News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੂਰਵ ਮੌਕੇ ਹਰੇਕ ਪਿੰਡ ਵਿੱਚ ਲਗਾਏ ਜਾਣਗੇ 550 ਪੌਦੇ -ਡਿਪਟੀ ਕਮਿਸ਼ਨਰ

January 17, 2019 08:38 PM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੂਰਵ ਮੌਕੇ ਹਰੇਕ ਪਿੰਡ ਵਿੱਚ ਲਗਾਏ ਜਾਣਗੇ 550 ਪੌਦੇ -ਡਿਪਟੀ ਕਮਿਸ਼ਨਰਪੌਦੇ ਲਗਾਣ ਦਾ ਕੰਮ 30 ਸਤੰ
ਬਰ ਤੱਕ ਕੀਤਾ ਜਾਵੇਗਾ ਸੰਪਨ

ਅੰਮ੍ਰਿਤਸਰ, 16 ਜਨਵਰੀ: ਕੁਲਜੀਤ ਸਿੰਘ
 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੂਰਵ ਮੌਕੇ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦਾ ਕੰਮ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਇਹ ਸਾਰਾ ਕੰਮ 30 ਸਤੰਬਰ, 2019 ਤੱਕ ਸੰਪਨ ਕਰ ਲਿਆ ਜਾਵੇਗਾ। 
 ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅੱਜ ਜਿਲਾ ਪ੍ਰੀਸ਼ਦ ਹਾਲ ਵਿਖੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨਾਂ ਦੱਸਿਆ ਕਿ ਸਾਰੇ ਪਿੰਡਾਂ ਵਿਚ ਛਾਂਦਾਰ, ਫੁਲਦਾਰ, ਦੇਸੀ ਅੰਬ, ਜਾਮੁਨ, ਆਂਵਲਾ, ਸਾਗਵਾਨ, ਸੀਸ਼ਮ, ਨਿੰਮ, ਨਿੰਬੂ ਦੇ ਬੂਟੇ ਲਗਾਏ ਜਾਣਗੇ। ਸ੍ਰ ਸੰਘਾ ਨੇ ਦੱਸਿਆ ਕਿ ਇਹ ਬੂਟੇ ਲੋਕਾਂ ਦੇ ਘਰਾਂ, ਪਿੰਡਾਂ ਨੂੰ ਆਣ-ਜਾਣ ਵਾਲੀਆਂ ਸੜਕਾਂ, ਸਾਂਝੀਆਂ ਥਾਵਾਂ, ਸ਼ਾਮਲਾਟ ਜਮੀਨਾਂ, ਹਸਪਤਾਲਾਂ ਸਰਕਾਰੀ ਸਕੂਲਾਂ, ਗੁਰਦਆਰਿਆਂ ਆਦਿ ਵਿੱਚ ਲਗਾਏ ਜਾਣਗੇ। ਉਨਾਂ ਦੱਸਿਆ ਕਿ ਇਸ ਕੰਮ ਲਈ ਪੇਂਡੂ ਵਿਕਾਸ, ਬਾਗਬਾਨੀ, ਭੂਮੀ ਰੱਖਿਆ ਅਤੇ ਵਿਭਾਗਾਂ ਦੇ ਅਫਸਰਾਂ ਨੂੰ ਨੋਡਲ ਅਫਸਰ ਨਾਮਜਦ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੌਦੇ ਲਗਾਉਣ ਦਾ ਕੰਮ ਨਰੇਗਾ ਸਕੀਮ ਤਹਿਤ ਕੀਤਾ ਜਾਵੇਗਾ। 
 ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਸੰਘਾ ਨੇ ਵੱਖ ਵੱਖ ਵਿਭਾਗਾਂ ਦੇ ਅÎਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 15 ਫਰਵਰੀ ਤੱਕ ਹਰ ਪਿੰਡ ਵਿੱਚ ਪੌਦੇ ਲਗਾਉਣ ਲਈ ਜਮੀਨ ਦੀ ਪਹਿਚਾਣ ਕਰ ਲਈ ਜਾਵੇ। ਸ੍ਰ ਸੰਘਾ ਨੇ ਦੱਸਿਆ ਕਿ ਇਹ ਸਾਰੇ ਪੌਦੇ ਜੰਗਲਾਤ ਵਿਭਾਗ ਵੱਲੋਂ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਸ੍ਰ ਸੰਘਾ ਨੇ ਦੱਸਿਆ ਕਿ ਇਨਾਂ ਪੌਦਿਆਂ ਨੂੰ ਬੁੱਕ ਕਰਨ ਲਈ ਆਈ ਹਰਿਆਲੀ ਐਪ (ihariyali mobile phone app) ਰਾਹੀਂ ਬੁੱਕ ਕੀਤੇ ਜਾ ਸਕਦੇ ਹਨ। ਸ੍ਰ ਸੰਘਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡ ਦੇ ਲੋਕਾਂ ਨੂੰ ਪੁਰਖਿਆਂ, ਬਜੁਰਗਾਂ ਅਤੇ ਵਾਰਸਾਂ ਦੇ ਨਾਮ ਤੇ ਬੂਟੇ ਲਗਾਉਣ ਲਈ ਜਾਗਰੂਕ ਕਰਨ ਅਤੇ ਉਨਾਂ ਸਾਂਭ ਸੰਭਾਲ ਲਈ ਵੀ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਜਿਹੜੇ ਪਿੰਡ ਪੌਦੇ ਰੱਖ ਰਖਾਵ ਲਈ ਪਹਿਲੇ 10 ਨੰਬਰ ਤੇ ਆਉਣਗੇ ਉਨਾਂ ਨੂੰ ਜਿਲਾ ਪ੍ਰਸਾਸ਼ਨ ਵੱਲੋਂ ਐਵਾਰਡ ਅਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। 
 ਸ੍ਰ ਸੰਘਾ ਨੇ ਦੱਸਿਆ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਈਏ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਵੱਛ  ਵਾਤਾਵਰਣ ਦਾ ਆਨੰਦ ਲੈ ਸਕਣਗੀਆਂ। ਉਨਾਂ ਦੱਸਿਆ ਕਿ ਇਸ ਕੰਮ ਲਈ ਖੁਸ਼ਹਾਲੀ ਦੇ ਰਾਖਿਆਂ ਦੀ ਮਦਦ ਵੀ ਲਈ ਜਾਵੇਗੀ। 
 ਸ੍ਰ ਸੰਘਾ ਨੇ ਦੱਸਿਆ ਕਿ ਪੌਦਿਆਂ ਨੂੰ ਲਗਾਉਣ ਦਾ ਸਹੀ ਸਮਾਂ 1  ਜੁਲਾਈ ਤੋਂ 30 ਸਤੰਬਰ ਹੁੰਦਾ ਹੈ। ਇਸ ਲਈ ਸਾਨੂੰ ਹੰਭਲਾ ਮਾਰ ਕੇ 30 ਸਤੰਬਰ ਤੱਕ ਇਸ ਕੰਮ ਨੂੰ ਪੂਰਾ ਕਰਨਾ ਹੈ। ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 30 ਅਪ੍ਰੈਲ ਤੱਕ ਪਿੰਡਾਂ ਵਿੱਚ ਪੌਦੇ ਲਗਾਉਣ ਵਾਲੀਆਂ ਥਾਵਾਂ ਨੂੰ ਤਿਆਰ ਕਰਨ ਤਾਂ ਜੋ ਪੌਦੇ ਲਗਾਉਣ ਸਮੇਂ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। 
 ਇਸ ਮੀਟਿੰਗ ਵਿੱਚ ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਵਿਕਾਸ ਹੀਰਾ ਐਸ:ਡੀ:ਐਮ ਅੰਮ੍ਰਿਤਸਰ, ਸ੍ਰੀ ਰਜਤ ਓਬਰਾਏ ਐਸ:ਡੀ:ਐਮ ਅਜਨਾਲਾ, ਮੈਡਮ ਪਲਵੀ ਚੌਧਰੀ ਐਸ:ਡੀ:ਐਮ ਮਜੀਠਾ, ਸ੍ਰੀ ਸੌਰਭ ਅਰੋੜਾ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਸ੍ਰੀ ਰਾਜੇਸ਼ ਗੁਲਾਟੀ ਜਿਲਾ ਜੰਗਲਾਤ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

Have something to say? Post your comment