Poem

ਮਾਪੇ ਨਹੀਂ ਚਾਰੀ ਦੇ

January 19, 2019 10:18 PM
ਬਿਨਾਂ ਗੱਲ ਤੋਂ ਕਿਸੇ ਦੀ ਕਰੋ ਨਾ ਗੁਲਾਮੀ,,
ਕੋਈ ਭਲੇਮਾਣਸ ਕਹੇ ਜਾਂ ਕਹਿ ਲਵੇ ਹਰਾਮੀ,,,
ਓਨੀ ਕੁ ਹੀ ਗੱਲ ਕਰੋ  ਜਿੰਨੀ ਪੁੱਗ ਜਾਵੇ,,,
ਹੋਸਪਣੇ ਵਿੱਚ ਆ ਕੇ ਖੰਭ ਨਹੀਂ ਖਿਲਾਰੀ ਦੇ,
ਚੰਗਾ ਨਹੀਂ ਯਾਰੋ ਕਦੇ ਮਾਪੇ ਨਹੀਂ ਚਾਰੀ ਦੇ,,
ਪੁੱਤ ਵੇਚੇ ਜਾਂਦੇ ਨੇ ਨਾ ਰਿਸਤੇ ਹੋਣ ਸੌਕੀਨਾਂ ਨੂੰ,
ਮੁੱਛਾਂ ਨੂੰ ਵੱਟ ਨਹੀਂ ਫਬਦੇ ਵੇਚ ਜਮੀਨਾਂ ਨੂੰ,
ਕਬੀਲਦਾਰੀ ਨਹੀਂ ਚਲਾਓਂਦੀ ਕਮਾਈ ਸੱਟੇ ਦੀ,
ਘਰ ਉਜਾੜ ਦਿੰਦੀ ਭੈੜੀ ਬਿਮਾਰੀ ਨਸ਼ੇ ਪੱਤੇ ਦੀ,
ਇਨਾਮ ਨਹੀਂ ਮਿਲਦਾ ਮਾੜਾ ਬੋਲ ਸਿਆਣਿਆਂ ਨੂੰ,
ਮਾਣ ਨਾ ਕਰੀਏ ਗਲਤ ਰਾਹ ਪਾ ਨਿਆਣਿਆਂ ਨੂੰ,
ਵੈਲਪੁਣਾ ਨਹੀਂ ਪੁਗਦਾ ਹੁੰਦਾ ਗਲੀ ਵਿਹੜੇ ਚ,
ਇਨਸਾਨ ਨਹੀਂ ਜੋ ਸੁੱਖ ਨਾ ਮੰਗੇ ਨਗਰ ਖੇੜੇ ਚ,
ਕਾਹਦਾ ਓਹ ਵਿਦਵਾਨ ਆ ਜੋ ਪਰਖੇ ਜਾਤਾਂ ਨੂੰ,
ਠੇਕੇ ਉੱਤੇ ਨਾ ਤੋਰੀਏ ਕਦੇ ਵੀ ਜਵਾਕਾਂ ਨੂੰ,
ਮੱਖਣ ਸ਼ੇਰੋਂ ਕਹੇ ਕਦੇ ਵੀ ਸੋਚੋ ਨਾ ਘਰ ਚ ਵੰਡੀ ਨੂੰ,,
ਸੋਚ ਸਲਾਮਤ ਰੱਖੋ ਘਰ ਨਾ ਲੁਟਾਓ ਪਾਖੰਡੀ ਨੂੰ।
ਮੱਖਣ ਸ਼ੇਰੋਂ ਵਾਲਾ,,
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ .98787-98726
Have something to say? Post your comment