News

ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ

January 20, 2019 10:03 PM
ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ
ਭਿੱਖੀਵਿੰਡ 20 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ
ਜਨਮ ਦਿਹਾੜੇ ਨੂੰ ਸਮਰਪਿਤ ਧੰਨਾ ਭਗਤ ਸੇਵਾ ਸੁਸਾਇਟੀ ਤਰਨ ਤਾਰਨ ਵੱਲੋਂ ਪੰਜ ਪਿਆਰਿਆਂ
ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੱਢੇ ਗਏ
ਨਗਰ ਕੀਰਤਨ ਜਿਥੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ
ਕੀਤਾ ਗਿਆ, ਉਥੇ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਪਿੰਡ ਪਹੂਵਿੰਡ ਦੀ
ਪ੍ਰਬੰਧਕ ਕਮੇਟੀ ਮੈਨੇਜਰ ਕੈਪਟਨ ਬਲਵੰਤ ਸਿੰਘ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ
ਅੰਮ੍ਰਿਤਸਰ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ, ਰੰਗਾ ਸਿੰਘ ਬਿਜਲੀ ਵਾਲੇ, ਬਾਬਾ
ਦਲਜੀਤ ਸਿੰਘ ਵਿੱਕੀ ਆਦਿ ਸਾਥੀਆਂ ਵੱਲੋਂ ਪੰਜ ਪਿਆਰਿਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ
ਕਰਦਿਆਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ
ਸੁਸਾਇਟੀ ਪ੍ਰਧਾਨ ਕੁਲਦੀਪ ਸਿੰਘ ਮੱਲੀ ਤੇ ਸੈਕਟਰੀ ਨਿਸ਼ਾਨ ਸਿੰਘ ਮੱਲੀ ਨੇ ਨਗਰ ਕੀਰਤਨ
ਵਿਚ ਸਾਮਲ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਕੌਮ
ਲਈ ਕੀਤੀ ਗਈ ਲਾਮਿਸਾਲ ਕੁਰਬਾਨੀ ਨੂੰ ਭੁਲਾਇਆ ਨਹੀ ਜਾ ਸਕਦਾ। ਉਹਨਾਂ ਨੇ ਸੰਗਤਾਂ ਨੂੰ
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਵੀ ਦਿੱਤੀ। ਇਸ ਮੌਕੇ ਜਗੀਰਦਾਰ
ਕੁਲਦੀਪ ਸਿੰਘ ਮਾੜੀਮੇਘਾ, ਬਾਬਾ ਕੁਲਵੰਤ ਸਿੰਘ, ਰਾਗੀ ਪਰਮਿੰਦਰ ਸਿੰਘ, ਲੇਖਕ ਮਾਸਟਰ
ਗੁਰਦੇਵ ਸਿੰਘ ਨਾਰਲੀ, ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਬਾਬਾ ਲੱਖਾ ਸਿੰਘ, ਬਾਬਾ
ਬਲਵਿੰਦਰ ਸਿੰਘ, ਬਾਬਾ ਕੁਲਵੰਤ ਸਿੰਘ, ਮੇਜਰ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ,
ਹਰਜਿੰਦਰ ਸਿੰਘ, ਪ੍ਰਧਾਨ ਗੁਰਮੇਜ ਸਿੰਘ, ਹਰਬੰਸ ਸਿੰਘ, ਰਜਿੰਦਰ ਸਿੰਘ, ਸੁਰਿੰਦਰ
ਸਿੰਘ ਬਹਿਲਾ, ਗੁਰਮੇਜ ਸਿੰਘ ਆਦਿ ਹਾਜਰ ਸਨ।
Have something to say? Post your comment