Poem

ਗੁੰਬਦ-ਗੁਮਾਨ

December 17, 2018 10:27 PM

ਇਨਾਂ ਗੁੰਬਦ ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

ਕੋਈ ਖੜਾ ਐ ਦੁਆ ਲਈ ਝੋਲੀ ਫੈਲਾ,

ਥੋੜਾ ਨਜ਼ਰ ਆਪਣੀ ਨੂੰ ਫਿਰਾ ਕੇ ਤਾਂ ਵੇਖ ।

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

 

ਤੇਰੇ ਅੰਦਰ ਵੱਸੇ ਬਰਿਹਮੰਡ ਚਲਾਉਣ ਤੇ ਬਨਾਣ ਵਾਲਾ,

ਸਭਨਾਂ ਦੇ ਮੂੰਹੋਂ ਆਪੇ ਕਹਾਉਣ ਤੇ ਸੁਣਾਉਣ ਵਾਲਾ,

ਉਹਨੂੰ ਹਾਕ ਮਾਰ ਅੰਦਰੋਂ ਬੁਲਾ ਕੇ ਤਾਂ ਵੇਖ ।

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

 

ਮੈਂ ਆ ਕੀਤਾ ਵਾ, ਮੈਂ ਔ ਕਰ ਦੂੰ,

ਆ ਚੀਜ਼ ਮੇਰੀ, ਔ ਚੀਜ਼ ਮੇਰੀ, ਪਿੱਛੇ ਹੱਟ ਤੂੰ,

ਇਸ ਭੈੜੀ ਮੈਂ ਨੂੰ ਜ਼ਰਾ ਮੁਕਾਅ ਕੇ ਤਾਂ ਵੇਖ ।

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

 

ਸਦਾ ਸੱਚ ਬੋਲ, ਕਿਰਤ ਕਰ ਤੇ ਵੰਡ ਛੱਕ,

ਹੱਥੀਂ ਲੋੜਵੰਦਾਂ ਦੇ ਕਦੇ ਪਰਦੇ ਵੀ ਢੱਕ,

ਕਦੇ ਨੇਕੀ ਤੇ ਭਲਾਈ ਨੂੰ ਕਮਾਅ ਕੇ ਤਾਂ ਵੇਖ,

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

 

ਜਦ ਸਾਹ ਮੁੱਕ ਗਏ ਤੈਨੂੰ ਅਰਥੀ ਲਿਟਾਉਣਾ,

ਜਿਨੂੰ ਆਪਨਾ ਤੂੰ ਕਹੇਂ ਉਨੇ ਹੱਥੀਂ ਸਿਵੇ ਪਾਉਣਾ,

ਫਿਰੇਂ ਰੱਬ ਨੂੰ ਤੂੰ ਭੁੱਲਿਆ ਖ਼ੁਦ ਨੂੰ ਭੁਲਾ ਕੇ ਤਾਂ ਵੇਖ,

ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

ਕਦੇ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ ।

-ਗੁਰਬਾਜ ਸਿੰਘ

Have something to say? Post your comment