News

ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ

January 17, 2019 09:17 PM
ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ
ਨੌਜਵਾਨਾਂ ਨੂੰ ਮੋਟਰਸਾਈਕਲ, ਲੈਪਟਾਪ, ਨਕਦ ਇਨਾਮ ਨਾਲ ਕੀਤਾ ਸਨਮਾਨਿਤ
ਭਿੱਖੀਵਿੰਡ 15 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਦਸਤਾਰ-ਏ-ਕਿਰਦਾਰ ਚੇਤਨਾ ਲਹਿਰ
ਵੱਲੋਂ ਮੁੱਖ ਸੇਵਾਦਾਰ ਪ੍ਰਭਜੀਤ ਸਿੰਘ ਕੋਹਾੜਕਾ ਦੀ ਅਗਵਾਈ ਹੇਠ ਤਰਨ ਤਾਰਨ ਸ਼ਹਿਰ ਦੇ
ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ। ਦਸਤਾਰ
ਮੁਕਾਬਲੇ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ।
ਅਖੀਰ ਵਿਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਆਗੂਆਂ ਕਵਲਜੀਤ ਸਿੰਘ ਯੂ.ਐਸ.ਏ, ਪ੍ਰਭਜੀਤ
ਸਿੰਘ ਕੋਹਾੜਕਾ, ਸਰਵਨ ਸਿੰਘ ਕੈਨੇਡਾ, ਭਾਈ ਦੇਸਰਾਜ ਸਿੰਘ ਨਿਊਯਾਰਕ, ਇੰਦਰਜੀਤ ਸਿੰਘ
ਸੈਫਲਾਬਾਦ, ਪਾਲ ਸਿੰਘ ਫਰਾਂਸ, ਤੇਜਿੰਦਰ ਸਿੰਘ ਦਸਤਾਰ ਕੋਚ, ਮਨਦੀਪ ਸਿੰਘ ਘੋਲੀਆਂ
ਕਲਾਂ, ਗੁਰਦੀਪ ਸਿੰਘ ਫੋਜੀ, ਗੁਰਪ੍ਰੀਤ ਸਿੰਘ ਬਾਠ, ਗੁਰਪ੍ਰੀਤ ਸਿੰਘ ਗੋਲਡੀ,
ਨੂਰਪ੍ਰੀਤ ਸਿੰਘ ਨੂਰ, ਸੁਖਦਰਸ਼ਨ ਸਿੰਘ ਸ਼ਾਹਬਾਜਪੁਰ, ਮਨਜਿੰਦਰ ਸਿੰਘ ਸੁੱਗਾ, ਗੁਰਜੀਤ
ਸਿੰਘ ਮਾਣੋਚਾਹਲ, ਧਰਬੀਰ ਸਿੰਘ ਮੁਗਲਚੱਕ, ਮੀਤਪਾਲ ਸਿੰਘ ਚੋਗਾਵਾਂ, ਸਰਦਾਰੀਆ ਟਰੱਸਟ
ਵੱਲੋਂ ਹਰਪ੍ਰੀਤ ਸਿੰਘ ਸਿੱਧਵਾਂ ਆਦਿ ਵੱਲੋਂ ਦਸਤਾਰ ਮੁਕਾਬਲੇ ਦੇ ਜੇਤੂਆਂ ਨੌਜਵਾਨਾਂ
ਨੂੰ ਮੋਟਰਸਾਈਕਲ, ਲੈਪਟਾਪ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕਰਦਿਆਂ ਹੌਸਲਾਂ ਅਫਜਾਈ
ਕੀਤੀ ਗਈ। ਮੁੱਖ ਸੇਵਾਦਾਰ ਪ੍ਰਭਜੀਤ ਸਿੰਘ ਕੋਹਾੜਕਾ ਨੇ ਕਿਹਾ ਕਿ ਦਸਤਾਰ-ਏ-ਕਿਰਦਾਰ
ਚੇਤਨਾ ਲਹਿਰ ਦਾ ਮੁੱਖ ਮੰਤਵ ਨੋਜਵਾਨਾਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਣਾ
ਹੈ ਅਤੇ ਨੌਜਵਾਨਾਂ ਨੂੰ ਦਸਤਾਰ ਪ੍ਰਤੀ ਉਤਸ਼ਾਹਿਤ ਕਰਨ ਲਈ ਹਮੇਸ਼ਾ ਹੀ ਇਸ ਤਰ੍ਹਾਂ ਦੇ
ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਪਹੰੁਚੀਆਂ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਆਪਣੇ
ਵਿਚਾਰ ਪੇਸ਼ ਕਰਦਿਆਂ ਚੇਤਨਾ ਲਹਿਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
Have something to say? Post your comment