News

ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ

January 20, 2019 10:00 PM
ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ
10 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਗਲੀਆ-ਨਾਲੀਆਂ
2019 ਨੂੰ ਮਣਾਇਆ ਜਾਵੇਗਾ ਵਿਕਾਸ ਵਰੇ• ਵਜੋ-ਮੇਅਰ
ਅੰਮ੍ਰਿਤਸਰ 20 ਜਨਵਰੀ: ਕੁੁੁਲਜੀਤ ਸਿੰਘ
ਅੱਜ ਸ਼੍ਰੀ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਨੇ ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੇ ਵਾਰਡ ਨੰ: 61 ਵਿਚ ਗਲੀ ਠਾਕੁਰ ਦੁਆਰਾ ਕਿਲਾ ਭੰਗੀਆਂ ਵਿਖੇ ਟੱਕ ਲਗਾ ਕੇ ਗਲੀਆਂ ਨਾਲੀਆਂ ਦੇ ਬਣਨ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨਾਂ• ਦੇ ਨਾਲ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਸ: ਕਰਮਜੀਤ ਸਿੰਘ ਰਿੰਟੂ ਵੀ ਮੌਜੂਦ ਸਨ।
  ਇਸ ਮੌਕੇ ਸ਼੍ਰੀ ਸੋਨੀ ਨੇ ਦੱਸਿਆ ਕਿ ਵਾਰਡ ਨੰ: 61 ਅਧੀਨ ਪੈਦੀਆਂ ਗਲੀਆਂ ਜੋ ਕਿ ਬਣਨ ਤੋ ਰਹਿ ਗਈਆਂ ਸਨ, ਉਨਾਂ• ਦੇ ਕੰਮਾਂ ਦੀ ਸ਼ਰੂਆਤ ਕਰ ਦਿੱਤੀ ਗਈ ਹੈ ਅਤੇ ਸਾਰੀਆਂ ਗਲੀਆਂ ਨਾਲੀਆ ਸੀ ਸੀ ਫਲੋਰ ਦੀਆਂ ਬਣਾਈਆਂ ਜਾਣਗੀਆਂ। ਸ਼੍ਰੀ ਸੋਨੀ ਨੇ ਦੱਸਿਆ ਕਿ ਇੰਨਾਂ• ਕੰਮਾਂ ਤੇ 10 ਲੱਖ ਰੁਪਏ  ਖਰਚੇ ਜਾਣਗੇ। ਇਸ ਮੌਕੇ ਕੈਬਿਨਟ ਮੰਤਰੀ ਸ਼੍ਰੀ ਸੋਨੀ ਅਤੇ ਮੇਅਰ ਵਲੋ ਇਲਾਕੇ ਦਾ ਦੌਰਾ ਵੀ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਲੋਕਾਂ ਨੂੰ ਭਰੋਸਾ ਵੀ ਦਿਵਾਇਆ ਕਿ ਉਨਾਂ• ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ  ਕੀਤਾ ਜਾਵੇਗਾ। ਸ਼੍ਰੀ ਸੋਨੀ ਨੇ ਦੱਸਿਆ ਕਿ ਵਿਕਾਸ ਦੇ ਕੰਮਾਂ ਵਿਚ ਕਿਸੇ ਤਰਾ• ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।
 ਇਸ ਮੋਕੇ ਮੇਅਰ ਸ: ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸਾਲ 2019 ਵਿਕਾਸ ਦੇ ਵਰੇ• ਵਜੋ ਮਣਾਇਆ ਜਾਵੇਗਾ ਅਤੇ ਪੂਰੇ ਸ਼ਹਿਰ ਦਾ ਕਾਇਆ ਕਲਪ ਕੀਤਾ ਜਾਵੇਗਾ। ਉਨਾਂ• ਦੱਸਿਆ ਕਿ ਸ਼ਹਿਰ ਵਿਚ ਸਾਫ ਸੁਥਰਾ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਵੱਚਨਬੱਧ ਹੈ।
 ਇਸ ਤੋ ਪਹਿਲਾਂ ਸ਼੍ਰੀ ਸੋਨੀ ਵਲੋ ਵਾਰਡ ਨੰ: 61 ਵਿਚ ਮੁਫਤ ਮੈਡੀਕਲ ਕੈਪ ਦਾ ਉਦਘਾਟਨ ਕੀਤਾ ਗਿਆ। ਇਹ ਮੈਡੀਕਲ ਕੈਪ ਦਿਮਾਗੀ ਰੋਗਾਂ, ਕੰਨ,ਨੱਕ ਗਲੇ ਅਤੇ ਡਾਇਬਟੀਜ਼ ਦੇ ਮਰੀਜਾਂ ਲਈ ਲਗਾਇਆ ਗਿਆ ਸੀ, ਇਸ ਕੈਪ ਵਿਚ ਮਾਹਿਰ ਡਾਕਟਰਾਂ ਡਾ: ਵਿਕਾਸ ਸ਼ਰਮਾ, ਡਾ: ਰਾਕੇਸ਼ ਅਰੋੜਾ ਅਤੇ ਡਾ: ਪ੍ਰਹਲਾਦ ਦੁੱਗਲ ਵਲੋ ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਸਿੱਖਿਆ ਮੰਤਰੀ ਨੇ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਬਹੁਤ ਵੀ ਵਧੀਆ ਉਪਰਾਲਾ ਹੈ, ਜੋ ਗਰੀਬ ਲੋਕ ਹਸਪਤਾਲਾਂ ਵਿਖੇ ਆਪਣਾ ਇਲਾਜ ਨਹੀ ਕਰਵਾ ਸਕਦੇ ਉਨਾਂ• ਨੂੰ ਇਸ ਕੈਪ ਵਿਚ ਮੁਫਤ ਦਵਾਈਆਂ ਅਤੇ ਚੈਕਅਪ ਵੀ ਕੀਤਾ ਜਾਂਦਾ ਹੈ। ਉਨਾਂ• ਦੱਸਿਆ ਕਿ ਇਹ ਸੇਵਾ ਸਭ ਤੋ ਵੱਡੀ ਸੇਵਾ ਹੈ। ਇਸ ਮੌਕੇ ਸ: ਰਿੰਟੂ  ਨੇ ਮੈਡੀਕਲ ਕੈਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨਾਲ ਸਮਾਜ ਦੋ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਅਤੇ ਸਮਾਜ ਦੇ ਦਾਨੀ ਲੋਕਾਂ ਨੂੰ ਇਸ ਤਰਾ• ਦੇ ਮੈਡੀਕਲ ਕੈਪ ਲਗਾ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।
 ਇਸ ਮੌਕੇ ਸ਼੍ਰੀ ਵਿਕਾਸ ਸੋਨੀ ਕੋਸਲਰ, ਸ਼੍ਰੀਮਤੀ ਕੁਲਬੀਰ ਕੌਰ ਦਾਰਾ ਕੋਸਲਰ, ਸ਼੍ਰੀ ਮਹੇਸ ਖੰਨਾ ਕੋਸਲਰ, ਸ਼੍ਰੀ ਪਰਮਜੀਤ ਸਿੰਘ ਚੌਪੜਾ, ਸ: ਗੁਰਦੇਵ ਸਿੰਘ ਦਾਰਾ, ਮਹੰਤ ਰਮੇਸ਼ਾਨੰਦ ਸਰਸਵਤੀ, ਸ਼੍ਰੀ ਪਦਮ ਮਹਿਰਾ, ਭਗਵਾਨ ਦਾਸ , ਵਿਨੇ ਕੁਮਾਰ,ਅਸੋਕ ਕਪੂਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਕੈਪਸ਼ਨ  ਸ਼੍ਰੀ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਮੈਡੀਕਲ ਕੈਪ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਸ: ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ,ਸ਼੍ਰੀ ਵਿਕਾਸ ਸੋਨੀ ਅਤੇ ਗੁਰਦੇਵ ਸਿੰਘ ਦਾਰਾ
 
Have something to say? Post your comment