News

ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ

January 20, 2019 09:56 PM
ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ
 
ਸਤਿਕਾਰ ਵਜੋਂ ਕਸਬੇ ਵਿੱਚ ਵੱਖ- ਵੱਖ ਪੜਾਵਾਂ ' ਤੇ ਗੇਟ ਅਤੇ ਬੈਨਰ ਬਣਾ ਕੇ ਲਗਾਏ

ਸ਼ੇਰਪੁਰ 20 ਜਨਵਰੀ (ਹਰਜੀਤ ਕਾਤਿਲ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਗਈ ਸ਼ਬਦ ਗੁਰੂ ਚੇਤਨਾ ਮਾਰਚ 21 ਜਨਵਰੀ ਨੂੰ ਕਸਬਾ ਸ਼ੇਰਪੁਰ ਵਿਖੇ ਪਹੁੰਚੇਗਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਵੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਯਾਤਰਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿਸ਼ਾਨੀਆਂ ਮੋਦੀ ਖਾਨੇ ਦੇ ਵੱਟੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਸਤਰ ਅਤੇ ਗੁਰੂ ਸਾਹਿਬ ਜੀ ਦੇ ਸਾਸਤਰ ਵੀ ਯਾਤਰਾ ' ਚ ਸੰਗਤਾਂ ਦੇ ਦਰਸ਼ਨਾਂ ਲਈ ਨਾਲ ਸੁਸੋਭਿਤ ਹੋਣਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ , ਸ੍ਰ . ਮਨਜੀਤ ਸਿੰਘ ਧਾਮੀ ਅਤੇ ਮਾਸਟਰ ਚਰਨ ਸਿੰਘ ਜਵੰਧਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਵੱਖ - ਵੱਖ ਪਿੰਡਾਂ ਵਿੱਚ ਵਰਕਰਾਂ ਤੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਸਤਿਕਾਰ ਵਜੋਂ ਕਸਬੇ ਵਿੱਚ ਵੱਖ ਵੱਖ ਪੜਾਵਾਂ ਤੇ ਗੇਟ ਅਤੇ ਬੈਨਰ ਬਣਾ ਕੇ ਲਗਾਏ ਗਏ ਹਨ । ਉਨ੍ਹਾਂ ਵੱਲੋਂ ਸਾਰੀਆਂ ਹੀ ਨਾਨਕ ਨਾਮ ਲੇਵਾ ਸੰਗਤਾ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ । 8:00 ਵਜੇ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਤੋਂ ਸੁਰੂਆਤ ਠੀਕਰੀਵਾਲ , ਰਾਏਸਰ, ਚੰਨਣਵਾਲ , ਛੀਨੀਵਾਲ ਕਲਾ, ਮਹਿਲ ਕਲਾਂ , ਮਹਿਲ ਖ਼ੁਰਦ , ਪੰਡੋਰੀ, ਛਾਪਾ ਗੁਰਦੁਆਰਾ ਕਾਲਾਮਾਲਾ, ਕੁਰੜ , ਮਨਾਲ ,ਟਿੱਬਾ , ਬੜੀ ਹੁੰਦੇ ਹੋਏ 5:30 ਵਜੇ ਕਸਬਾ ਸ਼ੇਰਪੁਰ ਵਿਖੇ ਇਸ ਧਾਰਮਿਕ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ ਦਾ ਗੁਰਦੁਆਰਾ ਨਾਨਕਸਰ ਸਾਹਿਬ ਸ਼ੇਰਪੁਰ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ । ਇਸ ਸਮੇਂ ਉਨ੍ਹਾਂ ਨਾਲ ਅਮਰੀਕ ਸਿੰਘ ਜਵੰਧਾ ਪ੍ਰਧਾਨ ਗੁਰਦੁਆਰਾ ਅਕਾਲ ਪ੍ਰਕਾਸ਼ ਪ੍ਰਬੰਧਕ ਕਮੇਟੀ , ਸ੍ਰ ਸਾਉਣ ਸਿੰਘ ਭੁੱਲਰ ਪ੍ਰਧਾਨ , ਨਾਜ਼ਰ ਸਿੰਘ ਜਵੰਧਾ , ਦਰਸ਼ਨ ਸਿੰਘ ਤੂਰ , ਅਜੈਬ ਸਿੰਘ ਸਮਰਾ , ਰਜਿੰਦਰ ਸਿੰਘ ਫੱਗਾ ਆਦਿ ਆਗੂ ਹਾਜ਼ਿਰ ਸਨ। 
Have something to say? Post your comment