News

ਬੇਟੀ ਬਚਾਓ ਬੇਟੀ ਪੜਾਓ ਅਧੀਨ ਬਲਾਕ ਟਾਸ੍ਕ ਫੋਰਸ ਦੀ ਹੋਈ ਮੀਟਿੰਗ।

January 18, 2019 09:16 PM

ਬੇਟੀ ਬਚਾਓ ਬੇਟੀ ਪੜਾਓ ਅਧੀਨ ਬਲਾਕ ਟਾਸ੍ਕ ਫੋਰਸ ਦੀ ਹੋਈ ਮੀਟਿੰਗ।
ਅੰਮ੍ਰਿਤਸਰ, 18 ਜਨਵਰੀ: ਕੁਲਜੀਤ ਸਿੰਘ
 ਸ੍ਰੀ ਸੌਰਭ ਅਰੋੜਾ ਉਪ ਮੰਡਲ ਮੈਜਿਸਟ੍ਰੈਟ  ਅੰ੍ਿਰਮਤਸਰ  -1  ਦੀ ਪ੍ਰਧਾਨਗੀ  ਹੇਠ ਅੱਜ ਬਾਲ ਵਿਕਾਸ  ਪ੍ਰਾਜੈਕਟ ਅਫਸਰ , ਜੰਡਿਆਲਾ ਗੁਰੂ ਸ੍ਰੀਮਤੀ ਕੁਲਦੀਪ ਕੌਰ  ਵੱਲੋਂ ਬੇਟੀ ਬਚਾਓ ਬੇਟੀ ਪੜਾਓ  ਅਧੀਨ ਬਲਾਕ ਟਾਸਕ ਫੋਰਸ ਦੀ ਮੀਟਿੰਗ ਦਫਤਰ ਮਾਰਕੀਟ ਕਮੇਟੀ ਗਹਿਰੀ ਵਿਖੇ ਕੀਤੀ ਗਈ। 
 ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੌਰਭ ਅਰੋੜਾ ਨੇ ਕਿਹਾ ਕਿ ਸਮਾਜ ਵਿੱਚ ਲੜਕੀਆ ਦੀ ਗਿਣਤੀ ਲੜਕਿਆ ਦੇ ਮੁਕਾਬਲੇ ਲਗਾਤਾਰ ਘੱਟ  ਰਹੀ ਹੈ ਜੋ ਕਿ  ਇਕ ਗੰਭੀਰ ਚਿੰਤਾਂ ਦਾ ਵਿਸ਼ਾ  ਹੈ । ਇਸ ਨਾਲ  ਸਮਾਜ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ ਜੋ ਕਿ ਸਮਾਜ ਲਈ ਸਹੀ ਨਹੀਂ ਹੈ। ਉਹਨਾ ਸਿਹਤ  ਵਿਭਾਗ ਵਲੋਂ   ਭਰੂਣ ਹੱਤਿਆ ਨੂੰ ਰੋਕਣ ਲਈ , ਪੀ ਐਨ ਡੀ ਟੀ ਸੈਂੱਲ ਦੁਆਰਾ ਪਿਛਲੇ ਇਕ ਸਾਲ ਵਿੱਚ ਕੀਤੇ ਗਏ ਯਤਨਾ ਬਾਰੇ ਬਰੀਕੀ ਵਿੱਚ ਚਰਚਾ ਕੀਤੀ। ਸ੍ਰੀ ਅਰੋੜਾ ਨੇ ਸਬੰਧਤ  ਵਿਭਾਗਾ ਨੂੰ ਇਕੱਠੇ ਹੋ ਕਿ ਯਤਨ ਕਰਨ ਲਈ ਕਿਹਾ । ਇਸ ਮੀਟਿੰਗ ਵਿੱਚ ਹਾਜਰ ਅਧਿਕਾਰੀਆ ਨੇ ਇਸ ਸੰਬੰਧੀ ਦਰਪੇਸ ਆ ਰਹੀਆ ਮੁਸ਼ਕਲਾ ਬਾਰੇ ਦੱਸਿਆ ਅਤੇ  ਇਹਨਾ  ਦੇ ਸੰਭਾਵਿਤ ਹੱਲ ਬਾਰੇ ਵੀ ਵਿਚਾਰ ਸਾਝੇਂ ਕੀਤੇ।
 ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ ਐਮ ਓ ਮਾਨਾਵਾਲਾ ਡਾ:  ਨਿਰਮਲ ਸਿੰਘ ਵੱਲੋਂ  ਸਿਹਤ ਵਿਭਾਗ ਦੁਆਰਾ ਲੜਕੀਆ ਅਤੇ ਔਰਤਾਂ ਨੂੰ ਦਿੱਤੀਆ ਜਾਣ ਵਾਲੀਆ ਸਹੂਲਤਾ ਬਾਰੇ ਜਾਣੂੰ ਕਰਵਾਇਆ ਗਿਆ । ਇਸ ਮੀਟਿੰਗ  ਵਿੱਚ ਰਘੂਨਾਥ ਕਾਲਜ ਫਾਰ ਵੂਮੈਨ ਦੇ ਪ੍ਰਿਸੀਪਲ ਸ੍ਰੀਮਤੀ ਮਨਪ੍ਰੀਤ ਕੌਰ  ਨੇ ਲੜਕੀਆ ਦੀ ਉਚ ਸਿੱਖਿਆ ਗ੍ਰਹਿਣ ਕਰਨ ਵਿੱਚ ਪੇਸ ਆ ਰਹੀਆ ਮੁਸ਼ਕਲਾ ਬਾਰੇ ਦੱਸਿਆ । ਬੀ ਡੀ ਪੀ ਓ ਜੰਡਿਆਲਾ ਗੁਰੂ ਸ੍ਰੀ ਭਗਵਾਨ ਸਿੰਘ ਵੱਲੋਂ ਕਿਹਾ ਗਿਆ ਕੀ ਉਹਨਾ  ਵੱਲੋਂ ਪਿੰਡਾ  ਵਿੱਚ ਨਵੀਆ  ਬਣੀਆ ਪੰਚਾਇਤਾ ਦੀ ਭਾਗੀਦਾਰੀ ਨਾਲ ਲੜਕੇ ਅਤੇ ਲੜਕੀਆਂ ਪ੍ਰਤੀ ਸੋਚ ਵਿੱਚ ਸਕਰਾਤਮਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਗਰੀਬ ਲੜਕੀਆ ਦੀ ਸਿੱਖਿਆ ਵਿੱਚ ਆਪਣਾ ਯੋਗਦਾਨ ਪਾਇਆ ਜਾਵੇਗਾ। ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲੜਕੀਆਂ ਜੰਡਿਆਲਾ ਗੁਰੂ ਸ੍ਰੀਮਤੀ ਸੁਮਨ ਕਾਂਤਾ ਵੱਲੋਂ ਲੜਕੀਆ ਦੀ ਸੁਰੱਖਿਆ ਅਤੇ ਵਿੱਤੀ ਜਰੂਰਤ ਬਾਰੇ ਦੱਸਿਆ ਗਿਆ। ਸਕਿਲ ਡਵੈਲਪਮੈਟ ਸੈਂਟਰ  ਗਹਿਰੀ ਦੇ ਮੁੱਖ ਹੈਡ ਸ੍ਰੀ ਮਨਪ੍ਰੀਤ ਵੱਲੋ ਲੜਕੀਆ ਨੂੰ ਵਿੱਤੀ ਤੌਰ ਤੇ ਆਤਮ ਨਿਰਭਰ ਬਨਾਉਣ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ । 
 ਮੀਟਿੰਗ ਵਿੱਚ ਜਿਲਾ ਬਾਲ ਸੁਰੱਖਿਆ ਯੁਨਿਟ ਅੰਮਿਤਸਰ ਵੱਲੋਂ ਆਏ ਪੋਕਸੋ ਐਕਟ ,ਅਡਾਪਸ਼ਨ ਅਤੇ ਫੋਰਸਟਰ ਕੇਅਰ ਸੰਬੰਧੀ ਜਾਣਕਾਰੀ ਦਿਤੀ ਗਈ ।
  ਇਸ ਮੀਟਿੰਗ ਵਿੱਚ ਸੈਕਟਰੀ ਮਾਰਕੀਟ ਕਮੇਟੀ ਸ੍ਰੀ ਰਮਨਦੀਪ ਸਿੰਘ ਥਿੰਦ , ਬਲਾਕ ਪ੍ਰਇਮਰੀ ਅਜੂਕੇਸਨ ਅਫਸਰ ਸ੍ਰੀਮਤੀ ਗੁਰਮੀਤ ਕੌਰ,  ਮੈਡੀਕਲ ਅਫਸਰ  ਡਾ: ਬਨਪ੍ਰੀਤ ਸਿੰਘ , ਏ ਪੀ ਓ ਸ੍ਰੀ ਕਰਨਦੀਪ ਸਿੰਘ , ਮਨਰੇਗਾ ਤੋਂ ਸ੍ਰੀ ਨਵਜੋਤ ਕੁਮਾਰ , ਵੀ ਡੀ ਓ ਸ੍ਰੀ  ਰਾਜ ਬਰਿੰਦਰ ਸਿੰਘ ਵੀ ਸ਼ਾਮਲ ਹੋਏ ।

Have something to say? Post your comment