Article

ਦਿਨ-ਬ-ਦਿਨ ਬੁਲੰਦੀਆਂ ਵੱਲ ਨੂੰ ਵੱਧ ਰਿਹਾ ਗਾਇਕ

January 17, 2019 08:41 PM

ਦਿਨ-ਬ-ਦਿਨ ਬੁਲੰਦੀਆਂ ਵੱਲ ਨੂੰ ਵੱਧ ਰਿਹਾ ਗਾਇਕ


ਬਾਈ ਧਾਲੀਵਾਲ ਕਨੇਡਾ ਦੇ ਕਲਮ-ਬੱਧ ਕੀਤੇ “7 ਬੈਂਡ“ ਟਰੈਕ ਨਾਲ ਖੂਬ ਚਰਚਾ 'ਚ - ਬਬਲਾ ਧੂਰੀ


ਪੰਜਾਬੀ ਗਾਇਕੀ ਖੇਤਰ ਵਿੱਚ ਜਿੱਦਾਂ ਲੁਧਿਆਣਾ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਬਠਿੰਡਾ ਨੂੰ ਗਾਇਕੀ ਦਾ ਗੜ ਮੰਨਿਆਂ ਜਾਂਦਾ ਐ, ਏਦਾਂ ਹੀ ਜਿਲਾ ਸੰਗਰੂਰ ਦੇ ਨਜਦੀਕੀ ਸ਼ਹਿਰ ਧੂਰੀ ਨੂੰ ਵੀ ਕਲਾਕਾਰਾਂ ਦਾ ਸ਼ਹਿਰ ਮੰਨਿਆਂ ਜਾ ਸਕਦਾ ਏ। ਸਵ. ਕਰਮਜੀਤ ਧੂਰੀ, ਲਵਲੀ ਨਿਰਮਾਣ, ਮਿੰਟੂ ਧੂਰੀ, ਗੁਰਦਰਸ਼ਨ ਧੂਰੀ ਅਤੇ ਪੰਜਾਬੀ ਫ਼ਿਲਮ ਕਲਾਕਾਰ  ਰਣਬੀਰ ਰਾਣਾ ਤੇ ਬੀਨੂੰ ਢਿੱਲੋਂ ਵਰਗੇ ਪ੍ਰਸਿੱਧ ਕਲਾਕਾਰਾਂ ਦਾ ਪੂਰੀ ਦੁਨੀਆਂ ਵਿੱਚ ਨਾਂ ਐ, ਇਸੇ ਲੜੀ ਤਹਿਤ ਹੀ ਪਿਛਲੇ ਕੁਝ ਅਰਸੇ ਤੋਂ ਗਾਇਕ ਬਬਲਾ ਧੂਰੀ ਨੇ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰਿਆ ਹੈ, ਜੋ ਦਿਨ-ਬ-ਦਿਨ ਬੁਲੰਦੀਆਂ ਵੱਲ ਨੂੰ ਵੱਧ ਰਿਹਾ।
ਹਰਮੇਸ਼ ਸਿੰਘ ਤੋਂ ਪੰਜਾਬੀ ਗਾਇਕੀ ਖੇਤਰ ਵਿੱਚ ਬਬਲਾ ਧੂਰੀ ਨਾਂ ਨਾਲ ਜਾਣੇ ਜਾਂਦੇ, ਸ਼ਹਿਰ ਧੂਰੀ ਦੇ ਨਜਦੀਕੀ ਪਿੰਡ ਕੱਕੜਵਾਲ ਚ' ਪਿਤਾ ਸ. ਗੁਰਜੰਟ ਸਿੰਘ ਦੇ ਘਰ ਮਾਤਾ ਸ੍ਰੀਮਤੀ ਕਰਮਜੀਤ ਕੌਰ ਦੀ ਕੁੱਖੋਂ ਜਨਮੇਂ, ਬਬਲੇ ਧੂਰੀ ਨੇ ਮੁੱਢਲੀ ਪੜਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ। ਸਕੂਲ ਦੌਰਾਨ ਹੀ ਬਬਲੇ ਨੂੰ ਗਾਇਕੀ ਦਾ ਸ਼ੌਂਕ ਪੈਦਾ ਹੋਇਆ। ਪੜਦਿਆਂ ਹੀ ਉਹ ਆਪਣੇ ਸਕੂਲ ਦੀ ਭੰਗੜਾ ਟੀਮ ਨਾਲ ਬੋਲੀਆਂ ਵੀ ਪਾਉਂਦਾ ਰਿਹਾ। ਬਬਲੇ ਧੂਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਿਪਲੋਮਾ ਅਤੇ ਗ੍ਰੈਜ਼ੂਏਸ਼ਨ ਵੀ ਕੀਤੀ।

 

ਗਾਇਕੀ ਖੇਤਰ ਚ' ਬਬਲਾ ਧੂਰੀ ਹੁਣ ਤੱਕ ਕਾਫੀ ਟਰੈਕ ਮਾਰਕੀਟ ਦੇ ਚੁੱਕਾ ਹੈ। ਜਿੱਦਾਂ ਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ ਨਾਲ “ਸਾਲੀਏ“, ਗਾਇਕਾ ਪ੍ਰਵੀਨ ਭਾਰਟਾ ਨਾਲ “ਅੰਬਰਾਂ ਦੀ ਪਰੀ“, ਜੱਸੀ ਕੰਗ ਅਤੇ ਰਾਜ ਅਮਨ ਦੇ ਨਾਲ “ਸਾਢੇ ਦਸ ਤੋਂ ਸਵਾ ਪੰਜ“, ਆਦਿ। ਇਹਨਾਂ ਤੋਂ ਇਲਾਵਾ ਗਾਇਕ ਬਬਲੇ ਧੂਰੀ ਦੇ “ਸ਼ੌਂਕੀ ਪੁੱਤ“, “ਗੱਭਰੂ ਕਰੇਜ਼“, “ਬਚਪਨ ਦੀਆਂ ਯਾਦਾਂ“, “ਤੇਰੇ ਆਲਾ ਜੱਟ“, “ਪੀਟਰ ਬਿਲਟ“, “ਹੌਸਲਾ“, “ਫੁਕਰੀ“ ਆਦਿ ਸੋਲੋ ਟਰੈਕ ਵੀ ਆਏ। ਜਿੰਨਾਂ ਨੂੰ ਉਹਦੇ ਚਹੇਤਿਆਂ ਨੇ ਬੜਾ ਪਿਆਰ/ ਸਤਿਕਾਰ ਦਿੱਤਾ। ਪਿੱਛੇ ਜਿਹੇ ਐਮ ਪੀ ਕਰੀਏਸ਼ਨਜ਼ ਦੀ ਰਹਿਨੁਮਾਈ ਵਿੱਚ ਗਾਇਕ ਬਬਲਾ ਧੂਰੀ, ਹੁਣ ਪੀ ਬੀ ਗਿਆਰਾ ਮੀਡੀਆ ਅਤੇ ਗੁਰਵਿੰਦਰ ਮਾਨ ਯੂ ਐਸ ਏ ਦੀ ਪੇਸ਼ਕਸ਼ ਹੇਠ ਰਿਲੀਜ਼ ਹੋਏ, ਆਪਣੇ ਟਰੈਕ “ਜਾਨ“ ਨਾਲ ਕਾਫੀ ਚਰਚਾ ਚ' ਰਿਹਾ, ਜਿਸ ਨਾਲ ਬਬਲੇ ਧੂਰੀ ਦੀ ਗਾਇਕੀ ਦਾ ਘੇਰਾ ਹੋਰ ਵਿਸ਼ਾਲ ਹੋਇਆ।


ਉਸਤਾਦ ਸੰਗੀਤਕਾਰ ਵਿਨੋਦ ਰੱਤੀ ਤੋਂ ਗਾਇਕੀ ਦੀਆਂ ਬਾਰੀਕੀਆਂ ਸਿੱਖ ਕੇ ਗਾਇਕੀ ਖੇਤਰ ਵਿੱਚ ਆਇਆ ਗਾਇਕ ਬਬਲਾ ਧੂਰੀ ਆਪਣੇ ਆਖਰੀ ਸਾਹਾਂ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦਾ। ਐਮ ਪੀ ਕਰੀਏਸ਼ਨਜ਼ ਦੀ ਰਹਿਨੁਮਾਈ ਵਿੱਚ ਗਾਇਕ ਬਬਲਾ ਧੂਰੀ, ਹੁਣ ਰਿੱਕ ਈ ਪ੍ਰੋਡਕਸ਼ਨ ਦੀ ਪੇਸ਼ਕਸ਼ ਅਤੇ ਪ੍ਰੋਡਿਊਸਰ ਅਮਰਜੋਤ ਸਿੰਘ ਦੀ ਸ੍ਰਪਰਸਤੀ ਹੇਠ ਰਿਲੀਜ਼ ਹੋਏ, ਆਪਣੇ ਨਵੇਂ ਟਰੈਕ “੭ ਬੈਂਡ“ ਨਾਲ ਐਸ ਵੇਲੇ ਖੂਬ ਵਾਹ-ਵਾਹ ਖੱਟ ਰਿਹਾ। ਗੀਤਕਾਰ ਬਾਈ ਧਾਲੀਵਾਲ ਕਨੇਡਾ ਦੁਆਰਾ ਬਹੁਤ ਹੀ ਸੋਹਣੇ ਤਰੀਕੇ ਨਾਲ ਕਲਮ-ਬੱਧ ਕੀਤੇ, ਇਸ ਟਰੈਕ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰਟ ਹੈਕਰ  ਨੇ ਮਿਕਸ ਮਾਸਟਰ ਸਨਮ ਅਰੋੜਾ ਦੁਆਰਾ ਮਿਕਸਿੰਗ ਕਰਵਾ ਕੇ ਬੜੀ ਹੀ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਟਰੈਕ ਨੂੰ ਸੋਸਲ ਸਾਈਟਾਂ ਤੇ ਮਨਾਂ-ਮੂੰਹੀ ਪਿਆਰ/ ਸਤਿਕਾਰ ਮਿਲ ਰਿਹਾ, ਜਿਸ ਨਾਲ ਗਾਇਕ ਬਬਲਾ ਧੂਰੀ ਐਸ ਵੇਲੇ ਖੂਬ ਚਰਚਾ 'ਚ ਐ।
ਗਾਇਕ ਬਬਲਾ ਧੂਰੀ ਦੀ ਐਸ ਵੇਲੇ ਸੰਗੀਤ ਪ੍ਰਤੀ ਲਗਨ ਤੇ ਸਖਤ ਮਿਹਨਤ ਨੂੰ ਦੇਖਦਿਆਂ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ' ਉਹਦਾ ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਪੰਜਾਬੀ ਗਾਇਕੀ ਜਗਤ ਤੇ ਉਸਦੇ ਸਰੋਤਿਆਂ ਨੂੰ ਵੀ ਬਬਲਾ ਧੂਰੀ ਤੋਂ ਬਹੁਤ ਆਸ਼ਾਂ/ ਉਮੀਦਾ ਹਨ। ਸ਼ਾਲਾ! ਇਹ ਮਾਣਮੱਤਾ ਗਾਇਕ ਹਰ ਦਿਨ ਨਵੀਆਂ ਬੁਲੰਦੀਆਂ ਛੂਹੇ, ਹਰ ਇੱਕ ਦਿਲ 'ਤੇ ਰਾਜ਼ ਕਰੇ ਅਤੇ ਆਉਣ ਵਾਲੇ ਕੱਲ 'ਚ ਉਹਦਾ ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇ।
ਗੁਰਬਾਜ ਗਿੱਲ

Have something to say? Post your comment

More Article News

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ
-
-
-