Article

ਅੱਜ ਰਿਲੀਜ਼ ਹੋਵੇਗੀ “ਮੂਰਖ 420“(ਭੀਲੇ ਕਾ ਟੱਬਰ)ਗੁਰਬਾਜ ਗਿੱਲ

December 06, 2018 11:08 PM

ਗਿੱਲ ਫ਼ਿਲਮਜ਼ ਏਟਰਟੇਨਮੈਂਟ ਤੇ ਵਾਈਟ ਗੋਲਡ ਮਿਊਜ਼ਿਕ ਦੀ ਪੇਸ਼ਕਸ਼
ਅੱਜ ਰਿਲੀਜ਼ ਹੋਵੇਗੀ “ਮੂਰਖ 420“(ਭੀਲੇ ਕਾ ਟੱਬਰ)
ਜਨਾਬ! ਅੱਜਕੱਲ ਭੱਜ-ਨੱਠ ਦੀ ਜ਼ਿੰਦਗੀ ਚ' ਹਰ ਇਨਸਾਨ ਮਾਨਸਿਕ ਉਲਝਣਾਂ ਦੇ ਤਾਣੇ-ਬਾਣੇ ਵਿੱਚ ਜੀਅ ਰਿਹਾ, ਹਾਸਾ ਹਰ ਇਨਸਾਨ ਦੇ ਬੁੱਲਾਂ ਤੋਂ ਗਾਇਬ ਹੈ ਅਤੇ ਹਰ ਚਿਹਰੇ ਤੇ ਉਦਾਸੀ-ਹੀ-ਉਦਾਸੀ ਛਾਈ ਹੋਈ ਹੈ। ਖ਼ੈਰ… ਇਹਨਾਂ ਮਾਨਸਿਕ ਪੀੜਾਂ ਚ' ਫਸੇ ਮਨੁੱਖ ਲਈ ਹਾਸਿਆ ਦੀ ਪਿਟਾਰੀ, ਪਰਿਵਾਰਿਕ ਕਾਮੇਡੀ ਫ਼ਿਲਮ “ਮੂਰਖ ੪੨੦“ (ਭੀਲੇ ਕਾ ਟੱਬਰ) ਵਾਈਟ ਗੋਲਡ ਮਿਊਜ਼ਿਕ ਕੰਪਨੀ ਵੱਲੋਂ ਬੜੇ ਵੱਡੇ ਪੱਧਰ 'ਤੇ ਅੱਜ  ਰਿਲੀਜ਼ ਕੀਤੀ ਜਾਵੇਗੀ। ਗਿੱਲ ਫ਼ਿਲਮਜ਼ ਏਟਰਟੇਨਮੈਂਟ ਬਠਿੰਡਾ ਦੇ ਬੈਨਰ ਹੇਠ ਬਣੀ ਢਿੱਡੀ ਪੀੜਾਂ ਪਾਉਣ ਵਾਲੀ ਫੁੱਲ ਕਾਮੇਡੀ ਫ਼ਿਲਮ “ਮੂਰਖ ੪੨੦“ (ਭੀਲੇ ਕਾ ਟੱਬਰ) ਦੀ ਸ਼ੂਟਿੰਗ ਤਲਵੰਡੀ ਸਾਬੋ ਦੇ ਨਜਦੀਕ ਪੈਂਦੇ ਪਿੰਡ ਲਾਲੇਆਣਾ, ਬੰਗੀ ਕਲਾਂ ਅਤੇ ਬਠਿੰਡਾ ਦੇ ਆਸ-ਪਾਸ ਦੀਆਂ ਬਹੁਤ ਹੀ ਖੁਬਸੂਰਤ ਲੋਕੇਸ਼ਨਾਂ ਉੱਪਰ ਕੀਤੀ ਗਈ ਹੈ। ਕੰਪਨੀ ਨਿਰਮਾਤਾ ਰਾਜੇਸ਼ ਗਰਗ ਤੇ ਨਿਰਦੇਸ਼ਕ ਗੁਰਬਾਜ ਗਿੱਲ ਦਾ ਆਪਣੀ ਇਸ ਕਾਮੇਡੀ ਫ਼ਿਲਮ ਬਾਰੇ ਕਹਿਣਾ ਕਿ, “ਅਸੀਂ ਇਸ ਫ਼ਿਲਮ ਵਿੱਚ ਇਹ ਦੱਸਣ ਦਾ ਉਪਰਾਲਾ ਕੀਤਾ ਕਿ ਅਨਪੜਤਾ ਕਾਰਨ ਆਧੁਨਿਕ ਸਮਾਜ ਤੋਂ ਅਨਪੜ ਇਨਸਾਨ ਕਿੰਨਾਂ ਦੂਰ ਹੈ, ਆਪਣੀ ਮੂਰਖਤਾ ਦੀ ਵਜਾ ਕਰਕੇ ਕਿਵੇਂ ਜੈਲੇ ਬੁੜੇ ਦਾ ਪਰਿਵਾਰ ਅਨੇਕਾਂ ਤਰਂ ਦੀਆਂ ਮੁਸਕਲਾਂ ਵਿੱਚ ਘਿਰਦਾ ਤੇ ਦੁਬਿਧਾ ਵਿੱਚ ਫੱਸਦਾ। ਪਰਿਵਾਰਿਕ ਨੋਕ-ਝੋਕ ਨਾਲ ਜੁੜੀ ਇਸ ਫ਼ਿਲਮ ਦੇ ਹਰ ਸ਼ੀਨ ਦੇ ਫ਼ਿਲਮਾਂਕਣ ਸਮੇਂ ਸਾਡੀ ਇਹੋ ਕੋਸ਼ਿਸ ਸੀ ਕਿ ਹਰ ਪੱਚ ਤੇ ਹਾਸਾ-ਠੱਠਾ ਹੋਵੈ ਤੇ ਉਹਦੇ ਤੋਂ ਸਾਡੇ ਸਮਾਜ ਨੂੰ ਇੱਕ ਸੰਦੇਸ਼ ਮਿਲੇ। ਬਾਕੀ ਸਾਡੇ ਬਹੁਤ ਹੀ ਸਤਿਕਾਰਯੋਗ ਕਾਮੇਡੀ ਟੈਲੀ-ਫ਼ਿਲਮਾਂ ਦੇ ਜਨਮ-ਦਾਤਾ ਗੁਰਚੇਤ ਚਿੱਤਰਕਾਰ ਜੀ ਨੇ ਜਿੱਦਾਂ “ਫੈਮਿਲੀ ੪੨੦“ ਤੋਂ ਲੈ ਕੇ ਹੁਣ “ਫੈਮਿਲੀ ੪੩੧“ ਤੱਕ ਦਾ ਲੜੀਵਾਰ ਸਫ਼ਰ ਤੈਅ ਕੀਤਾ, ਇਸ ਤਰਾਂ ਹੀ ਸਾਡਾ ਵੀ ਇਹੋ ਨਿਸ਼ਾਨਾ ਹੈ, ਇਹਨਾਂ ਦੇ ਪਦ-ਚਿੰਾਂ ਤੇ ਚੱਲਕੇ ਕਾਮੇਡੀ ਫ਼ਿਲਮ “ਮੂਰਖ ੪੨੦“ (ਭੀਲੇ ਕਾ ਟੱਬਰ) ਦੀ ਲੜੀ ਨੂੰ ਇੱਦਾ ਹੀ ਜਾਰੀ ਰੱਖਾਂਗੇ। ਇਸ ਦਾ ਅਗਲਾ ਭਾਗ “ਮੂਰਖ ੪੨੧“ (ਜਿੰਨ ਓਏ ਜਿੰਨ) ੧੩ ਜਨਵਰੀ ੨੦੧੯ ਨੂੰ ਲੋਹੜੀ ਵਾਲੇ ਦਿਨ ਰਿਲੀਜ਼ ਕਰਾਂਗੇ। ਫ਼ਿਲਮ ਲੇਖਕ ਨੈਬ ਜੌਹਲ ਦੀ ਕਹਾਣੀ 'ਤੇ ਆਧਾਰਿਤ ਬਣਾਈ ਗਈ ਅਤੇ ਇਸ ਫ਼ਿਲਮ ਵਿੱਚ ਗੁਰਵਿੰਦਰ ਸਰਾਂ (ਮਿੰਨੀ ਮਿੱਤਲ) ਨੇ ਮੇਹਰੂ ਚੌਕੀਦਾਰ ਦੇ, ਭੋਲਾ ਧਰਮਪੁਰਾ ਨੇ ਜੈਲੇ ਬੁੜੇ ਦੇ, ਗੁਰਬਾਜ ਗਿੱਲ ਨੇ ਭੀਲੇ ਭਲਵਾਨ ਦੇ, ਅਰਸ਼ਦੀਪ ਨੇ ਮੀਤ ਮਸ਼ੀਨਾਂ ਵਾਲੇ ਦੇ, ਬਹਾਲਾ ਅਮਲੀ ਨੇ ਅਮਲੀ ਦੇ, ਬੱਚੇ ਗੁਰਕਮਲ ਗਿੱਲ ਨੇ ਟੱਲੀ ਤੇ ਮਹਿਕਦੀਪ ਨੇ ਲੱਲੀ ਦੇ ਅਤੇ ਅਸੋਕ ਸ਼ਾਨ ਨੇ ਬੋਖਲ ਬਦਮਾਸ਼ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ। ਇਹਨਾਂ ਤੋਂ ਇਲਾਵਾ ਜਿੰਮੀ ਜੌਹਲ, ਰਮਨਦੀਪ, ਮਨਦੀਪ ਲੱਕੀ, ਪੂਨਮ, ਜੱਸਾ ਭਗਤਾ, ਮੇਵਾ ਖੋਖਰ, ਸਰਦੂਲ ਅਲੀ, ਇਸਵਿੰਦਰ ਜੱਸਲ, ਮਲਕੀਤ ਸਿੱਧੂ, ਸਤਵੰਤ ਭੁੱਲਰ, ਗੁਰਪ੍ਰੀਤ ਸੰਧੂ, ਰਿੰਕੂ ਮੋਟਾ, ਕੁਲਦੀਪ ਚੀਦਾ, ਅਵਤਾਰ ਸਿੰਘ ਕਲਿਆਣਾ, ਗੁਰਮੀਤ ਭੁਚਾਲ-ਲਵਜੀਤ ਧਾਲੀਵਾਲ, ਅਮਨ ਸਿੱਧੂ, ਜਸਵਿੰਦਰ ਮਾਨ, ਗੁਰਸੇਵਕ ਅੱਲਾ, ਨਾਇਬ ਜੌਹਲ, ਜਗਜੀਤ ਜੱਗੀ ਲਾਲੇਆਣਾ, ਕੁਲਦੀਪ ਮਾਨਸਾ, ਬਿੱਲੂ ਬਟੇਰਾ (ਛੋਟਾ ਫੁੱਫੜ) ਤੇ ਸੁਰਜੀਤ ਬੋਦਾ (ਵੱਡਾ ਫੁੱਫੜ) ਆਦਿ ਕਲਾਕਾਰਾਂ ਨੇ ਇਸ ਫ਼ਿਲਮ ਚ' ਕੰਮ ਕੀਤਾ ਹੈ। ਜਿੱਥੇ ਕੈਮਰਾਮੈਨ ਬਲਕਰਨ ਚੋਟੀਆਂ ਨੇ ਹਰ ਇੱਕ ਸ਼ੀਨ ਦਾ ਫ਼ਿਲਮਾਂਕਣ ਬੜੇ ਹੀ ਵਧੀਆ ਤਰੀਕੇ ਨਾਲ ਕਰਿਆ, ਉੱਥੇ ਮੇਕ-ਕੱਪ ਮੈਡਮ ਮਨਦੀਪ ਲੱਕੀ ਨੇ ਹਰ ਪਾਤਰ ਨੂੰ ਬੜੀ ਰੀਜ਼ ਨਾਲ ਤਿਆਰ ਕੀਤਾ। ਫੋਟੋਗ੍ਰਾਫੀ ਸਮਸ਼ੇਰ ਕਲਿਆਣਾ ਸਟੂਡੀਓ ਨੇ ਫ਼ਿਲਮ ਦੇ ਇੱਕ-ਇੱਕ ਸ਼ੀਨ ਦੀ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਆਂ ਤੇ ਨਿਰਮਲ ਕੁਮਾਰ ਨੇ ਪੂਰੀ ਯੂੰਨਿਟ ਲਈ ਟਰਾਂਸਪੋਰਟ ਦਾ ਕੰਮ ਬਾਖੂਬੀ ਨਿਭਾਇਆ, ਸਪਾਟ-ਬੋਆਏ ਵੀਰੂ, ਮਦਨ, ਰਾਜਿੰਦਰ ਤੇ ਪੰਮੇ ਨੇ ਆਪਣੀ ਡਿਊਟੀ ਵੀ ਪੂਰੀ ਨਿਭਾਈ। ਬਾਕੀ ਐਡੀਟਰ ਰਾਜ ਮਾਨ ਜੀ ਨੇ ਤਾਂ ਆਪਣੀ ਕਾਰਾਗਰੀ ਨਾਲ ਫ਼ਿਲਮ ਨੂੰ ਚਾਰ ਚੰਨ ਲਾ ਦਿੱਤੇ ਨੇ। ਗੀਤਕਾਰ ਜਗਜੀਤ ਜੱਗੀ ਲਾਲੇਆਣਾ ਤੇ ਗੁਰਬਾਜ ਗਿੱਲ ਦੇ ਲਿਖੇ ਗੀਤਾਂ ਨੂੰ ਆਪਣੀਆਂ ਮਿੱਠੀਆਂ ਅਵਾਜ਼ਾਂ ਦਿੱਤੀਆਂ, ਗਾਇਕ ਗੁਰਮੀਤ ਗਾਂਧੀ-ਨਿੱਕੀ ਸਿੱਧੂ, ਮਨਦੀਪ ਲੱਕੀ, ਗੁਰਬਾਜ ਗਿੱਲ ਤੇ ਅੰਗਰੇਜ ਮਾਨ ਨੇ ਅਤੇ ਇਹਨਾਂ ਨੂੰ ਸੰਗੀਤ ਚ' ਪ੍ਰੋਇਆ ਸੰਗੀਤਕਾਰ ਸਾਹਰੁਖ਼ ਥਿੰਦ ਨੇ। ਗੁਰਜੰਟ ਸਿੰਘ ਸਿੱਧੂ ਸਾਬਕਾ ਸਰਪੰਚ ਲਾਲੇਆਣਾ, ਰਮਨਦੀਪ ਸਿੰਘ ਹੈਪੀ ਸਰਪੰਚ ਬੰਗੀ ਕਲਾਂ ਅਤੇ ਸਮੂਹ ਨਗਰ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਫ਼ਿਲਮ ਪੂਰੀ ਤਰਾਂ ਮੁਕੰਮਲ ਕੀਤੀ ਗਈ ਹੈ।
ਗੁਰਬਾਜ ਗਿੱਲ

Have something to say? Post your comment