News

ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ

January 17, 2019 08:58 PM


ਅਲਾਵਲਪੁਰ 1 7  ਜਨਵਰੀ ( ਮਦਨ ਬੰਗਡ਼ ) ਮਾਘੀ ਦੇ ਸ਼ੁਭ ਅਵਸਰ ਤੇ ਡੇਰਾ ਸਤਿਗੁਰੂ ਦਿਆਲ ਮਹਾਰਾਜ ਬਿਕਰਮਜੀਤ ਸਿੰਘ , ਆਕਸਫੋਰਡ ਹਸਪਤਾਲ ਅਤੇ ਜਨਤਾ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਇੱਕ ਫਰੀ ਮੈਡੀਕਲ ਚੈਕਅੱਪ ਕੈਂਪ ਡੇਰਾ ਸਤਗੁਰ ਦਿਆਲ ਨੂਰਪੁਰ ਕਾਲੋਨੀ ਸੁੰਦਰ ਨਗਰ ਵਿਖੇ ਲਗਾਇਆ ਗਿਆ ਜਿਸ ਵਿੱਚ 220 ਲੋਕਾਂ ਨੂੰ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵੱਖ ਵੱਖ ਬਿਮਾਰੀਆਂ ਲਈ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਿੱਚ ਵਿਸ਼ਵ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ ਗੁਰਬੀਰ ਸਿੰਘ ਗਿੱਲ ਯੂ ਕੇ ਵਾਲੇ ,ਡਾ ਊਸ਼ਾ ਕੁਮਾਰੀ ਔਰਤਾਂ ਦੇ ਰੋਗਾਂ ਦੇ ਮਾਹਰ ,ਡਾ ਦਮਨਪ੍ਰੀਤ ਕੌਰ ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਇਸ ਮੌਕੇ ਡੇਰਾ ਸਤਗੁਰ ਦਿਆਲ ਮਹਾਰਾਜ ਬਿਕਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਧੋਗਡ਼ੀ ਆਦਿ ਹਾਜ਼ਰ ਸਨ 

Have something to say? Post your comment