News

ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ

January 20, 2019 09:55 PM

ਪ੍ਰਵਾਸੀ ਭਾਰਤੀ ਦਿਵਸ
ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ
ਆਕਲੈਂਡ 21 ਜਨਵਰੀ  (ਹਰਜਿੰਦਰ ਸਿੰਘ ਬਸਿਆਲਾ)-ਸ. ਕੰਵਲਜੀਤ ਸਿੰਘ ਬਖਸ਼ੀ ਇਨ੍ਹੀਂ ਦਿਨੀਂ ਭਾਰਤ ਦੇ ਵਿਚ ਚੱਲ ਰਹੇ 15ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਵਿਚ ਸ਼ਾਮਿਲ ਹੋਣ ਲਈ ਗਏ ਹੋਏ ਹਨ। ਸ਼ਨਿਚਰਵਾਰ ਨੂੰ ਉਨ੍ਹਾਂ ਨੇ ਇਕ ਯੂਥ ਕਾਨਫਰੰਸ ਦੇ ਇਕ ਸਮਾਗਮ ਦੇ ਵਿਚ ਸਤਿਕਾਰਤ ਮਹਿਮਾਨ ਵਜੋਂ ਆਪਣਾ ਭਾਸ਼ਣ ਦਿੱਤਾ। ਉਨ੍ਹਾਂ ਨੌਜਵਾਨ ਵਰਗ ਨੂੰ ਅੱਗੇ ਆਉਣ ਲਈ ਕਿਹਾ ਅਤੇ ਅਗਵਾਈ ਕਰਕੇ ਦੇਸ਼ ਨੂੰ ਹੋਰ ਵਿਕਾਸ ਵੱਲ ਮੋੜਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀਆਂ 20ਵੀਂ ਸਦੀ ਦੀਆਂ ਸਿਖਿਆਵਾਂ ਅੱਜ ਦੇ ਯੁੱਗ ਵਿਚ ਵੀ ਬਰਾਬਰ ਮਾਨਤਾ ਰੱਖਦੀਆਂ ਹਨ। ਅਹਿੰਸਾ ਪਰਮੋ ਧਰਮ ਦਾ ਸਿਧਾਂਤ ਉਨ੍ਹਾਂ ਨੇ ਅਪਣਾਇਆ ਅਤੇ ਇਕ ਲਹਿਰ ਪੈਦਾ ਕਰਕੇ ਦੇਸ਼ ਦੀ ਆਜ਼ਾਦੀ ਦੇ ਵਿਚ ਅਹਿਮ ਯੋਗਦਾਨ ਪਾਇਆ। ਨੌਜਵਾਨ ਵਰਗ ਨੂੰ ਉਨਾਂ ਅਪੀਲ ਕੀਤੀ ਕਿ ਉਹ ਆਪਣੇ ਭਾਈਚਾਰੇ, ਸੁਸਾਇਟੀ ਅਤੇ ਰਾਸ਼ਟਰ ਪੱਧਰ ਉਤੇ ਆਪਣਾ ਯੋਗਦਾਨ ਪਾਉਣ। ਅੱਜ ਦੇਸ਼ ਨੂੰ ਇਮਾਨਦਾਰੀ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਅੱਗੇ ਵਧਣ ਦੀ ਲੋੜ ਹੈ ਅਤੇ ਅੱਜ ਦਾ ਪੜ੍ਹਿਆ ਲਿਖਿਆ ਵਰਗ ਇਸ ਕਾਰਜ ਵਾਸਤੇ ਬਿਹਤਰ ਚੋਣ ਹੋ ਸਕਦਾ ਹੈ। ਤੇਲੰਗਾਨਾ ਦੇ ਵਿਚ ਨੌਜਵਾਨ ਵਰਗ ਦੀ ਅਗਵਾਈ ਦਾ ਉਨ੍ਹਾਂ ਸਮਰਥਨ ਕੀਤਾ।

Have something to say? Post your comment