FOLLOW US ON

News

ਅੱਜ ਕੋਈ ਜੋਗੀ........?ਸੁਰਿੰਦਰ 'ਮਾਣੂੰਕੇ ਗਿੱਲ'

December 06, 2018 11:10 PM

ਅੱਜ ਕੋਈ ਜੋਗੀ ਹਾਕਾਂ ਮਾਰੇ,
ਕਿਣ-ਮਿਣ ਕਣੀਆਂ ਪੈਣ ਫੁਆਰੇ।
ਇਹ ਨੇ ਮੇਰੇ ਸਿਰ ਨੂੰ ਚੜਦੇ,
ਪਿਆਰ ਪੱਕੇ ਦਾ ਜਿੰਦਾ ਜੜਦੇ,
ਆ ਰਹੇ ਨੇ ਅੱਜ ਖੂਬ ਨਜਰੇ,
ਅੱਜ ਕੋਈ ਜੋਗੀ ਹਾਕਾਂ ਮਾਰੇ,
ਕਿਣ-ਮਿਣ ਕਣੀਆਂ ਪੈਣ ਫੁਆਰੇ।
ਅੱਜ ਦਿਨ ਕੋਈ ਖਾਸ ਹੀ ਚੜਿਆ,
ਲੱਗਦਾ ਦਿਲ ਵਿੱਚ ਰਹਿਬਰ ਵੜਿਆ,
ਮਿੱਠੀਆਂ-ਮਿੱਠੀਆਂ ਬਾਤਾਂ ਮਾਰੇ,
ਅੱਜ ਕੋਈ ਜੋਗੀ ਹਾਕਾਂ ਮਾਰੇ,
ਕਿਣ-ਮਿਣ ਕਣੀਆਂ ਪੈਣ ਫੁਆਰੇ।
ਇਹ ਜੋਗੀ ਨਾ ਉਸ ਜੋਗੀ ਵਰਗਾ,
ਭੋਗੇ ਸਭ ਕੁਝ ਭੋਗੀ ਵਰਗਾ,
ਇਹ ਜੋਗੀ ਜਿਵੇ ਰਾਤਾਂ ਤਾਰੇ,
ਅੱਜ ਕੋਈ ਜੋਗੀ ਹਾਕਾਂ ਮਾਰੇ,
ਕਿਣ-ਮਿਣ ਕਣੀਆਂ ਪੈਣ ਫੁਆਰੇ।
ਜੀਅ ਕਰਦਾ ਹੈ ਮੈ ਰਾਤ ਬਿਤਾ ਲਾਂ,
ਦਿਨ ਨੂੰ ਰੋਕਕੇ ਆਪ ਜਿਤਾ ਲਾਂ,
ਚੜਨ ਲਈ ਸੂਰਜ ਝਾਤਾਂ ਮਾਰੇ,
ਅੱਜ ਕੋਈ ਜੋਗੀ ਹਾਕਾਂ ਮਾਰੇ,
ਕਿਣ-ਮਿਣ ਕਣੀਆਂ ਪੈਣ ਫੁਆਰੇ।


ਸੁਰਿੰਦਰ 'ਮਾਣੂੰਕੇ ਗਿੱਲ'

Have something to say? Post your comment

More News News

ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे। ਇੰਨ੍ਹਾਂ ਝੁੱਗੀਆਂ ਚ ਰੱਬ ਵੱਸਦਾ, ਇੰਨ੍ਹਾਂ ਬੱਚਿਆਂ ਚ ਵੱਸਦੀ ਲੋਕਾਈ : ਰਾਮ ਸਿੰਘ ਜੱਖਲਾਂ
-
-
-