Thursday, April 25, 2019
FOLLOW US ON

News

17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'

January 17, 2019 08:44 PM

ਅਵਤਾਰ ਸਿੰਘ ਤਾਰੀ ਦਾ ਜਨਮ 1939 ਵਿੱਚ ਪਾਕਿਸਤਾਨ ਦੇ ਜ਼ਿਲਾ ਮੀਆਂਵਾਲੀ ਦੇ ਪਿੰਡ ਗਾਂਵਰਆਲਾ (ਨੇੜੇ ਬੱਖਰ ਸ਼ਹਿਰ) 'ਚ ਪਿਤਾ ਸ਼੍ਰੀ ਚਰਨ ਸਿੰਘ ਮਾਤਾ ਸ਼੍ਰੀਮਤੀ ਬਲਵੰਤ ਕੌਰ ਦੇ ਘਰ ਹੋਇਆ। ਪਾਕਿਸਤਾਨ ਦੀ ਵੰਡ ਮਗਰੋਂ ਤਾਰੀ ਆਪਣੇ ਪਰਿਵਾਰ ਨਾਲ ਪੰਜਾਬ ਆ ਗਿਆ। ਅੱਜ ਕੱਲ ਜੈਤੋ ਮੰਡੀ ਜ਼ਿਲਾ ਫਰੀਦਕੋਟ ਦੀ ਹਿੰਮਤ ਪੁਰਾ ਬਸਤੀ ਵਿੱਚ ਰਹਿ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਗਲੀ ਦਾ ਨਾਂ ਵੀ “ਤਾਰੀ ਵਾਲੀ ਗਲੀ” ਵਜੋਂ ਮਸ਼ਹੂਰ ਹੈ ਕਿਉਂਕਿ ਇਸ ਗਲੀ ਵਿੱਚ ਸਭ ਤੋਂ ਪੁਰਾਣਾ ਘਰ ਤਾਰੀ ਦਾ ਹੀ ਸੀ । ਅਵਤਾਰ ਸਿੰਘ ਤਾਰੀ (ਉਮਰ 80 ਸਾਲ) ਦਾ 13 ਜਨਵਰੀ ਨੂੰ ਲੋਹੜੀ ਮੌਕੇ ਦੇਹਾਂਤ ਹੋ ਗਿਆ ਸੀ। ਉਹਨਾਂ ਨਮਿਤ ਪਾਠ ਦਾ ਭੋਗ 'ਤੇ ਅੰਤਿਮ ਅਰਦਾਸ ਅੱਜ 17 ਜਨਵਰੀ 2019 ਦਿਨ ਵੀਰਵਾਰ ਦਪਿਹਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਬਠਿੰਡਾ ਰੋਡ, ਜੈਤੋ ਵਿਖੇ ਹੋਵੇਗੀ।


ਪਿਛਲੇ ਕਈ ਦਹਾਕਿਆਂ ਤੋਂ ਇਲਾਕੇ ਵਿੱਚ ਵਧੀਆ ਸਾਊਂਡ ਸਰਵਿਸ ਕਰਕੇ ਤਾਰੀ ਮਕਬੂਲ ਹੈ ਜੋ ਕਿ ਆਪਣੀ ਸਾਊਂਡ ਸਰਵਿਸ ਵਧੀਆ ਹੋਣ ਕਰਕੇ ਗਾਇਕ-ਪਾਰਟੀਆਂ ਦੇ ਨੇੜੇ ਹੁੰਦਾ ਗਿਆ। ਗਾਇਕ ਵੀ ਉਸਦਾ ਸਾਊਂਡ ਇਨਾਂ ਪਸੰਦ ਕਰਦੇ ਕਿ ਇਲਾਕੇ 'ਚ ਦੂਰ ਦੂਰ ਤੱਕ ਜਿੱਥੇ ਵੀ ਅਖਾੜਾ ਲਗਾਉਣ ਜਾਂਦੇ ਉਹ ਤਾਰੀ ਦੇ ਸਾਊਂਡ ਦੀ ਮੰਗ ਕਰਦੇ। ਹੌਲੀ ਹੌਲੀ ਉਹ ਗਾਇਕਾਂ ਦੇ ਐਨਾ ਨੇੜੇ ਹੋ ਗਿਆ ਕਿ ਤਾਰੀ ਨੂੰ ਉਹ ਆਪਣਾ ਹੀ ਸਮਝਣ ਲੱਗ ਪਏ। ਅਨੇਕਾਂ ਚੋਟੀ ਦੇ ਗੀਤਕਾਰ ਅਤੇ ਗਾਇਕ ਅਵਤਾਰ ਤਾਰੀ ਦੇ ਯਾਰ-ਬੇਲੀ ਬਣ ਗਏ। ਅਵਤਾਰ ਤਾਰੀ ਦੇ ਪਿਆਰ-ਸਤਿਕਾਰ ਵਿੱਚ ਗਾਇਕ ਪਾਰਟੀਆਂ ਐਨਾਂ ਜਕੜੀਆਂ ਗਈਆਂ ਕਿ ਜੈਤੋ ਦੇ ਆਲੇ-ਦੁਆਲੇ ਪ੍ਰੋਗਰਾਮ ਦੇਣ ਆਉਂਦੇ ਤਾਂ ਤਾਰੀ ਨੂੰ ਹਰ ਹੀਲੇ ਮਿਲ ਕੇ ਹੀ ਜਾਂਦੀਆਂ। ਇਸ ਮਿੱਤਰਤਾ ਕਾਰਣ ਗਾਇਕ ਤਾਰੀ ਦਾ ਨਾਂ ਆਪਣੇ ਗੀਤਾਂ ਵਿੱਚ ਲੈਣ ਲੱਗ ਪਏ। ਤਾਰੀ ਦਾ ਨਾਂ ਹੁਣ ਤੱਕ ਸੈਂਕੜੇ ਗੀਤਾਂ 'ਚ ਸ਼ਾਮਲ ਕੀਤਾ ਜਾ ਚੁੱਕਾ ਹੈ ਜਿੰਨਾਂ ਨੂੰ ਲਿਖਣ ਵਾਲੇ ਗੀਤਕਾਰ ਹਨ: ਬਾਬੂ ਸਿੰਘ ਮਾਨ ਮਰਾੜਾਂਵਾਲੇ, ਦੀਦਾਰ ਸੰਧੂ, ਸਾਜਨ ਰਾਏਕੋਟੀ, ਗਿੱਲ ਨੱਥੇਹੇੜੀ, ਚਮਕੀਲਾ, ਗੁਰਮੁੱਖ ਸਿੰਘ ਆਜ਼ਾਦ, ਦੇਵ ਥਰੀਕਿਆਂ ਵਾਲਾ, ਬੰਤ ਰਾਮਪੁਰੇ ਵਾਲਾ, ਬਾਂਸਲ ਬਾਪਲੇਵਾਲਾ ਅਤੇ ਜਸਵੰਤ ਸੰਦੀਲਾ ਆਦਿ।


ਇਨਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਸਦੀਕ-ਰਣਜੀਤ ਕੌਰ, ਦੀਦਾਰ ਸੰਧੂ, ਅਮਰ ਸਿੰਘ ਚਮਕੀਲਾ, ਸਨੇਹ ਲਤਾ, ਸੁਰਿੰਦਰ ਛਿੰਦਾ, ਸਰਦੂਲ ਸਿਕੰਦਰ-ਅਮਰਨੂਰੀ, ਅਜੈਬ ਰਾਏ, ਹਾਕਮ ਬਖਤੜੀਵਾਲਾ, ਕਰਤਾਰ ਰਮਲਾ-ਸੁਖਵੰਤ ਸੁੱਖੀ, ਗੁਰਚਰਨ ਪੋਹਲੀ, ਪਰਮਿੰਦਰ ਸੰਧੂ, ਗੁਲਸ਼ਨ ਕੋਮਲ, ਰਾਜਾ ਸਿੱਧੂ, ਸ਼ਰੀਫ ਦਿਲਦਾਰ ਆਦਿ ਗਾਇਕਾਂ ਨੇ। ਕਈ ਸਭਿਆਚਾਰਕ ਸਟੇਜਾਂ ਤੋਂ ਤਾਰੀ ਨੇ ਇਸੇ ਪਿਆਰ ਸਦਕਾ ਸਨਮਾਨ ਵੀ ਪ੍ਰਾਪਤ ਕੀਤੇ ਹਨ ਜਿੰਨਾਂ 'ਚ ਦੀਦਾਰ ਸੰਧੂ ਐਵਾਰਡ ਸ਼ਾਮਲ ਹੈ। ਅਵਤਾਰ ਤਾਰੀ ਅਤੇ ਗੀਤਕਾਰ ਬਾਬੂ ਸਿੰਘ ਮਾਨ ਆਪਸ ਵਿੱਚ ਕਾਫੀ ਨੇੜੇ ਸਨ। ਕਲੀਆਂ ਦੇ ਬਾਦਸ਼ਾਹ ਗਾਇਕ ਕੁਲਦੀਪ ਮਾਣਕ ਵੀ ਤਾਰੀ ਦੇ ਗੂੜੇ ਮਿੱਤਰ ਰਹੇ ਸਨ। ਕੁਲਦੀਪ ਮਾਣਕ ਵੀ ਪ੍ਰਸਿੱਧ ਗਾਇਕ ਬਣਨ ਤੋਂ ਪਹਿਲਾਂ ਆਪਣੇ ਜੱਦੀ ਪਿੰਡ ਜਲਾਲ ਤੋਂ ਆਕੇ ਤਾਰੀ ਕੋਲ ਬੈਠ ਜਾਂਦਾ ਜਿੱਥੇ ਕਿਤੇ ਤਾਰੀ ਸਾਊਂਡ ਲੈ ਕੇ ਜਾਂਦਾ ਉੱਥੇ ਕੁਲਦੀਪ ਮਾਣਕ ਨੂੰ ਵੀ ਨਾਲ ਲੈ ਜਾਂਦਾ 'ਤੇ ਇੱਕ ਦੋ ਗਾਣੇ ਗਾਉਣ ਦਾ ਸਮਾਂ ਦਵਾ ਦਿੱਤਾ ਜਾਂਦਾ। ਹੌਲੀ ਹੌਲੀ ਕੁਲਦੀਪ ਮਾਣਕ ਦੀ ਪ੍ਰਸਿੱਧੀ ਹੋ ਗਈ, ਮਾਣਕ ਜਦ ਵੀ ਜੈਤੋ ਆਉਂਦਾ ਤਾਂ ਤਾਰੀ ਨੂੰ ਜਰੂਰ ਉਸਦੇ ਘਰ ਮਿਲਕੇ ਜਾਂਦਾ। ਕਲਾਕਾਰਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਉੱਚ ਦਰਜੇ ਦੇ ਅਫਸਰ ਵੀ ਤਾਰੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਦੇ ਹਨ।
ਅਵਤਾਰ ਸਿੰਘ ਤਾਰੀ ਦਾ ਵਿਆਹ 1959 ਵਿੱਚ ਫੱਗਣ ਮਹੀਨੇ ਹੋਇਆ। ਪਰਿਵਾਰ ਜ਼ਿੰਦਗੀ ਵਿੱਚ ਤਾਰੀ ਆਪਣੀ ਜੀਵਣ ਸਾਥਣ ਅਤੇ 2 ਬੇਟਿਆਂ ਨੂੰ ਛੱਡ ਗਿਆ ਇਸਦੀਆਂ ਦੋ ਲੜਕੀਆਂ ਆਪਣੇ ਸਹੁਰਿਆਂ ਘਰ ਵਧੀਆ ਜਿੰਦਗੀ  ਬਤੀਤ ਕਰ ਰਹੀਆਂ ਹਨ। 'ਤਾਰੀ' ਦਾ ਜਿੰਨ•ਾਂ ਗੀਤਾਂ ਵਿੱਚ ਜ਼ਿਕਰ ਹੋਇਆ ਉਨ•ਾਂ 'ਚੋਂ ਕੁਝ ਇਹ ਹਨ: 
'ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟਕਪੂਰੇ ਦਾ ---' (ਦੀਦਾਰ-ਅਮਰਨੂਰੀ)
'ਉਮਰ ਨਿਆਣੀ ਵਿੱਚ ਵਿਆਹ ਕਰਵਾ ਕੇ…… ---' (ਚਮਕੀਲਾ-ਅਮਰਜੋਤ)
'ਪਿੰਡ ਆਪਣੇ ਵਿੱਚ ਵਾਕਾ ਹੋ ਗਿਆ ਵੇ ---' (ਮੁਹੰਮਦ ਸਦੀਕ-ਰਣਜੀਤ ਕੌਰ)
'ਔਂਤ ਕੋਲੋਂ ਭਾਲਦੀ ਜੁਆਕ ਗੋਰੀਏ ---' (ਕਰਤਾਰ ਰਮਲਾ-ਸੁਖਵੰਤ ਸੁੱਖੀ)
'ਮੈਨੂੰ ਕੁੜੀਆਂ ਕਹਿੰਦੀਆਂ ---'
'ਸੋਹਣਿਆਂ ਤੂੰ ਢੋਲਾ, ਕੱਲ ਕਿਉਂ ਆਇਆ ---' (ਅਜੈਬ ਰਾਏ-ਸੁਖਵੰਤ ਕੌਰ)
'ਕੱਚ ਵਰਗੀ ਮੁਟਿਆਰ’---' (ਗੁਲਸ਼ਨ ਕੋਮਲ-ਕੁਲਦੀਪ ਪਾਰਸ)
ਦੀਦਾਰ ਸੰਧੂ ਦੇ ਗੀਤਾਂ 'ਚ ਉਸ ਦਾ ਜ਼ਿਕਰ ਇਸ ਪ੍ਰਕਾਰ ਹੈ:
'ਤੈਨੂੰ ਤਾਂ ਦੀਦਾਰ ਮੈਂ ਹਮੇਸ਼ਾ ਰਹਿੰਦੀ ਟੋਲਦੀ, ਤਾਰੀ ਜੈਤੋ ਵਾਲੇ ਨਾਲ ਬਲਾਈ ਵੀ ਨਾ ਬੋਲਦੀ'

'ਜੈਤੋ ਵਾਲੇ ਤਾਰੀ ਵਾਂਗੂ, ਧਰਮਰਾਜ ਬਣ ਰਹਿੰਦਾ ਸੀ'
ਪਿੱਛੇ ਜੇ 3-4 ਸਾਲ ਪਹਿਲਾਂ ਅਵਤਾਰ ਸਿੰਘ ਤਾਰੀ ਦਾ ਅਚਾਨਕ ਐਕਸੀਡੈਂਟ ਹੋ ਗਿਆ ਸੀ ਦਿਮਾਗ ਦਾ ਮੇਜਰ ਆਪਰੇਸ਼ਨ ਹੋਇਆ ਜਿਸ ਕਾਰਣ ਇਨਾਂ ਦਾ ਲੰਮਾਂ ਸਮਾਂ ਇਲਾਜ ਚੱਲਿਆ, ਕਾਫੀ ਸਮੇਂ ਬਾਅਦ ਯਾਦਾਸ਼ਤ ਵਾਪਿਸ ਆਈ। ਉਹ ਠੀਕ ਹੋ ਗਏ ਸਨ। ਕੁਝ ਕੁ ਦਿਨ ਪਹਿਲਾਂ ਉਹਨਾਂ ਦੀ ਅਚਾਨਕ ਤਬੀਹਤ ਖੁਰਾਬ ਹੋਣ ਕਾਰਣ ਬੁਖਾਰ ਵਧਦਾ ਚਲਾ ਗਿਆ ਜਿਸ ਕਾਰਣ ਉਹਨਾਂ ਦਾ ਦੇਹਾਂਤ ਹੋ ਗਿਆ। ਅੱਜ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਗਾਇਕ, ਗੀਤਕਾਰ, ਕਲਾਕਾਰ, ਰਾਜਨੀਤਿਕ,ਧਾਰਮਿਕ, ਸਮਾਜ ਸੇਵੀ, ਸ਼ਹਿਰ ਨਿਵਾਸੀ, ਦੋਸਤ, ਮਿੱਤਰ, ਰਿਸ਼ਤੇਦਾਰ ਪਹੁੰਚ ਰਹੇ ਹਨ।
 
ਲੇਖਕ ਪ੍ਰਮੋਦ ਧੀਰ ਜੈਤੋ
ਤਾਰੀ ਵਾਲੀ ਗਲੀ, ਜੈਤੋ
ਫੋਨ 98550-31081

Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-