਿ ਮੁੱਢ ਤੋ ਹੀ ਇਨਸਾਨ ਦੇ ਅੰਦਰ ਪੈਦਾ ਹੋ ਜਾਂਦਾ ਹੈ।ਫਿਰ ਉਹ ਇਨਸਾਨ ਹੋਲੀ-ਹੋਲੀ ਉਸ ਰਾਹ ਤੁਰਿਆ ਜਾਂਦਾ ਹੈ ਤੇ ਮਿਹਨਤ ਕਰਦਿਆਂ-ਕਰਦਿਆਂ ਉਹ ਇੱਕ ਨਾ ਇੱਕ ਦਿਨ ਉਸਨੂੰ ਪੂਰਾ ਕਰਨ ਚ ਸਫਲ ਹੋ ਜਾਂਦਾ ਹੈ।ਇਹੋ ਜਿਹਾ ਹੀ ਇੱਕ ਕਿੱਸਾ ਐਮ ਹੁੰਦਲ ਦੀ ਜਿੰਦਗੀ ਨਾਲ ਜੁੜਿਆ ਹੈ।ਜ਼ਿਲਾ ਅੰਮ੍ਰਿਤਸਰ ਚ ਪੈਂਦੇ ਪਿੰਡ ਸਫੀਪੁਰ ਦੇ ਜੰਮਪਲ ਐਮ ਹੁੰਦਲ ਨੂੰ ਮੁੱਢ ਤੋ ਹੀ ਨਿਰਦੇਸ਼ਕ ਬਣਨ ਦਾ ਸ਼ੋਕ ਸੀ, ਇਹ ਸੁਪਨਾ ਉਸਨੇ ਮੁੱਢ ਤੋ ਹੀ ਆਪਣੇ ਦਿਲ ਤੇ ਦਿਮਾਗ ਚ ਸਜਾਇਆ ਹੋਇਆ ਸੀ।ਹੋਲੀ ਹੋਲੀ ਸਮੇਂ ਦਾ ਦੋਰ ਅੱਗੇ ਨੂੰ ਵੱਧਦਾ ਗਿਆ ਤੇ ਉਸਨੂੰ ਸਾਲ ੨੦੦੮ ਚ ਲਖਵਿੰਦਰ ਵਡਾਲੀ ਦਾ ਗੀਤ ਮਾਂ ਫਿਲਮਾਉਣ ਦਾ ਮੋਕਾ ਮਿਲਿਆ, ਉਸਨੇ ਇਸ ਜਿੰਮੇਵਾਰੀ ਨੂੰ ਬਾਖੂਬੀ ਢੰਗ ਨਾਲ ਨਿਭਾਉਦਿਆਂ ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਵਧੀਆ ਢੰਗ ਨਾਲ ਕੀਤਾ ਜਿਸਨੂੰ ਕਿ ਦਰਸ਼ਕਾਂ ਨੇ ਖੂਬ ਪਸੰਦ ਕੀਤਾ, ਖਾਸਕਰ ਇਸ ਗੀਤ ਨੂੰ ਬਾਹਰ ਵੱਸਦੇ ਪ੍ਰਦੇਸ਼ੀ ਵੀਰਾਂ ਵਲੋ ਭਰਪੂਰ ਸਹਿਯੋਗ ਮਿਲਿਆ।ਇਸ ਤਰਾਂ ਇਸ ਗੀਤ ਨਾਲ ਐਮ ਹੁੰਦਲ ਦੀ ਇਸ ਖੇਤਰ ਚ ਨਿਰਦੇਸ਼ਕ ਵਾਜੋ ਸ਼ੁਰੂਆਤ ਹੋਈ।ਉਸ ਤੋ ਬਾਅਦ ਫਿਰ ਐਮ ਹੁੰਦਲ ਨੇ ਪਿਛਾਂ ਮੁੜਕੇ ਨਾ ਦੇਖਿਆ ਤੇ ਇੱਕ ਤੋ ਇੱਕ ਵਧੀਆ ਗੀਤਾਂ ਦੀ ਵੀਡੀਓ ਦਾ ਨਿਰਦੇਸ਼ਨ ਕੀਤਾ, ਜਿਨਾਂ ਵਿੱਚ ਸ਼ੈਰੀ ਮਾਨ ਦਾ ਗੀਤ ਰੂਹਅਫਜਾ, ਸੁੱਖਸ਼ਿੰਦਰ ਸ਼ਿੰਦਾ ਦਾ ਗੀਤ ਸਿੰਘ ਦਾ ਵਰੀਅਰਸ, ਲਖਵਿੰਦਰ ਵਡਾਲੀ ਦਾ ਗੀਤ ਮਸਤ, ਆਕੜਾ ਦਿਖਾਇਆ ਨਾ ਕਰੋ, ਕਲੇਰ ਕੰਠ ਦਾ ਗੀਤ ਸਵੈਟਰ, ਪ੍ਰੀਤ ਹਰਪਾਲ ਦਾ ਗੀਤ ਨਸ਼ੇ, ਰਣਜੀਤ ਰਾਣਾ ਦਾ ਗੀਤ ਰੋਲਾ, ਆਦਿ ਸ਼ਾਮਿਲ ਹਨ।ਇਸੇ ਤਰਾਂ ਐਮ ਹੁੰਦਲ ਹੁਣ ਤੱਕ ਲਗਭਗ ੬੦ ਦੇ ਕਰੀਬ ਗੀਤਾਂ ਨੂੰ ਨਿਰਦੇਸ਼ਿਤ ਕਰ ਚੁੱਕਾ ਹੈ।ਮੰਜ਼ਿਲ ਦੀ ਅਗਲੀ ਪੋੜੀ ਵੱਲ ਨੂੰ ਵੱਧਦਿਆ ਐਮ ਹੁੰਦਲ ਨੇ ਪੰਜਾਬੀ ਸ਼ਾਟ ਫਿਲਮ ਰੋਂਗ ਵੇ ਵੀ ਬਣਾਈ । ਜਸਵਿੰਦਰ ਭੱਲਾ, ਉਪਾਸਨਾ ਸਿੰਘ, ਤੇ ਰਾਣਾ ਰਣਬੀਰ ਨੂੰ ਲੈ ਕੇ ਪੰਜਾਬੀ ਨਾਟਕ ਬੈਚਲਰ ਹਾਊਸ ਵੀ ਬਣਾਇਆ, ਇਸ ਨਾਟਕ ਦਾ ਨਿਰਦੇਸ਼ਨ ਉਸਨੇ ਸਾਲ ੨੦੧੦ ਚ ਕੀਤਾ ਸੀ।ਉਸ ਤੋ ਬਾਅਦ ਉਸਨੇ ਪੰਜਾਬੀ ਫਿਲਮ ਗੋਰਿਆ ਨੂੰ ਦਫਾ ਕਰੋ ਵਿੱਚ ਸਹਾਇਕ ਨਿਰਦੇਸ਼ਕ ਵਜੋ ਵੀ ਕੰਮ ਕੀਤਾ।ਪਰ ਐਮ ਹੁੰਦਲ ਦਾ ਅਸਲ ਸੁਪਨਾ ਫਿਲਮ ਨਿਰਦੇਸ਼ਕ ਬਣਨ ਦਾ ਸੀ, ਜੋ ਕਿ ਹੁਣ ਜਲਦ ਪੂਰਾ ਵੀ ਹੋਣ ਜਾ ਰਿਹਾ ਹੈ।ਇਸ ਸੰਬੰਧੀ ਐਮ ਹੁੰਦਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਲਦ ਹੀ ਨਿਰਦੇਸ਼ਕ ਵਾਜੋ ਉਹ ਪੰਜਾਬੀ ਫਿਲਮੀ ਖੇਤਰ ਵਿੱਚ ਵੀ ਸ਼ੁਰੂਆਤ ਕਰਨ ਜਾ ਰਿਹਾ ਹੈ ਤੇ ਉਹ ਆਪਣੀਆਂ ਆਉਣ ਵਾਲੀਆਂ ਦੋ ਫਿਲਮਾਂ ਲੁੱਕਣ ਮਿਚੀ ਤੇ ਪਾਨ ਦੀ ਬੇਗੀ ਦਾ ਐਲਾਨ ਕਰ ਚੁੱਕਾ ਹੈ।ਪਹਿਲਾਂ ਉਹ ਆਪਣੀ ਫਿਲਮ ਲੁੱਕਣ ਮਿਚੀ ਦੀ ਸ਼ੂਟਿੰਗ ਸ਼ੁਰੂ ਕਰੇਗਾ ਜੋ ਕਿ ੧੩ ਨਵੰਬਰ ਨੂੰ ਪੰਜਾਬ ਦੇ ਵੱਖ ਵੱਖ ਪਿੰਡਾਂ ਚ ਸ਼ੁਰੂ ਹੋਵੇਗੀ।ਇਸ ਫਿਲਮ ਬਾਰੇ ਗੱਲ ਕਰਦਿਆਂ ਐਮ ਹੁੰਦਲ ਨੇ ਦੱਸਿਆ ਕਿ ਇਸ ਫਿਲਮ ਚ ਮੁੱਖ ਭੂਮਿਕਾ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਨਿਭਾਉਣਗੇ।ਇਨਾਂ ਤੋ ਇਲਾਵਾ ਗੁੱਗੂ ਗਿੱਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹਾਰਬੀ ਸੰਘਾ, ਸਰਦਾਰ ਸੋਹੀ ਤੇ ਹੋਰ ਕਈ ਨਾਮੀ ਚਿਹਰੇ ਇਸ ਫਿਲਮ ਚ ਨਜ਼ਰ ਆਉਣਗੇ।ਇਸਦੀ ਕਹਾਣੀ ਨੂੰ ਰਾਜੂ ਵਰਮਾ ਨੇ ਲਿਖਿਆ ਹੈ ਤੇ ਮਿਊੁਜ਼ਿਕ ਜਤਿੰਦਰ ਸ਼ਾਹ ਵਲੋ ਬਣਾਇਆ ਜਾ ਰਿਹਾ ਹੈ।ਫਿਲਮ ਦੇ ਗੀਤ ਗਾਇਕ ਐਮੀ ਵਿਰਕ, ਜੈਜੀ ਬੀ, ਪ੍ਰੀਤ ਹਰਪਾਲ, ਕਮਲ ਖਾਨ ਦੀ ਅਵਾਜ ਚ ਸੁਣਨ ਨੂੰ ਮਿਲਣਗੇ।ਇਸਦੇ ਪ੍ਰੋਡਿਊਸਰ ਅਵਤਾਰ ਬੱਲ ਤੇ ਵਿਕਰਮ ਬੱਲ ਹਨ।ਇਸ ਫਿਲਮ ਦੀ ਕਹਾਣੀ ਕਾਮੇਡੀ ਡਰਾਮਾ ਤੇ ਲਵ ਸਟੋਰੀ ਤੇ ਅਧਾਰਿਤ ਹੈ।ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੀ ਆਪਸੀ ਵਿਵਾਦਾਂ ਦੀ ਲੜਾਈ ਵੀ ਫਿਲਮ ਚ ਦੇਖਣ ਨੂੰ ਮਿਲੇਗੀ।ਇਸ ਫਿਲਮ ਨੂੰ ਫਿਲਮਾਉਣ ਲਈ ਲੱਗਭਗ ੩੨ ਦਿਨਾਂ ਦਾ ਸਮਾਂ ਰੱਖਿਆ ਗਿਆ ਹੈ ਤੇ ਫਿਲਮ ੨੦੧੯ ਚ ਅ੍ਰਪੈਲ ਜਾ ਮਈ ਮਹੀਨੇ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ।ਉਸ ਤੋ ਬਾਅਦ ਉਹ ਆਪਣੀ ਦੂਜੀ ਫਿਲਮ ਪਾਨ ਦੀ ਬੇਗੀ ਦੀ ਵੀ ਸ਼ੂਟਿੰਗ ਸ਼ੁਰੂ ਕਰ ਦੇਵੇਗਾ।ਐਮ ਹੁੰਦਲ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਚ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਜਿਨਾਂ ਨੇ ੩ ਇਡੀਅਟਸ ਵਰਗੀ ਹਿੱਟ ਫਿਲਮ ਬਣਾਈ ਸੀ ਨੂੰ ਫੋਲੋ ਕਰਦਾ ਹੈ ਤੇ ਜਿਸ ਤਰਾਂ ਦੇ ਵਿਸ਼ਿਆ ਤੇ ਰਾਜ ਕੁਮਾਰ ਹਿਰਾਨੀ ਜੀ ਨੇ ਫਿਲਮਾਂ ਬਣਾਈਆਂ ਹਨ ਆਉਣ ਵਾਲੇ ਸਮੇਂ ਚ ਉਹ ਵੀ ਉਸੇ ਤਰਾਂ ਦੇ ਵਿਸ਼ਿਆ ਤੇ ਕੰਮ ਕਰਨ ਦਾ ਇਛੁੱਕ ਹੈ।

Have something to say? Post your comment
 

More Article News

ਨਾਮਵਰ ਗਾਇਕਾ ਕੰਚਨ ਬਾਵਾ ਦੇ ਬੇਟੇ ਰੋਹਿਤ ਬਾਵਾ ਦਾ ਸਿੰਗਲ ਟਰੈਕ,''ਸਾਦਗੀਆਂ '' ਸਮਾਜਿਕ ਸਰੋਕਾਰਾਂ ਅਤੇ ਰੂਹ ਦੇ ਰਿਸ਼ਤਿਆਂ ਦੇ ਨਾਲ਼ ਲਬਰੇਜ਼ ਹੈ ਜਸਪ੍ਰੀਤ ਮਾਂਗਟ ਦੀ ਦੂਸਰੀ ਕਾਵਿ ਕਿਰਤ "ਗੀਤ ਰੂਹਾਂ ਦੇ" ਲਾਲਚ – ਅਰਸ਼ਪ੍ਰੀਤ ਸਿੱਧੂ ਲਘੂ ਕਥਾ ਸੱਚਾਈ ' ਚੁਲ੍ਹੇ ਦੀ ਸੁਆਹ '/ਗੁਰਮੀਤ ਸਿੱਧੂ ਕਾਨੂੰਗੋ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ:ਡਾ. ਭਾਈ ਜੋਧ ਸਿੰਘ ਲਾਜਵਾਬ ਗੀਤਕਾਰੀ ਅਤੇ ਸੁਰੀਲੀ ਗਾਇਕੀ ਦਾ ਖ਼ੂਬਸੂਰਤ ਸੁਮੇਲ - ਗੁਰਮੀਤ ਚੀਮਾ । ਖਿਡਾਰੀ ਤੋਂ ਸਿਆਸਤਦਾਨ ਬਣੇ ਨੇਤਾ ਕਿਉਂ ਚੁੱਪ ਹਨ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਦੀ ਅਨਿਆਈ ਮੌਤ ਤੇ ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਮੋਹ - ਅਰਸ਼ਪ੍ਰੀਤ ਸਿੱਧੂ "ਇਸਲਾਮ ਧਰਮ ਚ ਈਦ-ਉਲ-ਫਿਤਰ ਦਾ ਮਹੱਤਵ " ਲੇਖਕ :ਮੁਹੰਮਦ ਅੱਬਾਸ ਧਾਲੀਵਾਲ
-
-
-